ਆਧੁਨਿਕ ਤਕਨੀਕ ਲੋਕਾਂ ਨੂੰ ਵੱਧ ਤੋਂ ਵੱਧ ਸਹੀ ਤੇ ਛੇਤੀ ਜਾਣਕਾਰੀ ਪਹੁੰਚਾਉਣ ਦਾ ਇੱਕ ਸਾਧਨ ਹੈ | ਪਰ ਜਦੋਂ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਸਾਡੇ ਫੇਸਬੁੱਕ ਤੇ ਵਟਸਅਪ ਵਾਲੇ ਦੋਸਤ ਉਹਦੇ ਨਾਲ ਸਬੰਧਤ ਤਸਵੀਰਾਂ ਇੰਝ ਭੇਜਦੇ ਹਨ ਜਿਵੇਂ ਉਹਨਾਂ ਕੋਲ ਖਲੋਕੇ ਖੁਦ ਖਿੱਚੀਆਂ ਹੋਣ | ਕਿਸੇ ਨੂੰ ਮਤਲਬ ਨਹੀਂ ਹੁੰਦਾ ਕਿ ਉਹਨਾਂ ਵੱਲੋਂ ਦਿੱਤੀ ਜਾਣਕਾਰੀ ਤੇ ਫੋਟੋ ਸਹੀ ਹੈ ਜਾਂ ਗਲਤ | ਕਿਤੋਂ ਵੀ ਮਿਲਣ ਵਾਲੀ ਜਾਣਕਾਰੀ ਤੇ ਤਸਵੀਰ ਮੇਰੇ ਵਰਗੇ ਬਿਨ੍ਹਾਂ ਕਿਸੇ ਜਾਂਚ ਪੜਤਾਲ ਦੇ ਛੇਤੀ ਤੋਂ ਛੇਤੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ , ਬੇਸ਼ੱਕ ਉਹਦੇ ਨਾਲ ਲੋਕਾਂ ਤੱਕ ਪਹੁੰਚੀ ਜਾਣਕਾਰੀ ਜਨਤਾ ਵਿੱਚ ਭੰਬਲਭੂਸਾ ਹੀ ਪੈਦਾ ਕਰੇ | #KamalDiKalam
ਇਹਦੇ ਵਿੱਚ ਬਹੁਤੇ ਬੰਦਿਆਂ ਇੱਛਾ ਭਾਵੇਂ ਕੁਝ ਵੀ ਗਲਤ ਕਰਨ ਦੀ ਨਹੀਂ ਹੁੰਦੀ , ਪਰ ਫਿਰ ਵੀ ਸਾਡੇ ਲੋਕਾਂ ਵਿੱਚ ਅਸਮੰਜਸ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤੇ ਲੋਕ ਇਹ ਜਾਣਨ ਤੋਂ ਅਸਮਰਥ ਹੁੰਦੇ ਹਨ ਕਿ ਅਸਲੀਅਤ ਹੈ ਕੀ ! ਥੋੜਾ ਪਰਹੇਜ਼ ਜਰੂਰੀ ਹੈ !
No comments:
Post a Comment