ਇੱਕ ਜਾਣਕਾਰ ਗੱਲ ਕਰਦਾ ਕਰਦਾ ਆਪਣਾ ਮੋਬਾਇਲ ਮੇਰੇ ਟੇਬਲ ਤੇ ਭੁੱਲ ਗਿਆ
ਘਰ ਜਾਕੇ ਆਪਣੇ ਮੋਬਾਇਲ ਤੇ ਫੋਨ ਕੀਤਾ
ਕਹਿੰਦਾ,
" ਭਾਜੀ , ਕੌਣ ਬੋਲ ਰਹੇ ਹੋ ?"
ਮੈਂ ਕਿਹਾ ,
" ਇੰਦਰਜੀਤ ਬੋਲ ਰਿਹਾ ਹਾਂ "
ਕਹਿੰਦਾ ,
" ਮੇਰਾ ਮੋਬਾਇਲ ਤਾਂ ਨਹੀਂ ਇੱਥੇ ਰਹਿ ਗਿਆ ?"
ਮੈਂ ਕਿਹਾ ,
" ਨਹੀਂ ਇੱਥੇ ਤਾਂ ਹੈ ਨਹੀਂ "
ਕਹਿੰਦਾ ,
" ਪਤਾ ਨਹੀਂ ਕਿੱਥੇ ਰਹਿ ਗਿਆ !"
ਮੈਂ ਕਿਹਾ,
" ਕੋਈ ਗੱਲ ਨਹੀਂ , ਆ ਕੇ ਲੈਜਾ "
ਕਹਿੰਦਾ ,
" ਭਾਜੀ ਮਜ਼ਾਕ ਨਾ ਕਰੋ ,ਸਹੀ ਦੱਸੋ "
ਮੈਂ ਕਿਹਾ ,
" ਚੱਲ ਕੋਈ ਗੱਲ ਨਹੀਂ ਆ ਕੇ ਲੈ ਜਾ .. ਕਲੋਲ "
ਇੱਕ ਹੋਰ ਫੋਨ ਆਇਆ |
ਮੈਂ ਕਿਹਾ ,
" ਕੌਣ ਜੀ ?"
ਕਹਿੰਦਾ ,
" ਮੈਂ ਢੇਰ ਤੋਂ ਬੋਲ ਰਿਹਾ ਹਾਂ "
ਮੈਂ ਕਿਹਾ ,
" ਭਰਾਵਾ ਢੇਰ ਤੋਂ ਉੱਤਰ ਕੇ ਗੱਲ ਕਰ ਆਵਾਜ਼ ਠੀਕ ਨਹੀਂ ਆ ਰਹੀ "
ਕਹਿੰਦਾ ,
" ਮੇਰੇ ਪਿੰਡ ਦਾ ਨਾਂ ਢੇਰ ਹੈ ,ਮੈਂ ਸੁਰਜੀਤ ਗੱਗ ਬੋਲ ਰਿਹਾ ਹਾਂ |"
No comments:
Post a Comment