ਬੈਠ ਕੇ ਕੋਲ ਤੇਰੇ
ਸਦੀਆਂ ਤੋਂ ਮੈਂ
ਸਵਾਰਦਾ ਆ ਰਿਹਾ ਹਾਂ
ਜੁਲਫਾਂ ਤੇਰੀਆਂ |
ਤੂੰ ਬਿਤਾ ਦਿੱਤੀਆਂ ਨੇ ਸਦੀਆਂ
ਕਰ ਕਰ ਕੇ
ਤਾਰੀਫਾਂ ਮੇਰੀਆਂ |
ਕਰ ਕਰ ਕੇ ਕਲੋਲ ਆਪਾਂ
ਗੱਲਾਂ ਦੀ ਝੜੀ ਹੈ ਲਾਈ |
ਪਰ ਕਦੀ
ਬਰਸਾਤਾਂ ਵਿੱਚ ਚੋਂਦੀਆਂ
ਝੁੱਗੀਆਂ ਦੀ
ਬਾਤ ਨਹੀਂ ਪਾਈ |
ਤੇ
ਨਾ ਹੀ
ਕਦੇ ਸੋਚਿਆ ਏ
ਉਹਨਾ ਝੁਗੀਆਂ ਵਿੱਚ
ਚਲਦੀਆਂ ਫਿਰਦੀਆਂ
ਕਫਨ ਨੂੰ ਤਰਸਦੀਆਂ
ਅਧ ਨੰਗੀਆਂ
ਲਾਸ਼ਾਂ ਬਾਰੇ
ਪਰ
ਸਵੇਰ ਦਾ ਭੁੱਲਿਆ
ਪਰਤ ਆਵੇ ਘਰ ਸ਼ਾਮ ਨੂੰ
ਤਾਂ
ਉਹਨੂੰ ਭੁੱਲਿਆ ਨਹੀਂ ਕਹਿੰਦੇ |
ਆ
ਹੁਣ ਗੱਲ ਕਰੀਏ
ਉਹਨਾਂ ਚਲਦੀਆਂ ਫਿਰਦੀਆਂ
ਲਾਸ਼ਾਂ ਨੂੰ
ਕਫਨ ਪਹਿਨਾਣ ਦੀ |
ਆ
ਹੁਣ ਬਾਤ ਪਾਈਏ
ਉਹਨਾਂ ਵਿਲਕਦੇ ਤੜਫਦੇ
ਤੇ ਭੁੱਖੇ
ਢਿੱਡਾਂ ਨੂੰ ਰਜਾਂਣ ਦੀ |
ਆ
ਨੰਗੀਆਂ ਲਾਸ਼ਾਂ ਨੂੰ
ਢੱਕਣ ਦਾ
ਕੋਈ ਰਾਹ ਲਭੀਏ
ਆ
ਭੁੱਖੇ ਢਿੱਡਾਂ ਨੂੰ
ਰ੍ਜਾਉਣ ਦਾ
ਕੋਈ ਹੱਲ ਕਰੀਏ | fb 24-01-14
No comments:
Post a Comment