ਸਿਰੜੀ ਮਨੁੱਖ \ ਇੰਦਰਜੀਤ ਕਮਲ - Inderjeet Kamal

Latest

Friday, 8 February 2019

ਸਿਰੜੀ ਮਨੁੱਖ \ ਇੰਦਰਜੀਤ ਕਮਲ

ਲੁਧਿਆਣਾ ਤਾਂ ਅਸੀਂ ਸਵੇਰੇ ਹੀ ਪਹੁੰਚ ਗਏ ਸਾਂ , ਕਿਓਂਕਿ ਨਾਟਕ ਦੇ ਵਕਤ ਤੋਂ ਪਹਿਲਾਂ ਪਹਿਲਾਂ ਕੁਝ ਜਰੂਰੀ ਕੰਮ ਨਿਪਟਾਉਣੇ ਸਨ | ਅਸੀਂ ਆਪਣੇ ਕੰਮ ਨਿਪਟਾਉਣ ਅਤੇ ਦੋਸਤਾਂ ਨੂੰ ਮਿਲਣ ਤੋਂ ਬਾਦ ਸ਼ਾਮ ਨੂੰ ਨਾਟਕ ਸ਼ੁਰੂ ਹੋਣ ਤੋਂ ਕਾਫੀ ਪਹਿਲਾਂ ਹੀ ਪੰਜਬੀ ਭਵਨ ਪਹੁੰਚ ਗਏ | 
Janmeja Singh Johl ਜੀ ਕੈਮਰੇ ਤੇ ਲਾਈਟਾਂ ਨਾਲ ਕੁਸ਼ਤੀਆਂ ਕਰ ਰਹੇ ਸਨ , ਪਰ ਆਪਣੇ ਖੱਬੇ ਹੱਥ ਨੂੰ ਉਹਨਾਂ ਚੁੱਕ ਕੇ ਛਾਤੀ ਕੋਲ ਇੰਝ ਰੱਖਿਆ ਹੋਇਆ ਸੀ ਜਿਵੇਂ ਕਿਸੇ ਦੀ ਟੁੱਟੀ ਬਾਂਹ ਨੂੰ ਪਲਸਤਰ ਲਗਾ ਕੇ ਗਲ ਚ ਪੱਟੀ ਬੰਨ੍ਹ ਕੇ ਲਟਕਾਈ ਹੋਵੇ | ਪਰ ਜੌਹਲ ਸਾਹਬ ਦੇ ਗਲ ਵਿੱਚ ਕੋਈ ਪੱਟੀ ਨਹੀਂ ਸੀ |
ਕੋਲ ਜਾਕੇ ਸਾਹਬ ਸਲਾਮ ਕਰਨ ਤੋਂ ਬਾਦ ਮੈਂ ਮਜ਼ਾਕ ਨਾਲ ਕਿਹਾ ," ਜੌਹਲ ਸਾਹਬ , ਤੁਸੀਂ ਤਾਂ ਖੱਬੇ ਹੱਥ ਦੀ ਤਲੀ ਇੰਝ ਕੀਤੀ ਹੋਈ ਹੈ , ਜਿਵੇਂ ਭਈਏ ਸੁਤਰੀ ਰਗੜਣ ਵੇਲੇ ਕਰਦੇ ਨੇ |"
ਜੌਹਲ ਸਾਹਬ ਕਹਿੰਦੇ ," ਇਹਨੂੰ ਤਾਂ ਬੜਾ ਚਿਰ ਹੋ ਗਿਆ ਏ , ਇਹਦੀ ਨਸ ਆਕੜੀ ਹੋਈ ਏ | ਬੜੇ ਦਿਨਾਂ ਬਾਦ ਅੱਜ ਪੱਗ ਬੰਨ੍ਹੀ ਏ , ਉਹ ਵੀ ਕਿਸੇ ਤੋਂ ਬੰਨ੍ਹਵਾਈ ਏ | " ਕੋਲ ਖੜੇ ਡਾਕਟਰ Paramjit Singh Dhanju ਕਹਿੰਦੇ ," ਮੈਂ ਤਾਂ ਇਹਨਾਂ ਨੂੰ ਕਈ ਵਾਰ ਕਿਹਾ ਏ ਕਿ ਇਲਾਜ ਕਰਵਾਓ , ਠੀਕ ਹੋ ਜਾਊ , ਪਰ ਇਹ ਸੁਣਦੇ ਹੀ ਨਹੀਂ |"
ਜੌਹਲ ਸਾਹਬ ਕਹਿੰਦੇ ," ਕੋਈ ਗੱਲ ਨਹੀਂ ਮੈਨੂੰ ਕਿਹੜੀ ਛੇਤੀ ਆ | ਹੁਣ ਨਹੀਂ ਤਾਂ ਦੋ , ਚਾਰ , ਦਸ ਸਾਲ ਠਹਿਰਕੇ ਠੀਕ ਹੋ ਜਾਊ ! ਨਾਟਕ ਦੀ ਛੇਤੀ ਸੀ ਉਹ ਕਰ ਰਹੇ ਹਾਂ |"
ਜੌਹਲ ਸਾਹਬ ਦਾ ਕੰਮ ਪ੍ਰਤੀ ਇੰਨਾਂ ਜਨੂੰਨ ਕਿ ਉਹ ਆਪਣੇ ਸਰੀਰ ਪ੍ਰਤੀ ਵੀ ਅਵੇਸਲੇ ਰਹਿੰਦੇ ਹਨ | ਬਹੁਤ ' ਸਿਰੜੀ ਮਨੁੱਖ ' ਹਨ !

No comments:

Post a Comment