ਯਾਦਾਸ਼ਤ ਦਾ ਭੂਤ \ ਇੰਦਰਜੀਤ ਕਮਲ - Inderjeet Kamal

Latest

Wednesday, 26 August 2015

ਯਾਦਾਸ਼ਤ ਦਾ ਭੂਤ \ ਇੰਦਰਜੀਤ ਕਮਲ


ਅੱਜ ਇੱਕ ਮੁਟਿਆਰ ਨੂੰ ਮੇਰੇ ਕੋਲ ਲੈਕੇ ਆਏ | ਕਹਿੰਦੇ ਲੱਗਭੱਗ ਪੰਦਰਾਂ ਦਿਨਾਂ ਤੋਂ ਇਹਦੀ ਯਾਦਾਸ਼ਤ ਚਲੀ ਗਈ ਹੈ | ਇਹਨੂੰ ਘਰ ਦੇ ਕੰਮ ਕਰਨੇ ਭੁੱਲ ਗਏ ਹਨ ਤੇ ਖਾਸ ਕਰਕੇ ਰੋਟੀ ਸਬਜ਼ੀ ਬਣਾਉਣੀ ਤਾਂ ਇਹ ਕਹਿੰਦੀ ਹੈ ਕਿ ਇਹਨੂੰ ਬਿਲਕੁਲ ਹੀ ਨਹੀਂ ਆਉਂਦੀ | ਇਹੋ ਕੁੜੀ ਘਰ ਦਾ ਸਾਰਾ ਕੰਮ ਕਰਦੀ ਸੀ ਤੇ ਮਾਂ ਸਿਰ ਤੇ ਨਾ ਹੋਣ ਕਰਕੇ ਘਰ ਦੀ ਕਾਫੀ ਜਿੰਮੇਵਾਰੀ ਉਹਦੇ ਸਿਰ ਤੇ ਸੀ |
ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਪੰਦਰਾਂ ਦਿਨਾਂ ਚ ਉਹਨਾਂ ਤਕਰੀਬਨ ਪੰਜ ਹਜ਼ਾਰ ਰੂਪਏ ਤਾਂਤ੍ਰਿਕਾਂ , ਮੌਲਵੀਆਂ , ਬਾਬਿਆਂ ਆਦਿ ਨੂੰ ਦੇ ਦਿੱਤੇ ਹਨ | ਕਿਸੇ ਨੇ ਜਿੰਨ ਦਾ ਸਾਇਆ ਦੱਸਿਆ ਤੇ ਕਿਸੇ ਨੇ ਕਿਹਾ ਕਿ ਕਿਸੇ ਮੁੰਡੇ ਦੀ ਆਤਮਾ ਨੇ ਇਹਨੂੰ ਆਪਣੇ ਵੱਸ ਚ ਕਰ ਰੱਖਿਆ ਹੈ , ਇਸ ਕਰਕੇ ਇਹ ਔਰਤਾਂ ਵਾਲੇ ਕੰਮ ਕਰਨੇ ਭੁੱਲ ਚੁੱਕੀ ਹੈ |‪#‎KamalDiKalam‬ 
ਮੈਂ ਕੁੜੀ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਉਹਦੇ ਵਿੱਚ ਕੋਈ ਵੀ ਵਿਕਾਰ ਨਜਰ ਨਾ ਆਇਆ | ਮੈਂ ਉਹਨੂੰ ਗੱਲਾਂ ਗੱਲਾਂ ਵਿੱਚ ਉਲਝਾਅ ਕੇ ਵਿੱਚ ਵਿੱਚ ਕਈ ਪੁਰਾਣੀਆਂ ਗੱਲਾਂ ਬਾਰੇ ਪੁੱਛਿਆ ਜਿਹਨਾਂ ਦੇ ਉੱਤਰ ਉਹਨੇ ਬੜੇ ਤਸੱਲੀਬਖਸ਼ ਦਿੱਤੇ | ਕੀਤੇ ਵੀ ਉਹਦੀ ਯਾਦਾਸ਼ਤ ਵੀ ਨਹੀਂ ਸੀ | 
ਬਾਕੀ ਸਭ ਨੂੰ ਬਾਹਰ ਭੇਜ ਕੇ ਮੈਂ ਕੁੜੀ ਨੂੰ ਗੱਲਾਂ ਗੱਲਾਂ ਵਿੱਚ ਬਹੁਤ ਜਜ਼ਬਾਤੀ ਕਰਕੇ ਇਸ ਸਭ ਦਾ ਕਾਰਣ ਪੁੱਛਿਆ ਤਾਂ ਉਹਨੇ ਰੋਂਦੀ ਰੋਂਦੀ ਨੇ ਦੱਸਿਆ ਕਿ ਕਈ ਦਿਨਾਂ ਤੋਂ ਉਹਨਾਂ ਦੇ ਘਰ ਵਿੱਚ ਗੈਸ ਖਤਮ ਹੈ ਤੇ ਪਾਥੀਆਂ ਵਾਲੇ ਚੁੱਲ੍ਹੇ ਤੇ ਰੋਟੀ ਸਬਜ਼ੀ ਬਣਾਉਂਦੇ ਉਹਦੀਆਂ ਅੱਖਾਂ ਵਿੱਚ ਧੂਆਂ ਪੈਂਦਾ ਹੈ | ਉਹਨੇ ਕਈ ਵਾਰ ਆਪਣੇ ਭਰਾ ਨੂੰ ਗੈਸ ਭਰਵਾਉਣ ਲਈ ਕਿਹਾ ਪਰ ਉਹਨੇ ਘਰ ਦੀਆਂ ਪਾਥੀਆਂ ਦਾ ਬਹਾਨਾ ਬਣਾ ਕੇ ਟਾਲ ਦਿਤਾ | 
ਮੈਂ ਘਰਦਿਆਂ ਨੂੰ ਕਿਹਾ ਕਿ ਜਿੰਨੇ ਪੈਸੇ ਤੁਸੀਂ ਤਾਂਤ੍ਰਿਕਾਂ ਨੂੰ ਦਿਤੇ ਹਨ ਉਹਦੇ ਕਈ ਸਿਲੰਡਰ ਆ ਜਾਣੇ ਸਨ ਤੇ ਮਸਲਾ ਵੀ ਕੋਈ ਨਹੀਂ ਸੀ ਪੈਦਾ ਹੋਣਾ |

No comments:

Post a Comment