ਅਕਸਰ ਜਦੋਂ ਕਿਸੇ ਜਾਇਦਾਦ ਦੀ ਖਰੀਦ ਓ ਫਰੋਖਤ ਦੀ ਗੱਲ ਹੁੰਦੀ ਹੈ ਤਾਂ ਸ਼ਬਦ 'ਗਊ ਮੂੰਹਾਂ ਅਤੇ ਸ਼ੇਰ ਮੂੰਹਾਂ' ਸੁਣਨ ਨੂੰ ਮਿਲਦੇ ਹਨ । ਬਹੁਤੇ ਲੋਕਾਂ ਨੂੰ ਇਹਨਾਂ ਸ਼ਬਦਾਂ ਦੇ ਅਰਥ ਅਤੇ ਉਹਦੇ ਵਿਚਲੇ ਤਰਕ ਬਿਲਕੁਲ ਵੀ ਨਹੀਂ ਪਤਾ ਹੁੰਦੇ ,ਪਰ ਲੋਕ ਲਕੀਰ ਦੇ ਫਕੀਰ ਬਣ ਵਹਿਮਗ੍ਰਸਤ ਹੋਏ ਰਹਿੰਦੇ ਹਨ । #KamalDiKalam
ਸ਼ੇਰ ਮੂੰਹਾਂ ਅਤੇ ਗਊ ਮੂੰਹਾਂ ਪਲਾਟ ਜਾਂ ਇਮਾਰਤ ਦੀ ਅੱਗਿਓਂ ਪਿੱਛਿਓਂ ਚੌੜਾਈ ਨੂੰ ਲੈਕੇ ਬਣਾਈ ਗਈ ਗੱਲ ਹੈ । ਕਹਿੰਦੇ ਹਨ ਕਿ ਕਾਰੋਬਾਰ ਲਈ ਗਊ ਮੂੰਹਾਂ ਅਤੇ ਮਕਾਨ ਲਈ ਸ਼ੇਰ ਮੂੰਹਾਂ ਪਲਾਟ ਘਾਟੇਵੰਦਾ ਹੁੰਦਾ ਹੈ ।
ਤਰਕ :
ਗਊ ਮੂੰਹਾਂ: ਕੋਈ ਜ਼ਮਾਨਾ ਸੀ ਜਦੋਂ ਵਸੋਂ ਵਿਰਲੀ ਅਤੇ ਸਾਧਨਾ ਦੀ ਘਾਟ ਕਾਰਨ ਇੱਕ ਦੋ ਕਮਰੇ ਪਾਕੇ ਅਤੇ ਥੋੜੀ ਬਹੁਤ ਚਾਰਦੀਵਾਰੀ ਕਰਕੇ ਮਕਾਨ ਵਿੱਚ ਵਸੋਂ ਕਰ ਲਈ ਜਾਂਦੀ ਸੀ, ਕਈ ਵਾਰ ਤਾਂ ਘਰ ਦੇ ਬਾਹਰ ਦਰਵਾਜ਼ਾ ਵੀ ਨਹੀਂ ਹੁੰਦਾ ਸੀ , ਜਿਸ ਕਾਰਨ ਪਲਾਟ ਦਾ ਮੱਥਾ ਚੌੜਾ ਹੋਣ ਕਰਕੇ ਦੂਰੋਂ ਹੀ ਘਰ ਦਾ ਓਹਲਾ ਖਤਮ ਹੋ ਜਾਂਦਾ ਸੀ ਅਤੇ ਨਿੱਜਤਾ ਨੂੰ ਖਤਰਾ ਬਣਿਆਂ ਰਹਿੰਦਾ ਸੀ । #KamalDiKalam
ਸ਼ੇਰ ਮੂੰਹਾਂ : ਕਾਰੋਬਾਰ ਦੀ ਤਰੱਕੀ ਲਈ ਹਮੇਸ਼ਾ ਹੀ ਮਸ਼ਹੂਰੀ ਦੀ ਲੋੜ ਪੈਂਦੀ ਹੈ ਅਤੇ ਕਾਰੋਬਾਰੀ ਥਾਂ (ਦੁਕਾਨ ਵਗੈਰਾ) ਦਾ ਮੱਥਾ ਚੌੜਾ ਹੋਣ ਕਰਕੇ ਦੂਰੋਂ ਹੀ ਲੋਕਾਂ ਦੀ ਨਜ਼ਰ ਪੈਣ ਕਰਕੇ ਛੇਤੀ ਮਸ਼ਹੂਰ ਹੁੰਦੀ ਹੈ ਅਤੇ ਉਹਦੇ ਅੰਦਰ ਦੂਰ ਤੱਕ ਪਿਆ ਸਮਾਨ ਲੋਕਾਂ ਦੀਆਂ ਨਜ਼ਰਾਂ ਵਿੱਚ ਜਲਦੀ ਚੜ੍ਹਦਾ ਹੈ ।
ਸਾਡੇ ਵੱਡਿਆਂ ਨੇ ਆਪਣੀ ਗੱਲ ਨੂੰ ਪੁਖਤਾ ਕਰਨ ਅਤੇ ਵਾਰਸਾਂ ਦੇ ਮਨ ਅੰਦਰ ਡਰ ਪੈਦਾ ਕਰਕੇ ਇਹਨੂੰ ਅਮਲ ਕਰਵਾਉਣ ਲਈ ਹੀ ਸ਼ੇਰਮੂੰਹਾਂ ਅਤੇ ਗਊਮੂੰਹਾਂ ਸ਼ਬਦ ਘੜੇ ਹੋਣਗੇ , ਪਰ ਲੋਕ ਕੁਝ ਸਮਝਣ ਦੀ ਥਾਂ ਲਕੀਰ ਦੇ ਫਕੀਰ ਬਣੇ ਰਹਿੰਦੇ ਹਨ ।
ਅੱਜ ਕੱਲ੍ਹ ਲੋਕਾਂ ਨੂੰ ਕਾਰ ਵਾਸਤੇ ਘਰ ਦਾ ਗੇਟ ਤਾਂ ਵੱਡਾ ਚਾਹੀਦਾ ਹੈ, ਪਰ ਸ਼ੇਰ ਮੂੰਹੇਂ ਪਲਾਟ ਤੋਂ ਵਹਿਮ ਕਰਦੇ ਹਨ !
ਇੰਦਰਜੀਤ ਕਮਲ
No comments:
Post a Comment