ਜੰਮੂ ਕਾਲੇ ਰਾਅ ਠੰਡ ਦੇਣਗੇ ਪਾ \ ਇੰਦਰਜੀਤ ਕਮਲ - Inderjeet Kamal

Latest

Friday, 17 July 2015

ਜੰਮੂ ਕਾਲੇ ਰਾਅ ਠੰਡ ਦੇਣਗੇ ਪਾ \ ਇੰਦਰਜੀਤ ਕਮਲ


ਤਿੰਨ ਦਹਾਕਿਆਂ ਤੋਂ ਵੱਧ ਵਕਤ ਹੋ ਗਿਆ ਹੈ , ਸਾਡੇ ਘਰ ਪੱਟੀ ਵਿੱਚ ਜਾਮੁਨ ( ਜਾਮਨੂੰ , ਜੰਮੂ, ਜਾਮਨਾਂ) ਦਾ ਰੁੱਖ ਹੁੰਦਾ ਸੀ ( ਉੱਥੇ ਹੁਣ ਵੀ ਹੈ ) ਇੱਕ ਦਿਨ ਚ ਦਸ ਦਸ ਕਿੱਲੋ ਜਾਮਨ ਤੋੜਕੇ ਵੰਡਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਸੀ | ਸਾਰੇ ਰਿਸ਼ਤੇਦਾਰ ਖੁਸ਼ ਹੋ ਜਾਂਦੇ ਸਨ | ਕਾਲੇ ਰਾਅ ਜਾਮੁਨ !! #KamalDiKalam
ਉਹੋ ਜਿਹੇ ਜਾਮੁਨ ਕੱਲ੍ਹ ਇੱਕ ਦੋਸਤ ਦੇਕੇ ਗਿਆ , ਕਈ ਯਾਦਾਂ ਤਾਜ਼ਾ ਹੋ ਗਈਆਂ | ਜਾਮੁਨ ਤੋੜਦਿਆਂ ਲੜੇ ਭੂੰਡਾਂ ਦੀ ਦਿੱਤੀ ਸੋਜਸ਼ ਦੇ ਦਰਦ ਨਾਲੋਂ ਆਪਣਿਆਂ ਨੂੰ ਵੰਡੇ ਜਮੁਨਾ ਦੀ ਖੁਸ਼ੀ ਬਹੁਤ ਜਿਆਦਾ ਹੁੰਦੀ ਸੀ | ਇਹ ਉਹ ਫਲ ਹੈ ਜੋ ਰਹਿੰਦਾ ਤਾਂ ਥੋੜੇ ਦਿਨ ਹੈ , ਪਰ ਇਹ ਕਦੇ ਕੋਈ ਦਵਾਈ ਜਾਂ ਖਾਦ ਨਹੀਂ ਮੰਗਦਾ | ਰਾਤ ਨੂੰ ਹਰੇ ਫਲ ਇੱਕ ਬਰਸਾਤ ਨਾਲ ਹੀ ਰਸ ਨਾਲ ਭਰ ਜਾਂਦੇ ਨੇ |
ਨਹੀਂ ਰੀਸਾਂ ਜਾਮਨਾਂ ਦੀਆਂ !!
ਅਸੀਂ ਆਪਣੇ ਦੋਸਤ ਬੱਚਿਆਂ ਨੂੰ ਜਾਮਨੂੰ ਵਿਖਾਕੇ ਕਹਿੰਦੇ ਸਾਂ ," ਇਹ ਕੀ ਹੈ ?"
ਉਹ ਕਹਿੰਦੇ ਸੀ ,"ਜਾਮਨੂੰ |"
ਅਸੀਂ ਹੱਸਕੇ ਕਹਿੰਦੇ ਸਾਂ ," ਤੇਰਾ ਵਿਆਹ ਸ਼ਾਮ ਨੂੰ !"

No comments:

Post a Comment