ਗਰੀਬਾਂ ਦੇ ਬਾਦਾਮ \ਇੰਦਰਜੀਤ ਕਮਲ - Inderjeet Kamal

Latest

Tuesday, 6 November 2018

ਗਰੀਬਾਂ ਦੇ ਬਾਦਾਮ \ਇੰਦਰਜੀਤ ਕਮਲ


ਮੂੰਗਫਲੀ ਨੂੰ ਅਕਸਰ ਗਰੀਬਾਂ ਦੇ ਬਦਾਮ ਵੀ ਕਿਹਾ ਜਾਂਦਾ ਹੈ ਅਤੇ ਇਹ ਹੈ ਵੀ ਬਿਲਕੁਲ ਸੱਚ ! ਮੂੰਗਫਲੀ ਨੂੰ ਸਾਰੇ ਪੰਜਾਬੀ ਹੀ ਚੰਗੀ ਤਰ੍ਹਾਂ ਪਹਿਚਾਣਦੇ ਹਨ ਅਤੇ ਇਹ ਸਰਦੀਆਂ ਵਿੱਚ ਖਾਧਾ ਜਾਣ ਵਾਲਾ ਸਾਡਾ ਆਮ ਸੁੱਕਾ ਮੇਵਾ ਕਿਹਾ ਜਾ ਸਕਦਾ ਹੈ , ਪਰ ਇਹਦੇ ਬਹੁਤੇ ਗੁਣਾਂ ਬਾਰੇ ਅਸੀਂ ਜ਼ਿਆਦਾ ਲੋਕ ਜਾਣੂ ਨਹੀਂ ਹਾਂ !
ਮੂੰਗਫਲੀ ਦੁਨੀਆਂਭਰ ਵਿੱਚ ਪਾਈ ਜਾਂਦੀ ਹੈ ,ਪਰ ਭਾਰਤ ਅਤੇ ਚੀਨ ਵਿੱਚ ਦੁਨੀਆਂ ਦੀ ਅੱਧੀ ਮੂੰਗਫਲੀ ਪੈਦਾ ਹੁੰਦੀ ਹੈ ਅਤੇ ਅਮਰੀਕਾ ਵਿੱਚ ਦਸ ਫ਼ੀਸਦੀ | ਹੈਰਾਨੀ ਵਾਲੀ ਗੱਲ ਹੈ ਕਿ ਬੱਚਿਆਂ ਨੂੰ ਦੁੱਧ ਵਿੱਚ ਘੋਲਕੇ ਦੇਣ ਵਾਲੇ ਬਜ਼ਾਰ 'ਚ ਵੱਡੀਆਂ ਵੱਡੀਆਂ ਕੰਪਨੀਆਂ ਦੇ ਮਿਲਣ ਵਾਲੇ ਸ਼ਕਤੀ ਵਰਧਕ ਉਤਪਾਦਾਂ ਵਿੱਚ ਮੂੰਗਫਲੀ ਦਾ ਉੱਪਰ ਵਾਲਾ ਛਿਲਕਾ ਹੀ ਹੁੰਦਾ ਹੈ | #KamalDiKalam 
ਲੋਕ ਅਕਸਰ ਹੀ ਕਹਿ ਦਿੰਦੇ ਹਨ ਕਿ ਮੂੰਗਫਲੀ ਖਾਣ ਨਾਲ ਉਹਨਾਂ ਨੂੰ ਖੰਘ ਲੱਗ ਗਈ ਹੈ, ਪਰ ਇਹ ਬਿਲਕੁਲ ਬੇਬੁਨਿਆਦ ਗੱਲ ਹੈ | ਮੂੰਗਫਲੀ ਖਾਣ ਨਾਲ ਨਹੀਂ ਬਲਕਿ ਗਲਤ ਢੰਗ ਨਾਲ ਮੂੰਗਫਲੀ ਖਾਣ ਨਾਲ ਖੰਘ ਲਗਦੀ ਹੈ ਅਤੇ ਸਹੀ ਢੰਘ ਨਾਲ ਮੂੰਗਫਲੀ ਖਾਣ ਨਾਲ ਇਹ ਖੰਘ ਤੋਂ ਛੁਟਕਾਰਾ ਦਿਵਾਉਂਦੀ ਹੈ ! ਮੂੰਗਫਲੀ ਖਾਣ ਨਾਲ ਫੇਫੜਿਆਂ ਨੂੰ ਤਾਕਤ ਮਿਲਦੀ ਹੈ |
