ਤਜ਼ਰਬਾ \ ਇੰਦਰਜੀਤ ਕਮਲ - Inderjeet Kamal

Latest

Thursday, 26 October 2017

ਤਜ਼ਰਬਾ \ ਇੰਦਰਜੀਤ ਕਮਲ


ਮੈਂ ਮੁਸਲਿਮ ਭਾਈਚਾਰੇ ਦਾ ਕੋਈ ਵਿਸ਼ਾਲ ਸਮਾਗਮ ਪਹਿਲੀ ਵਾਰ ਵੇਖਣਾ ਸੀ , ਇਸ ਲਈ ਮੈਂ ਆਪਣੀ ਸਹੂਲੀਅਤ ਵਾਸਤੇ ਇੱਕ ਕਾਮੇ ਖੁਰਸ਼ੀਦ ਅਹਿਮਦ ਨੂੰ ਆਪਣੇ ਨਾਲ ਲੈ ਗਿਆ |
ਵੰਨਸੁਵੰਨੀਆਂ ਸੱਜੀਆਂ ਦੁਕਾਨਾਂ ਵੇਖਦੇ ਹੋਏ ਅਸੀਂ ਘੁੰਮ ਰਹੇ ਸਾਂ ਕਿ ਮੇਰੇ ਨਾਲ ' ਜਲਸਾ ' ਸਮਾਗਮ ਵੇਖਣ ਗਿਆ ਖੁਰਸ਼ੀਦ ਮੈਨੂੰ ਬਾਰਬਾਰ ਇੱਕ ਪਾਸੇ ਲੱਗੇ ਤੰਬੂਆਂ ਵੱਲ ਜਾਣ ਲਈ ਜੋਰ ਦੇ ਰਿਹਾ ਸੀ , ਪਰ ਮੈਨੂੰ ਉਧਰ ਕਿਸੇ ਕਿਸਮ ਦਾ ਆਕਰਸ਼ਣ ਨਾ ਲੱਗਾ , ਜਿਸ ਕਾਰਨ ਮੈਂ ਉਸ ਪਾਸੇ ਵੱਲ ਖਿੱਚਿਆ ਜਾਂਦਾ | ਖੁਰਸ਼ੀਦ ਦੇ ਬਾਰਬਾਰ ਉਧਰ ਜਾਂ ਲਈ ਮਜਬੂਰ ਕਰਨ 'ਤੇ ਮੈਂ ਉਹਨੂੰ ਕਿਹਾ ," ਉਧਰ ਬੰਦਾ ਕਬੰਦਾ ਕੋਈ ਨਜਰ ਨਹੀਂ ਆਉਂਦਾ , ਤੰਬੂ ਵੀ ਪਰਦਿਆਂ ਨਾਲ ਢੱਕੇ ਹੋਏ ਹਨ , ਤੂੰ ਪਤਾ ਨਹੀਂ ਉਧਰ ਜਾਣ ਦੀ ਕਿਓਂ ਜ਼ਿਦ ਕਰ ਰਿਹਾ ਏਂ !"
ਕਹਿੰਦਾ ," ਬਾਊ ਜੀ, ਚੱਲੋ ਤਾਂ ਸਹੀ !" #KamalDiKalam
ਅਖੀਰ ਮੈਂ ਉਹਦੀ ਜਿਦ ਕਾਰਨ ਉਹਦੇ ਦੱਸੇ ਤੰਬੂਆਂ ਵੱਲ ਚੱਲ ਪਿਆ , ਉੱਥੇ ਪਹੁੰਚ ਕੇ ਪਤਾ ਲੱਗਾ ਕਿ ਉਥੇ ਮੁਰਗਾ ਬਰਿਆਨੀ ਦੀਆਂ ਦੁਕਾਨਾਂ ਹਨ | ਮੈਂ ਵਾਪਸੀ ਦੀ ਜਲਦੀ ਕਾਰਨ ਉਹਨੂੰ ਪੈਸੇ ਦਿੱਤੇ ਤਾਂਕਿ ਉਹ ਆਪਣੇ ਵਾਸਤੇ ਬਰਿਆਨੀ ਪੈਕ ਕਰਵਾ ਲਵੇ !
ਵਾਪਸੀ ਵੇਲੇ ਮੈਂ ਉਹਨੂੰ ਪੁੱਛਿਆ ਕਿ ਦੂਰ ਤੱਕ ਉਹਨਾਂ ਤੰਬੂਆਂ ਦੇ ਆਲੇ ਦੁਆਲੇ ਕੁਝ ਵੀ ਨਹੀਂ ਸੀ ਲਿਖਿਆ , ਫਿਰ ਵੀ ਉਹਨੂੰ ਕਿਵੇਂ ਪਤਾ ਲੱਗਾ ਕਿ ਉਧਰ ਮੁਰਗਾ ਬਰਿਆਨੀ ਮਿਲੂ | ਕਹਿੰਦਾ ," ਬਾਊ ਜੀ ਇੱਕ ਅਨਪੜ੍ਹਾਂ ਦੀ ਭਾਸ਼ਾ ਵੀ ਹੁੰਦੀ ਏ | ਮੈਂ ਉਹਨਾਂ ਤੰਬੂਆਂ ਉੱਤੇ ' ਕਾਗੇ ' ( ਕਾਂ ) ਉੱਡਦੇ ਵੇਖੇ ਸਨ |"
यमुनानगर ( हरयाणा ) में मुस्लिम समाज का तीन दिन ( 25,26 और 27 अक्तूबर 2017 ) का समागम 'जलसा ' शुरू !

No comments:

Post a Comment