ਅੱਜ ਦੁਪਹਿਰ ਖਾਣੇ ਦੇ ਵਕਤ ਮੈਂ ਖਾਸ ਤੌਰ ਤੇ ਆਪਣੇ ਇੱਕ ਜਾਣਕਾਰ ਦੇ ਕਹਿਣ 'ਤੇ ਉਹਦੇ ਨਾਲ ਸ਼ਹਿਰ ਦੇ ਨਾਲ ਲਗਦੇ ਪਿੰਡ ਕਾਂਸੇਪੁਰ ਦੇ ਬਾਹਰਵਾਰ ਮੁਸਲਿਮ ਸਮਾਜ ਦਾ ਸ਼ੁਰੂ ਹੋਇਆ ਬਹੁਤ ਵੱਡਾ ਤਿੰਨ ਦਿਨਾਂ ਸਮਾਗਮ ' ਜਲਸਾ ' ਵੇਖਣ ਗਿਆ , ਜਿਹਦੇ ਵਿੱਚ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਮੁਸਲਿਮ ਭਾਈਚਾਰੇ ਦੇ ਮਰਦ ਇਕੱਠੇ ਹੋਣੇ ਸ਼ੁਰੂ ਹੋਏ ਹਨ , ਪਰ ਔਰਤ ਜਾਤ ਦਾ ਪਰਛਾਵਾਂ ਵੀ ਨਹੀਂ ਸੀ ! ਕੁਝ ਮਹਿਮਾਨ ਵਿਦੇਸ਼ਾਂ ਤੋਂ ਵੀ ਖਾਸ ਤੌਰ 'ਤੇ ਬੁਲਾਏ ਦੱਸੇ ਜਾਂਦੇ ਹਨ | #KamalDiKalam
ਕਲੀਨਿਕ ਉੱਪਰ ਡੇਂਗੂ ਦੇ ਮਰੀਜ਼ਾਂ ਦੀ ਆਮਦ ਦੀ ਅਚਾਨਕ ਮਿਲੀ ਖਬਰ ਕਾਰਨ ਮੈਨੂੰ ਮੇਲਾਨੁਮਾ ਸਮਾਗਮ ਵਿੱਚ ਹੀ ਛੱਡ ਕੇ ਆਉਣਾ ਪਿਆ , ਜਿੱਥੇ ਥਾਂ ਥਾਂ 'ਤੇ ਮੁਰਗਾ ਬਰਿਆਨੀ , ਅਤਰ ਫਲੇਲ ਤੇ ਹੋਰ ਕਈ ਤਰ੍ਹਾਂ ਦੇ ਖੁਸ਼ਬੂਆਂ ਛੱਡਦੇ ਸਮਾਨ ਦੀਆਂ ਦੁਕਾਨਾਂ ਸੱਜੀਆਂ ਸਨ |
' ਜਲਸਾ ' ਤਿੰਨ ਦਿਨ ਚੱਲੇਗਾ , ਅਗਰ ਮੌਕਾ ਲੱਗਾ ਤਾਂ ਤੁਹਾਨੂੰ ਵੀ ਦਰਸ਼ਨ ਮੇਲੇ ਕਰਵਾਉਣ ਦੀ ਕੋਸ਼ਿਸ਼ ਕਰਾਂਗਾ !
यमुनानगर ( हरियाणा ) में मुस्लिम समाज का होने वाला समागम 'जलसा ' शुरू !

No comments:
Post a Comment