ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਤੇ ਫੋਨ ਆਏ ਕਿ 'ਗੁੱਤਕੱਟ ਭੂਤਨੀ' ਪੰਜਾਬ ਚ ਵੀ ਪਹੁੰਚ ਗਈ ਹੈ | ਜ਼ਿਆਦਾ ਰੁਝੇਵੇਂ ਕਾਰਣ ਕਿਸੇ ਨਾਲ ਵੀ ਕੋਈ ਲੰਮੀ ਗੱਲ ਨਹੀਂ ਹੋ ਸਕੀ | ਹੁਣ ਵਿਹਲਾ ਹੋਕੇ ਬਹਾਦਰ ਪੰਜਾਬੀਆਂ ਨੂੰ ਸਿਰਫ ਇਹੀ ਕਹਿਣਾ ਚਾਹੁੰਦਾ ਹਾਂ ਕਿ ਭੂਤ, ਪ੍ਰੇਤ, ਜਾਦੂ-ਟੂਣਾ ਤੇ ਓਪਰੀ ਕਸਰ ਨਾਂ ਦੀ ਕੋਈ ਸ਼ਕਤੀ ਨਹੀਂ ਹੁੰਦੀ, ਜੋ ਕਿਸੇ ਦਾ ਕੁਝ ਵਿਗਾੜ ਜਾਂ ਸਵਾਰ ਸਕੇ|
ਆਪਣੇ ਆਸਪਾਸ ਹੋਣ ਵਾਲੀਆਂ ਗੁੱਤਾਂ ਕੱਟਣ ਦੀਆਂ ਘਟਨਾਵਾਂ ਦੀ ਬਰੀਕੀ ਨਾਲ ਪੜਤਾਲ ਕਰੋ , ਜ਼ਿਆਦਾਤਰ ਇਸ ਹਰਕਤ ਦੀਆਂ ਸ਼ਿਕਾਰ ਔਰਤਾਂ ਪਿਛਲੇ ਸਮੇਂ ਤੋਂ ਕਿਸੇ ਮਾਨਸਿਕ ਰੋਗ ਨਾਲ ਪੀੜਿਤ ਮਿਲਣਗੀਆਂ ਜਾਂ ਉਹਨਾਂ ਦੀ ਕੋਈ ਨੇੜਲੀ ਸਾਥਣ\ਸਾਥੀ ! ਕੁਝ ਇੱਕ ਕਿਸੇ ਆਰਥਿਕ ਜਾਂ ਸਰੀਰਿਕ ਪਰੇਸ਼ਾਨੀ ਦੀਆਂ ਸ਼ਿਕਾਰ ਵੀ ਹੋ ਸਕਦੀਆਂ ਨੇ !
ਹੋਰ ਪੜ੍ਹੋ : ਪੀਲੀਆਂ ਚੂੜੀਆਂ ਤੋਂ ਗੁੱਤ ਤੱਕ
#KamalDiKalam

No comments:
Post a Comment