ਮੂੰਗਫਲੀ ਦਾ ਸੇਵਨ ਸਿਆਲ ਦੇ ਦਿਨਾਂ ਵਿੱਚ ਹੀ ਕਰਨਾ ਚਾਹੀਦਾ ਹੈ ਅਤੇ ਇਹਨੂੰ ਕਦੇ ਵੀ ਮੂੰਹ ਨਾਲ ਤੋੜਕੇ ਨਹੀਂ ਖਾਣਾ ਚਾਹੀਦਾ | ਮੂੰਗਫਲੀ ਦੀਆਂ ਗਿਰੀਆਂ ਉੱਪਰ ਵਾਲਾ ਲਾਲ ਰੰਗ ਦਾ ਛਿਲਕਾ ਵੀ ਨਹੀਂ ਉਤਾਰਨਾ ਚਾਹੀਦਾ ਬਲਕਿ ਉਹਦੇ ਸਮੇਤ ਹੀ ਖਾਣੀ ਚਾਹੀਦੀ ਹੈ | ਮੂੰਗਫਲੀ ਅੰਦਰ ਪਾਚਕ ਰਸ ਵੀ ਬਹੁਤ ਹੁੰਦਾ ਹੈ , ਜਿਸ ਕਾਰਨ ਖਾਣੇ ਤੋਂ ਬਾਅਦ 50-100 ਗ੍ਰਾਮ ਮੂੰਗਫਲੀ ਖਾਣ ਨਾਲ ਖਾਣਾ ਹਜ਼ਮ ਕਰਨ ਵਿੱਚ ਮਦਦ ਕਰਦੀ ਹੈ !  #KamalDiKalam 
ਮੂੰਗਫਲੀ ਅੰਦਰ ਵਿਟਾਮਿਨ ,ਕੈਲਸ਼ੀਅਮ , ਨਿਊਟ੍ਰੀਐਂਟਸ ,ਆਇਰਨ ਅਤੇ ਜ਼ਿੰਕ ਜਿਹੀਆਂ ਧਾਤਾਂ ਭਰਪੂਰ ਮਾਤਰਾ ਵਿੱਚ ਮਿਲਦੀਆਂ ਹਨ | ਮੂੰਗਫਲੀ ਵਿੱਚ ਪ੍ਰੋਟੀਨ ਦੀ ਮਾਤਰਾ ਮਾਸ ਦੇ ਮੁਕਾਬਲੇ 1.3 ਗੁਣਾ ਅਤੇ ਅੰਡਿਆਂ ਤੋਂ 2.5 ਗੁਣਾ ਹੁੰਦੀ ਹੈ ! ਇਹ ਵੀ ਗੱਲ ਸਹੀ ਹੈ ਕਿ ਕੇਵਲ ਸੌ ਗਰਾਮ ਕੱਚੀ ਮੂੰਗਫਲੀ ਅੰਦਰ ਇੱਕ ਲੀਟਰ ਦੁੱਧ ਜਿੰਨਾਂ ਪ੍ਰੋਟੀਨ ਪਾਇਆ ਜਾਂਦਾ ਹੈ ! ਜਿੰਨੇ ਖਣਿਜ ਅਤੇ ਵਿਟਾਮਿਨ ਇੱਕ ਪਾਈਆ ਮੂੰਗਫਲੀ ਅੰਦਰ ਹੁੰਦੇ ਹਨ ਉੰਨੇ ਤਾਂ ਇੱਕ ਪਾਈਆ ਮਾਸ ਅੰਦਰ ਵੀ ਨਹੀਂ ਹੁੰਦੇ !
ਇੱਕ ਬਹੁਤ ਫਾਇਦੇ ਵਾਲੀ ਗੱਲ ਹੈ ਕਿ ਮੂੰਗਫਲੀ ਅੰਦਰ ਮੋਨੋਅਨਸੈਚੂਰੇਟਿਡ ਫੈਟੀ ਐਸਿਡ ਹੋਣ ਕਰਕੇ ਗੰਦੇ ਕੋਲੈਸਟਰੋਲ ਨੂੰ ਘਟਾਉਂਦੀ ਅਤੇ ਚੰਗੇ ਕੋਲੈਸਟਰੋਲ ਨੂੰ ਵਧਾਕੇ ਸਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ !

No comments:

Post a Comment