ਮੰਗ ਕੇ ਖਾਣਾ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਮੰਗ ਕੇ ਖਾਣਾ \ ਇੰਦਰਜੀਤ ਕਮਲ

ਮੇਰੇ ਕੋਲ ਇੱਕ ਬੱਚੇ ਨੂੰ ਲੈਕੇ ਆਈ ਉਹਦੀ ਮਾਂ ਨੇ ਦੱਸਿਆ,
" ਇਹਨੂੰ ਭੁੱਖ ਨਹੀਂ ਲਗਦੀ ਸਾਰਾ ਸਾਰਾ ਦਿਨ ਇਹ ਕੁਝ ਨਹੀਂ ਖਾਂਦਾ ਧੱਕੇ ਨਾਲ ਖਵਾਉਣਾ ਪੈਂਦਾ ਏ |"
ਮੈਂ ਕਿਹਾ," ਕੋਈ ਗੱਲ ਨਹੀਂ ਠੀਕ ਹੋਜਾਵੇਗਾ |"
ਮੈਂ ਦਵਾਈ ਦੇ ਕੇ ਤੀਸਰੇ ਦਿਨ ਆਉਣ ਨੂੰ ਕਿਹਾ
ਤੀਸਰੇ ਦਿਨ ਆਏ ਤਾਂ ਮੈਂ ਪੁੱਛਿਆ," ਕੀ ਹਾਲ ਹੈ ਹੁਣ ?"
ਉਹਦੀ ਮਾਂ ਕਹਿੰਦੀ," ਹੁਣ ਤਾਂ ਇਹ ਬਿਲਕੁਲ ਠੀਕ ਏ ਜੀ, ਹੁਣ ਤਾਂ ਮੰਗਕੇ ਖਾਣ ਲਗ ਪਿਆ ਏ |"
ਮੈਂ ਕਿਹਾ ,"ਇਹ ਤਾਂ ਗੱਲ ਗਲਤ ਏ ਕਾਕਾ , ਮੰਗਕੇ ਖਾਣਾ ਚੰਗੀ ਗੱਲ ਨਹੀਂ ਹੈ | ਘਰੋਂ ਹੀ ਖਾਇਆ ਕਰ |"
ਉਹਦੀ ਮਾਂ ਕਹਿੰਦੀ ," ਨਹੀਂ ਜੀ ਪਹਿਲਾਂ ਇਹਨੂੰ ਧੱਕੇ ਨਾਲ ਖਵਾਉਣਾ ਪੈਂਦਾ ਸੀ, ਹੁਣ ਰਸੋਈ ਚ ਮੇਰੇ ਕੋਲ ਆਕੇ ਮੰਗ ਕੇ ਖਾ ਲੈਂਦਾ ਏ |"
ਮੈਂ ਕਿਹਾ," ਫਿਰ ਸਿਧਾ ਕਹੋ ਕਿ ਇਹਨੂੰ ਭੁੱਖ ਲੱਗਣ ਲੱਗ ਪਈ ਏ |

1 comment: