ਇੱਕ ਵਾਰ ਮੈਨੂੰ ਇੱਕ ਪਿੰਡ ਵਿੱਚ ਬੁਲਾਇਆ
ਕਹਿੰਦੇ , ਉਹਨਾ ਦੇ ਵਿਹੜੇ ਵਿੱਚ ਥਾਂ ਥਾਂ ਤੇ ਖੂਨ ਦੇ ਛਿੱਟੇ ਡਿਗਦੇ ਹਨ |ਮੈਂ ਗਿਆ ਤੇ
ਪੂਰੀ ਤਫਤੀਸ਼ ਕਰਨ ਤੋਂ ਬਾਦ ਕਿਸੇ ਨਤੀਜੇ ਤੇ ਨਾ ਪਹੁੰਚਿਆ , ਘਰ ਵਿੱਚ ਮੈਨੂੰ ਇੱਕ ਵੀ ਮੈਂਬਰ ਐਸਾ ਨਹੀਂ ਮਿਲਿਆ ਜੋ ਕਿਸੇ ਮਾਨਸਿਕ ਉਲਝਣ ਕਾਰਣ
ਇਹੋ ਜਿਹੀ ਹਰਕਤ ਕਰ ਸਕਦਾ ਹੋਵੇ | ਮੈਂ
ਹੈਰਾਨ ਹੋਕੇ ਵਿਹੜੇ ਵਿੱਚ ਪਏ ਮੰਜੇ ਤੇ
ਬੈਠ ਗਿਆ | ਘਰ ਦੀਆਂ ਔਰਤਾਂ
ਆਪਣੇ ਰੋਟੀ ਪਾਣੀ ਦੇ ਆਹਰ ਵਿੱਚ ਲੱਗ ਗਈਆਂ | ਮੇਰੇ ਵਾਸਤੇ ਚਾਹ
ਆ ਗਈ ਮੈਂ
ਚਾਹ ਪੀਂਦੇ ਨੇ ਵੇਖਿਆ ਕਿ ਮੇਰੇ ਮੰਜੇ ਕੋਲ ਹੀ ਖੂਨ ਦੇ ਛਿੱਟੇ ਪਏ ਹੋਏ ਸਨ | ਮੈਂ ਬਹੁਤ
ਹੀ ਹੈਰਾਨ ਹੋਇਆ ਕਿਓਂ ਕਿ ਇਸ ਵਕਤ ਦੌਰਾਨ ਕੋਈ ਵੀ ਮੇਰੇ ਕੋਲ ਨਹੀ ਆਇਆ ਸੀ|
ਹੁਣ
ਮੇਰਾ ਹੋਰ ਸਤਰਕ ਹੋਣਾ ਜਰੂਰੀ ਸੀ ; ਕਿਓਂਕਿ
ਸ਼ਰਾਰਤੀ ਅਨਸਰ ਮੇਰੀ ਹਾਜਰੀ ਵਿੱਚ ਮੇਰੇ ਕੋਲ ਹੀ ਹਰਕਤ ਕਰ ਗਿਆ ਸੀ | ਮੈਂ ਚਾਹ ਪੀਂਦਾ ਪੀਂਦਾ ਪੂਰੀ ਮੁਸਤੈਦੀ ਵਿੱਚ
ਸਾਂ ਕਿਓਂਕਿ ਹੋ ਸਕਦਾ ਸੀ ਕਿ ਉਹ ਸ਼ਰਾਰਤੀ ਅਨਸਰ ਮੇਰੇ ਮਨ ਅੰਦਰ ਦਹਿਸ਼ਤ ਪੈਦਾ ਕਰਨ ਵਾਸਤੇ ਕੋਈ
ਹੋਰ ਵੀ ਹਰਕਤ ਕਰੇ |
