ਪਲਾਟ 'ਤੇ ਦੁਕਾਨਾ ਬਣਾਉਣ ਦਾ ਕੰਮ ਕਈ ਦਿਨਾਂ ਤੋਂ ਚੱਲ ਰਿਹਾ ਸੀ | ਲੈਂਟਰ ਖੁੱਲ੍ਹਣ ਤੋਂ ਬਾਦ ਪਲਸਤਰ ਦਾ ਕੰਮ ਸ਼ੁਰੂ ਹੋ ਗਿਆ | ਇਹਨਾਂ ਦਿਨਾਂ ਦੌਰਾਨ ਮਿਸਤਰੀਆਂ ਮਜਦੂਰਾਂ ਨਾਲ ਲਗਾਤਾਰ ਵਾਹ ਪਿਆ ਸੀ | ਜਦੋਂ ਵੀ ਸੀਮੇਂਟ ਰੇਤਾ ਬੱਜਰੀ ਵਗੈਰਾ ਦਾ ਮਿਸ਼ਰਣ ਖਤਮ ਹੋਣ ਲਗਦਾ ਤਾਂ ਮਿਸਤਰੀ ਇੱਕ ਮਜਦੂਰ ਨੂੰ ਆਵਾਜ਼ ਮਾਰਕੇ ਕਹਿ ਦਿੰਦਾ ਕਿ ਮਸਾਲਾ ਬਣਾ ਲੈ | ਉਹ ਝੱਟ ਕਹੀ ਨਾਲ ਜਰੂਰਤ ਅਨੁਸਾਰ ਸੀਮੇਂਟ ਵਿੱਚ ਰੇਤਾ ਜਾਂ ਬੱਜਰੀ ਮਿਲਾਕੇ ਉਹਦੇ ਵਿੱਚ ਪਾਣੀ ਪਾ ਦਿੰਦਾ ਤੇ ਮਸਾਲਾ ਤਿਆਰ ਹੋ ਜਾਂਦਾ |#KamalDiKalam
ਬਣ ਰਹੀਆਂ ਦੁਕਾਨਾਂ ਦੇ ਸਾਹਮਣੇ ਹੀ ਮੇਰਾ ਕਿਰਾਏ ਦੀ ਦੁਕਾਨ ਵਿੱਚ ਕਲੀਨਿਕ ਸੀ | ਕਲੀਨਿਕ ਦੀ ਦੀਵਾਰ ਨਾਲ ਇੱਕ ਮੋਰੀ ਸੀ, ਜਿਹਦੇ ਅੰਦਰ ਰਹਿੰਦੇ ਇੱਕ ਚੂਹੇ ਤੋਂ ਮੈਂ ਬਹੁਤ ਤੰਗ ਸਾਂ | ਸੋਚਿਆ ਜਦੋਂ ਮਜਦੂਰ ਪਲਸਤਰ ਲਈ ਮਸਾਲਾ ਬਣਾਏਗਾ ਤਾਂ ਉਹਦੇ ਕੋਲੋਂ ਮਸਾਲਾ ਮੰਗਵਾਕੇ ਇਹ ਖੁੱਡ ਬੰਦ ਕਰ ਦੇਵਾਂਗਾ | ਮੈਂ ਦੁਕਾਨਾਂ ਵਾਲੇ ਪਾਸੇ ਗਿਆ ਤੇ ਮਿਸਤਰੀ ਵਿਹਲਾ ਬੈਠਾ ਸੀ | ਮੈਂ ਪੁੱਛਿਆ , " ਵੀਰੂ ਕਿੱਥੇ ਹੈ ?"
ਮਿਸਤਰੀ ਕਹਿੰਦਾ," ਅੰਦਰ ਮਸਾਲਾ ਬਣਾ ਰਿਹਾ ਏ |"
ਮੈਂ ਬਾਹਰੋਂ ਹੀ ਆਵਾਜ਼ ਮਾਰਕੇ ਕਿਹਾ ," ਵੀਰੂ , ਮਸਾਲਾ ਬਣਾਕੇ ਥੋੜਾ ਮੈਨੂੰ ਵੀ ਦੇਕੇ ਜਾਵੀਂ |"
" ਅੱਛਾ ਬਾਬੂਜੀ |" ਸੁਣਕੇ ਮੈਂ ਵਾਪਿਸ ਕਲੀਨਿਕ ਤੇ ਪਹੁੰਚ ਗਿਆ ਤੇ ਆਏ ਮਰੀਜ਼ ਨਾਲ ਗੱਲਬਾਤ ਵਿੱਚ ਰੁਝ ਗਿਆ | ਵੀਰੂ ਝੱਟ ਹੀ ਆ ਗਿਆ ਤੇ ਮੇਰੇ ਵੱਲ ਸੱਜਾ ਹੱਥ ਤਿੰਨ ਉਂਗਲਾਂ ਦੀ ਚੁਟਕੀ ਜਿਹੀ ਬਣਾਕੇ ਉਹਨੂੰ ਖੱਬੇ ਹੱਥ ਨਾਲ ਫੜਕੇ ਵਧਾਉਂਦਾ ਹੋਇਆ ਬੜੇ ਆਦਰ ਨਾਲ ਬੋਲਿਆ ," ਲੋ ਬਾਬੂਜੀ ਮਸਾਲਾ |"
ਮੈਂ ਕਿਹਾ ," ਇੰਨੇ ਕੁ ਨਾਲ ਕੀ ਬਣੂ !!!"
ਮਰੀਜ਼ ਵੱਲ ਵੇਖਦਾ ਹੋਇਆ ਕਹਿੰਦਾ ," ਯੇ ਭੀ ਲਗਾਏੰਗੇ ? "
ਮੇਰੇ ਦਿਮਾਗ ਦੀਆਂ ਘੰਟੀਆਂ ਖੜਕ ਗਈਆਂ | ਬਾਦ ਚ ਪਤਾ ਲੱਗਾ ਕਿ ਉਹ ਅੰਦਰ ਸੀਮੇਂਟ ਰੇਤਾ ਵਾਲਾ ਮਸਾਲਾ ਨਹੀਂ ਬਲਕਿ ਖੱਬੀ ਤਲੀ ਤੇ ਸੱਜੇ ਹੱਥ ਦੇ ਅੰਗੂਠੇ ਨਾਲ ਰਗੜਨ ਵਾਲਾ ਮਸਾਲਾ ਬਣਾ ਰਿਹਾ ਸੀ |

No comments:
Post a Comment