ਆਸ ਤੋਂ ਵੱਧ \ ਇੰਦਰਜੀਤ ਕਮਲ - Inderjeet Kamal

Latest

Friday, 8 February 2019

ਆਸ ਤੋਂ ਵੱਧ \ ਇੰਦਰਜੀਤ ਕਮਲ

ਕੱਲ੍ਹ ਇੱਕ ਨੌਜਵਾਨ ਨੂੰ ਮੇਰੇ ਕੋਲ ਲੈਕੇ ਆਏ | ਆਉਂਦਿਆਂ ਹੀ ਕਹਿੰਦਾ ," ਵੇਖਿਆ , ਮੈਂ ਮੋਦੀ ਨੂੰ ਕਿਹਾ ਸੀ ਤੂੰ ਚਾਹ ਵੇਚ ਫੇਰ ਪ੍ਰਧਾਨ ਮੰਤਰੀ ਬਣੇਗਾ | ਬਣ ਗਿਆ ਨਾ ? .... ਮੇਰੇ ਕੋਲ ਇੱਕ ਕੰਪਿਊਟਰ ਹੈ , ਹੁਣ ਉਹਦਾ ਲੈਪਟੌਪ ਬਣਾਉਣਾ ਏ | .... ਆਪਾਂ ਮੋਟਰ ਸਾਇਕਲ ਲਵਾਂਗੇ , ਜੋ ਤਿੰਨ ਸੌ ਕਿੱਲੋਮੀਟਰ ਦੀ ਸਪੀਡ ਤੇ ਚੱਲੂ | ਹੁਣ ਤਾਂ ਮੈਂ ਮੌਤ ਦੇ ਖੂਹ ਚ ਕਾਰ ਚਲਾਇਆ ਕਰੂੰ ................ | " ਉਹ ਲਗਾਤਾਰ ਕਈ ਕੁਝ ਬੋਲੀ ਗਿਆ |
ਉਹਦੇ ਭਰਾ ਨੇ ਦੱਸਿਆ ਕਿ ਡਾਕਟਰਾਂ ਨੇ ਨੀਂਦ ਦੀਆਂ ਗੋਲੀਆਂ ਵੀ ਦਿੱਤੀਆਂ , ਪਰ ਭੋਰਾ ਨੀਂਦ ਨਹੀਂ ਆਈ |‪#‎KamalDiKalam‬
ਮੇਰੇ ਪੁੱਛਣ ਤੇ ਉਹਦੇ ਭਰਾ ਨੇ ਇਹ ਵੀ ਦੱਸਿਆ ਕਿ ਉਹਨੂੰ ਜ਼ਰਾ ਵੀ ਉਮੀਦ ਨਹੀਂ ਸੀ ਕਿ ਉਹ ਦਸਵੀਂ ਦੇ ਪੇਪਰਾਂ ਚੋਂ ਪਾਸ ਹੋ ਜਾਏਗਾ , ਪਰ ਨਤੀਜਾ ਬਿਲਕੁਲ ਇਸ ਦੀ ਆਸ ਦੇ ਉਲਟ ਆਉਣ ਤੋਂ ਬਾਦ ਇਹ ਅਪਲੀਆਂ ਟਪਲੀਆਂ ਮਾਰਨ ਲੱਗ ਪਿਆ |
ਉਹ ਬੱਚਾ ਨਾ ਤਾਂ ਸੰਮੋਹਨ ਹੋਣ ਅਤੇ ਨਾ ਹੀ ਕਿਸੇ ਪ੍ਰਸ਼ਨ ਦਾ ਸਹੀ ਉੱਤਰ ਦੇਣ ਦੀ ਹਾਲਤ ਵਿੱਚ ਸੀ | ਉਹਦੀਆਂ ਅਲਾਮਤਾਂ ਉਹਦੇ ਭਰਾ ਤੋਂ ਪੁੱਛਕੇ ਬੜੀ ਜੱਦੋਜਹਿਦ ਤੋਂ ਬਾਦ ਇੱਕ ਦਵਾਈ ਦੀ ਚੋਣ ਕਰਕੇ ਕਿਸੇ ਉਮੀਦ ਨਾਲ ਉਹਨਾਂ ਨੂੰ ਘਰ ਭੇਜ ਦਿੱਤਾ |
ਅੱਜ ਫੋਨ ਆਇਆ ਕਿ ਉਹ ਰਾਤ ਨੂੰ ਗੂੜੀ ਨੀਂਦ ਸੁੱਤਾ ਸੀ ਅਤੇ ਸਵੇਰ ਦਾ ਬਹੁਤ ਹੱਦ ਤੱਕ ਠੀਕ ਹੈ |

No comments:

Post a Comment