ਸ਼ੁਭਚਿੰਤਕ \ ਇੰਦਰਜੀਤ ਕਮਲ - Inderjeet Kamal

Latest

Wednesday, 3 June 2015

ਸ਼ੁਭਚਿੰਤਕ \ ਇੰਦਰਜੀਤ ਕਮਲ

ਇੱਕ ਬੰਦਾ ਆਇਆ | ਕਹਿੰਦਾ ," ਡਾਕਟਰ ਸਾਹਬ , ਤੁਹਾਡੇ ਬਾਰੇ ਸੁਣਿਆਂ ਏ ਕਿ ਦਵਾਈ ਵਧੀਆ ਦਿੰਦੇ ਹੋ |"
ਇੱਕ ਹੋਰ ਬੰਦਾ ਮੇਰੇ ਕੋਲ ਕਿਸੇ ਕੰਮ ਆਇਆ ਬੈਠਾ ਸੀ , ਆਏ ਬੰਦੇ ਨੂੰ ਕਹਿੰਦਾ ," ਬਹੁਤ ਵਧੀਆ ਦਿੰਦੇ ਨੇ ਜੀ , ਮੇਰੇ ਮੁੰਡੇ ਨੂੰ ਦਸਤ ਲੱਗੇ ਸੀ , ਇਹਨਾਂ ਇੱਕ ਹੀ ਪੁੜੀ ਦਿੱਤੀ , ਚਾਰ ਦਿਨ ਹੋ ਗਏ ਨੇ ਮੁੰਡੇ ਨੇ ਦੁਬਾਰਾ ਇੱਕ ਵਾਰ ਵੀ ਟੱਟੀ ਨਹੀਂ ਕੀਤੀ |" ‪#‎KamalDiKalam‬
ਮੈਂ ਉਸ ਮਰੀਜ਼ ਦੇ ਜਾਣ ਤੋਂ ਬਾਦ ਉਸ ਬੰਦੇ ਨੂੰ ਪੁੱਛਿਆ ," ਭਾਈ ਤੂੰ ਕਿਹੜੇ ਵੇਲੇ ਆਪਣੇ ਮੁੰਡੇ ਦੀ ਦਵਾਈ ਲੈ ਗਿਆ ਸੀ ? ਉਂਝ ਵੀ ਤੂੰ ਮੇਰੀ ਤਾਰੀਫ਼ ਕੀਤੀ ਏ ਕਿ ਬੇਜਤੀ ?|"
ਕਹਿੰਦਾ ," ਡਾਕਟਰ ਸਾਹਬ ,ਮੈਂ ਤਾਂ ਤੁਹਾਡੇ ਨੰਬਰ ਬਣਾਏ ਸੀ, ਕੁਝ ਗਲਤ ਹੋ ਗਿਆ ?"
ਮੈਂ ਕਿਹਾ ," ਚੱਲ ਕੋਈ ਗੱਲ ਨਹੀਂ |" 

ਜੀਂਦੇ ਰਹੋ ਸ਼ੁਭ ਚਿੰਤਕੋ !!!

No comments:

Post a Comment