ਥੋੜੀ ਦੇਰ ਉੱਥੇ ਬੈਠੇ ਰਹਿਣ ਦੇ ਦੌਰਾਨ ਹੀ ਥੋੜੀ ਦੂਰ ਖੂਨ ਦੇ ਹੋਰ ਛਿੱਟੇ ਪੈ ਗਏ ਜੋ ਡਿੱਗਦੇ ਮੈਂ ਆਪਣੀ ਅੱਖੀਂ ਵੇਖੇ ਸਨ ਮੇਰਾ ਹਾਸਾ ਨਿਕਲ ਗਿਆ | ਘਰ ਦੇ ਪਹਿਲਾਂ ਹੀ ਪਰੇਸ਼ਾਨ ਸਨ ਮੈਨੂੰ ਹੱਸਦਾ ਵੇਖ ਕੇ ਹੈਰਾਨ ਹੋਕੇ ਕਾਰਣ ਪੁੱਛਣ ਲੱਗੇ |
ਥੋੜੀ ਦੇਰ ਉੱਥੇ ਬੈਠੇ ਰਹਿਣ ਦੇ ਦੌਰਾਨ ਹੀ ਥੋੜੀ ਦੂਰ ਖੂਨ ਦੇ ਹੋਰ ਛਿੱਟੇ ਪੈ ਗਏ ਜੋ ਡਿੱਗਦੇ ਮੈਂ ਆਪਣੀ ਅੱਖੀਂ ਵੇਖੇ ਸਨ ਮੇਰਾ ਹਾਸਾ ਨਿਕਲ ਗਿਆ | ਘਰ ਦੇ ਪਹਿਲਾਂ ਹੀ ਪਰੇਸ਼ਾਨ ਸਨ ਮੈਨੂੰ ਹੱਸਦਾ ਵੇਖ ਕੇ ਹੈਰਾਨ ਹੋਕੇ ਕਾਰਣ ਪੁੱਛਣ ਲੱਗੇ |
ਮੈਂ ਕਿਹਾ ,” ਬਲੀ ਦੇਣੀ ਪਊ |”
ਉਹ ਕਹਿੰਦੇ ਦੱਸੋ ਜੀ ਕਿਹਦੀ ਬਲੀ ਦੇਣੇ ਏ
ਬੱਕਰੇ ਦੀ ਜਾਂ ਮੁਰਗੇ ਦੀ ?
ਮੈਂ ਕਿਹਾ,” ਮੁਰਗੇ ਦੀ |”
“ ਬੱਸ ਇਹ ਕਿਹੜੀ ਗੱਲ ਏ , ਇਹਦੇ ਨਾਲ ਮਸਲਾ ਹੱਲ ਹੋਜੂ ?”
ਮੈਂ ਉਹਨਾ ਦੀ ਜਗਿਆਸਾ ਖਤਮ ਕਰਨ ਵਾਸਤੇ ਘਰ
ਵਿੱਚ ਘੁੰਮਦਾ ਮੁਰਗਾ ਫੜ ਕੇ ਲਿਆਉਣ ਲਈ ਕਿਹਾ | ਉਹ ਝੱਟ ਹੀ ਮੁਰਗਾ
ਫੜ ਕੇ ਲੈ ਆਏ | ਮੁਰਗੇ ਦੀ ਧੌਣ ਤੇ ਇੱਕ
ਜ਼ਖਮ ਸੀ ਜਦੋਂ ਉਹ ਘੁੰਮਦਾ ਫਿਰਦਾ ਆਪਣੇ ਸਿਰ
ਨੂੰ ਝਟਕਦਾ ਸੀ ਤਾਂ ਉੱਥੇ ਖੂਨ ਦੇ
ਛਿੱਟੇ ਡਿੱਗ ਪੈਂਦੇ ਸਨ | ਦੋਸ਼ੀ ਦੀ ਪਹਿਚਾਨ
ਕਰ ਕੇ ਮੈਂ ਘਰ ਨੂੰ ਆਗਿਆ |
No comments:
Post a Comment