ਅਸੀਂ ਨਹੀਂ ਸੁਧਰਾਂਗੇ \ ਇੰਦਰਜੀਤ ਕਮਲ - Inderjeet Kamal

Latest

Monday, 19 January 2015

ਅਸੀਂ ਨਹੀਂ ਸੁਧਰਾਂਗੇ \ ਇੰਦਰਜੀਤ ਕਮਲ

ਕੋਈ ਵੇਲਾ ਸੀ ਲੋਕ ਕਿਸੇ ਦੇਵੀ ਦੇਵਤੇ ਨਾਲ ਇੱਕ ਕਹਾਣੀ ਜੋੜਕੇ POST CARD ਉੱਪਰ ਲਿਖਕੇ ਜਾਂ ਕਿਸੇ ਪ੍ਰੇਸ ਤੋਂ ਕਾਗਜ਼ ਉੱਪਰ ਛਪਵਾ ਕੇ ਲੋਕਾਂ ਵਿੱਚ ਵੰਡਦੇ ਸਨ ਕਿ ਫਲਾਣੇ ਸ਼ਹਿਰ ਵਿੱਚ ਇੱਕ ਬੰਦੇ ਨੂੰ ਸੁਪਨਾ ਆਇਆ ਕਿ ਉਹ ਇਸ ਦੇਵਤਾ ਦੇ ਨਾਂ ਤੇ 100\50\20 ( ਕੋਈ ਵੀ ਗਿਣਤੀ ਲਿਖ ਕੇ ) POST CARD ਲੋਕਾਂ ਨੂੰ ਪਾਵੇ ਜਾਂ ਇਸ਼ਤਿਹਾਰ ਛਪਵਾਕੇ ਵੰਡੇ ਤਾਂ ਉਹਨੂੰ ਖਜ਼ਾਨਾ ਮਿਲੇਗਾ | ਉਹਨੇ ਇਵੇਂ ਹੀ ਕੀਤਾ ਤੇ ਉਹਨੂੰ 11 ਦਿਨ ਦੇ ਅੰਦਰ ਅੰਦਰ ਜਮੀਨ ਚ ਦੱਬਿਆ ਲਖਾਂ ਰੂਪਏ ਦਾ ਇੱਕ ਖਜ਼ਾਨਾ ਮਿਲ ਗਿਆ | ਇੱਕ ਹੋਰ ਬੰਦੇ ਨੂੰ ਵੀ ਸੁਪਨਾ ਆਇਆ ਪਰ ਉਹਨੇ ਇਸ ਸਚਾਈ ਨੂੰ ਮੰਨਨ ਤੋਂ ਮਨ੍ਹਾਂ ਕਰ ਦਿੱਤਾ ਤੇ ਉਹ ਕੁਝ ਦਿਨ ਵਿੱਚ ਹੀ ਮਰ ਗਿਆ | ਜਿਹਨੂੰ ਵੀ ਇਹ ਲਿਖਿਤ ਮਿਲੇ ਉਹ ਛਪਵਾਕੇ ਜਾਂ ਹੱਥ ਨਾਲ ਲਿਖ ਕੇ ਅੱਗੇ ਵੰਡੇ , ਉਹਨੂੰ ਕੋਈ ਖੁਸ਼ ਖਬਰੀ ਜ਼ਰੂਰ ਮਿਲੇਗੀ | ਲੋਕ ਫਟਾਫਟ ਲਿਖਣ ਦੀ ਥਾਂ ਪ੍ਰਿੰਟਿੰਗ ਪ੍ਰੈੱਸ ਵਾਲੇ ਕੋਲ ਜਾਂਦੇ ਤੇ ਛਪਵਾਕੇ ਵੰਡ ਦਿੰਦੇ | ਉਦੋਂ ਸਮਝ ਵਿੱਚ ਆਉਂਦਾ ਸੀ ਕਿ ਪ੍ਰਿੰਟਿੰਗ ਪ੍ਰੈੱਸ ਵਾਲਿਆਂ ਦੀ ਸ਼ਰਾਰਤ ਹੈ ਤੇ ਉਹ ਆਪਣੀ ਆਮਦਨੀ ਵਧਾਉਣ ਵਾਸਤੇ ਇਹ ਕਰਦੇ ਹਨ | ਹੁਣ ਇਹੋ ਕੁਝ ਫੇਸਬੁੱਕ ਤੇ ਹੋ ਰਿਹਾ ਹੈ ਲੋਕ ਕੋਈ ਫੋਟੋ ਜਾਂ ਲਿਖਤ ਪਾਕੇ ਕਹਿਣਗੇ ਕਿ ਇਹਨੂੰ share ਕਰੋ ਤੇ ਲਾਭ ਮਿਲੇਗਾ ਨਹੀਂ ਤਾਂ ਨੁਕਸਾਨ ਹੋ ਜਾਏਗਾ | ਪੜ੍ਹੇਲਿਖੇ ਲੋਕ ਵੀ ਫਟਾਫਟ share ਕਰਦੇ ਹਨ ਕਿ ਕੋਈ ਅਣਹੋਨੀ ਨਾ ਹੋ ਜਾਵੇ ! ਇੱਥੋਂ ਸਾਡੀ ਮਾਨਸਿਕਤਾ ਜ਼ਾਹਿਰ ਹੁੰਦੀ ਹੈ ਕਿ ਦੁਨੀਆਂ ਜਿੰਨੀ ਮਰਜ਼ੀ ਤਰੱਕੀ ਕਰ ਲਵੇ , ਜਿੰਨੀਆਂ ਮਰਜ਼ੀ ਖੋਜਾਂ ਕਰ ਲਵੇ , ਅਸੀਂ ਹਰ ਇੱਕ ਖੋਜ ਨੂੰ ਵਹਿਮ ਭਰਮ ਫੈਲਾਉਣ ਲਈ ਜ਼ਰੂਰ ਵਰਤਾਂਗੇ ! ਕੁੱਲ ਮਿਲਾਕੇ ਅਸੀਂ ਨਹੀਂ ਸੁਧਰਾਂਗੇ !!!!!

No comments:

Post a Comment