ਗਜ਼ਲ \ ਇੰਦਰਜੀਤ ਕਮਲ - Inderjeet Kamal

Latest

Saturday, 13 June 2015

ਗਜ਼ਲ \ ਇੰਦਰਜੀਤ ਕਮਲ

ਸਫਰ  ਹਮੇਸ਼ਾ ਜ਼ਾਰੀ  ਰੱਖੀਂ |
ਬਸਤਾ ਨਾ ਪਰ  ਭਾਰੀ ਰੱਖੀਂ |
ਪੈਰ  ਟਿਕਾ ਕੇ  ਧਰਤੀ ਉੱਤੇ ,
ਮਨ ਵਿੱਚ ਅੰਬਰ ਧਾਰੀ ਰੱਖੀਂ |
ਬੋਲਾਂ ਨੂੰ ਕਰ  ਮਾਖਿਓਂ ਮਿੱਠਾ ,
ਫਿਰ ਵੀ  ਚੋਟ ਕਰਾਰੀ ਰੱਖੀਂ |
ਆਖਰ ਇੱਕ ਦਿਨ ਜਿੱਤ ਜਾਵਾਂਗਾ ,
ਮਨ ਹੀ ਮਨ ਵਿੱਚ ਧਾਰੀ ਰੱਖੀਂ |
ਅੰਦਰੋ ਅੰਦਰ  ਘੁਟ ਨਾ ਜਾਵੀਂ ,
ਮਨ  ਦੀ  ਖੁੱਲ੍ਹੀ  ਬਾਰੀ ਰੱਖੀਂ |

No comments:

Post a Comment