ਮੇਰੇ ਪਿਤਾ ਜੀ ਆਯੁਰਵੇਦ ਦੇ ਮਾਹਿਰ ਸਨ , ਪਰ ਜਦੋਂ ਉਹਨਾਂ ਦੀ ਮੌਤ ਹੋਈ ਮੇਰੀ ਉਮਰ ਬਹੁਤ ਹੀ ਛੋਟੀ ਸੀ , ਜਿਸ ਕਾਰਨ ਉਹਨਾਂ ਤੋਂ ਕੁਝ ਸਿੱਖਣ ਦਾ ਮੌਕਾ ਤਾਂ ਨਹੀਂ ਮਿਲਿਆ , ਪਰ ਉਹਨਾਂ ਦੀਆਂ ਹੱਥ ਲਿਖਤਾਂ ਨੇ ਮੈਨੂੰ ਸਾਹਿਤ ਅਤੇ ਸਿਹਤ ਵਿਗਿਆਨ ਵੱਲ ਪ੍ਰੇਰਤ ਕੀਤਾ | ਮੈਂ ਸ਼ੁਰੂ ਤੋਂ ਹੀ ਉਹਨਾਂ ਦੇ ਅਜਮਾਏ ਹੋਏ ਨੁਸਖਿਆਂ ਨੂੰ ਵਰਤਕੇ ਬਹੁਤ ਫਾਇਦਾ ਉਠਾਇਆ ਹੈ | ਉਹਨਾਂ ਚੋਂ ਅੱਜ ਇੱਕ ਹੋਰ ਤੁਹਾਡੇ ਨਾਲ ਸਾਂਝਾ ਕਰਦਾ ਹਾਂ | #KamalDiKalam
ਸਾਡੇ ਸਮਾਜ ਵਿੱਚ ਖਾਣ ਪੀਣ ਦੀਆਂ ਵਸਤਾਂ ਤੇ ਆਦਤਾਂ ਕਾਰਣ ਬਹੁਤੇ ਲੋਕ ਕਬਜ਼ ਦੇ ਸ਼ਿਕਾਰ ਰਹਿੰਦੇ ਹਨ | ਕਬਜ਼ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ,ਜਿਸ ਕਾਰਨ ਇਹਨੂੰ ਤੋੜਨਾ ਬਹੁਤ ਜ਼ਰੂਰੀ ਹੈ | ਪੁਰਾਣੇ ਹਕੀਮ ਵਿਗੜੇ ਹੋਏ ਕੇਸਾਂ ਵਿੱਚ ਮਰੀਜ਼ ਨੂੰ ਜੁਲਾਬ ਜਰੂਰ ਦਿਆ ਕਰਦੇ ਸਨ , ਕਿਓਂਕਿ ਪੇਟ ਦੀ ਸਫਾਈ ਹੋਣ ਨਾਲ ਵੀ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ |
ਅਗਰ ਤੁਹਾਨੂੰ ਜਾਂ ਕਿਸੇ ਆਪਣੇ ਨੂੰ ਕਬਜ਼ ਦੀ ਸ਼ਿਕਾਇਤ ਹੈ ਜਾਂ ਹਾਜਮਾ ਖਰਾਬ ਰਹਿੰਦਾ ਹੈ ਤਾਂ ਇਹ ਜੁਲਾਬ ਬੜੇ ਲਾਹੇਵੰਦ ਹਨ , ਕਿਓਂਕਿ ਇਹਨਾਂ ਦੀ ਬਰੇਕ ਦਵਾਈ ਲੈਣ ਵਾਲੇ ਦੇ ਹੱਥ ਹੁੰਦੀ ਹੈ |
ਨੁਸਖਾ ਤਿਆਰ ਕਰਨ ਵਾਸਤੇ ਦੋ ਚੀਜ਼ਾਂ ਦੀ ਜਰੂਰਤ ਹੈ , ਇੱਕ ਇਸ਼ਾਰਾ ਰੇਵੰਦ ਤੇ ਦੂਜੀ ਦਾਲਚੀਨੀ | ਇਸ਼ਾਰਾ ਰੇਵੰਦ ਨੂੰ ਪੀਸਣ ਤੋਂ ਬਾਦ ਉਹਦਾ ਹਲਦੀ ਨਾਲ ਭੁਲੇਖਾ ਪੈਂਦਾ ਹੈ ਤੇ ਦਾਲਚੀਨੀ ਇੱਕ ਆਮ ਵਰਤਿਆ ਜਾਣ ਵਾਲਾ ਭੂਰੇ ਰੰਗ ਦਾ ਖ਼ੁਸ਼ਬੂਦਾਰ ਮਸਾਲਾ ਹੈ |
ਦੋਹਾਂ ਨੂੰ ਪੀਸ ਕੇ ਛੋਲਿਆਂ ਦੇ ਦਾਣੇ ਬਰਾਬਰ ਰਾਤ ਨੂੰ ਸੌਂਣ ਲੱਗੇ ਗਰਮ ਪਾਣੀ ਨਾਲ ਲਓ | ਇਹਦੇ ਨਾਲ ਤੁਹਾਨੂੰ ਸਵੇਰੇ ਪਤਲੇ ਦਸਤ ਆਉਣਗੇ | ਜਿੰਨੀ ਵਾਰ ਵੀ ਕੋਈ ਗਰਮ ਪਾਣੀ , ਚਾਹ ਜਾਂ ਦੁੱਧ ਵਗੈਰਾ ਪੀਂਦੇ ਰਹੋਗੇ ਉੰਨੀ ਵਾਰ ਬਾਰਬਾਰ ਪੇਟ ਸਾਫ਼ ਹੋਏਗਾ | ਜਦੋਂ ਤੁਸੀਂ ਦਸਤ ਰੋਕਣਾ ਚਾਹੋ ਤਾਂ ਠੰਡੇ ਪਾਣੀ ਦੇ ਦੋ ਚਾਰ ਘੁੱਟ ਭਰ ਲਓ | ਸਮਝੋ ਲੱਗ ਗਈ ਬਰੇਕ |
ਦਾਲਚੀਨੀ ਅਤੇ ਇਸ਼ਾਰਾ ਰੇਵੰਦ
Dalchini & Ishara revnd
ਬਹੁਤ ਲੋਕ ਆਪਣਾ ਪਤ ਸਾਫ ਨਾ ਹੋਣ ਤਿਓਂ ਹੀ ਬਹੁਤ ਪ੍ਰੇਸ਼ਾਨ ਹੁੰਦੇ ਹਨ ਅਤੇ ਕਈ ਤਰ੍ਹਾਂ ਦੇ ਓਹੜ ਪੋਹੜ ਕਰਦੇ ਰਹਿੰਦੇ ਹਨ , ਜੋ ਕਈ ਵਾਰ ਨੁਕਸਾਨ ਵੀ ਕਰ ਦਿੰਦੇ ਹਨ | ਇਹ ਦਵਾਈ ਜਿਆਦਾ ਲੈਣ ਨਾਲ ਜਾਂ ਮਿਹਦਾ ਜ਼ਿਆਦਾ ਕਮਜ਼ੋਰ ਹੋਣ ਕਾਰਣ ਉਲਟੀ ਵੀ ਆ ਸਕਦੀ ਹੈ , ਪਰ ਕੋਈ ਨੁਕਸਾਨ ਨਹੀਂ ਕਰੇਗੀ |

No comments:
Post a Comment