10 ਜੂਨ 2017 ਨੂੰ ਮੇਰੇ ਲੁਧਿਆਣਾ ਪਹੁੰਚਣ ਦੀ ਭਿਣਕ ਲੱਗੀ ਤਾਂ studio yadein ਵਾਲੇ ਮੇਰੇ ਬਚਪਨ ਦੇ ਦੋਸਤ Amarjeet Singh ਦਾ ਫੋਨ ਆ ਗਿਆ | ਉਹ ਕਹਿੰਦਾ ," ਬੱਸ ਤੂੰ ਇਹ ਦੱਸ ਕਿ ਹੈਂ ਕਿੱਥੇ , ਲੈ ਮੈਂ ਆਪੇ ਆਊਂ |" ਮੈਂ ਕੁਝ ਨਿੱਜੀ ਕੰਮਾਂ ਦੀ ਮਜ਼ਬੂਰੀ ਦੱਸੀ ਤਾਂ ਉਹਨੇ ਕੰਮ ਨਿਪਟਣ ਦਾ ਇੰਤਜ਼ਾਰ ਕਰਣਾ ਠੀਕ ਸਮਝਿਆ | KamalDiKalam
ਦੁਪਹਿਰ ਨੂੰ ਵਿਹਲੇ ਹੋਕੇ ਅਸੀਂ ਰਾਬਤਾ ਕਾਇਮ ਕੀਤਾ ਤਾਂ ਅਮਰਜੀਤ ਰਸਤਾ ਦੱਸ ਕੇ ਸਾਨੂੰ ਅੱਗਲਵਾਂਢ ਲੈਣ ਆ ਗਿਆ | ਉੱਥੇ ਹੀ ਬਹੁਤ ਪਿਆਰੇ ਫੇਸਬੁੱਕ ਦੋਸਤ ਅਜੀਤ ਸਿੰਘ ਸੋਹਲ ਜੀ ਨੂੰ ਵੀ ਅਮਰਜੀਤ ਨੇ ਬੁਲਾਕੇ ਸਾਡੀ ਮੁਲਾਕਾਤ ਕਰਵਾਈ ,ਕਿਓਂਕਿ ਸਾਡੇ ਆਉਣ ਦੀ ਭਿਣਕ ਦੇਣ ਵਾਲੀ ਸ਼ਖਸੀਅਤ ਇਹੀ ਸਨ |
ਅਮਰਜੀਤ ਸਿੰਘ ਤੇ ਵੱਡੇ ਵੀਰ ਸੁਰਜੀਤ ਸਿੰਘ ਨੇ ਦਫਤਰੀ ਸੇਵਾ ਤੋਂ ਬਾਦ ਸਾਨੂੰ ਧੱਕ ਕੇ ਆਪਣੇ ਘਰ ਜਾ ਵਾੜਿਆ , ਜਿੱਥੇ ਸਾਡੀ ਭਰਜਾਈ ਤੇ ਧੀ ਰਾਣੀ ਨੇ ਚੰਗਾ ਚੋਖਾ ਬਣਾ ਕੇ ਰੱਖਿਆ ਹੋਇਆ ਸੀ | ਖਾਣਾ ਖਾਂਦੇ ਹੋਏ ਬਚਪਣ ਦੀਆਂ ਯਾਦਾਂ ਦੇ ਨਾਲ ਨਾਲ ਸਮਾਜਿਕ ਵਰਤਾਰੇ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ |
ਰੋਟੀ ਤੋਂ ਬਾਦ ਚਾਹ ਦਾ ਪੁੱਛਿਆ ਤਾਂ ਮੇਰੇ ਬੱਚਿਆਂ ਨੇ ਚਾਹ ਤੋਂ ਇਨਕਾਰ ਕਰ ਦਿੱਤਾ, ਪਰ ਬੱਚਿਆਂ ਦੀ ਮਾਂ ਹਰ ਔਰਤ ਵਾਂਗ ਚਾਹ ਦੀ ਅਮਲੀ ਹੈ | ਨਾਲ ਹੀ ਨਕਲੀ ਦੁੱਧ ਬਣਾਉਣ ਦੇ ਤਰੀਕੇ ਤੇ ਸੂਈ ਆ ਟਿਕੀ | ਮੈ ਆਪਣੀ ਜਾਣਕਾਰੀ ਦਾ ਬਖਾਨ ਕਰਦੇ ਹੋਏ ਦੱਸਿਆ ਕਿ ਅੱਜ ਕੱਲ੍ਹ ਤਾਂ ਲੋਕ ਕਪੜੇ ਧੋਣ ਵਾਲੇ ਤਰਲ ਸਾਬਣ ' ਇਜ਼ੀ ' ਨਾਲ ਵੀ ਦੁੱਧ ਬਣਾਉਂਦੇ ਨੇ | ਅਮਰਜੀਤ ਝੱਟ ਕਹਿੰਦਾ ," ਤਜਰਬਾ ਕਰਕੇ ਵੇਖੀਏ ' ਇਜ਼ੀ ' ਤਾਂ ਘਰ ਹੀ ਪਿਆ ਏ |"
ਮੈਂ ਕਿਹਾ ," ਭਰਾਵਾ ! ਸਾਡੇ ਉੱਤੇ ਤਜਰਬਾ ਕਰਨ ਦੀ ਥਾਂ ਸਾਨੂੰ ਇੱਕ ਇੱਕ ਚਿਮਚਾ ' ਇਜ਼ੀ ' ਹੀ ਪਿਆ ਦਿਓ !" ਹਾਸੇ ਠੱਠੇ ਦੇ ਮਾਹੌਲ ਵਿੱਚ ਸੋਹਣੀ ਰੌਨਕ ਲੱਗੀ ਰਹੀ |

No comments:
Post a Comment