ਅਸੀਂ ਓਪਰੀ ਕਸਰ ਵਾਲੇ ਘਰ ਪਹੁੰਚੇ ਤਾਂ ਵੇਖਿਆ ਕਿ ਉਹਨਾਂ ਡਰ ਦੇ ਮਾਰਿਆਂ ਨੇ ਆਪਣੇ ਲੀੜੇ ਲੱਤੇ ਤੇ ਹੋਰ ਜ਼ਰੂਰੀ ਸਮਾਨ ਤੋਂ ਬਿਨ੍ਹਾਂ ਰਸੋਈ ਦਾ ਕਾਫੀ ਸਮਾਨ ਵੀ ਗਵਾਂਢੀਆਂ ਦੇ ਘਰ ਰੱਖਿਆ ਹੋਇਆ ਸੀ | ਉਹਨਾਂ ਦੱਸਿਆ ਕਿ ਉਹਨਾਂ ਨੇ ਸਵੇਰ ਦੀ ਚਾਹ ਵੀ ਨਹੀਂ ਪੀਤੀ |
ਗਵਾਂਢੀਆਂ ਦੇ ਘਰ ਪਏ ਸਮਾਨ 'ਤੇ ਵੀ ਹਮਲਾ ਕਰਨ ਦੀ ਨਾਕਾਮ ਕੋਸ਼ਿਸ਼ ਹੋਈ | ਕਪੜਿਆਂ -ਬਿਸਤਰਿਆਂ ਦੀਆਂ ਦੋ ਪੰਡਾਂ ਉਹ ਪੂਰੀ ਤਰ੍ਹਾਂ ਸਾੜਕੇ ਛੱਪੜ ਚ ਸੁੱਟ ਆਏ ਸਨ
ਘਰ ਵਿੱਚ ਕੁੱਲ ਛੇ ਮੈਂਬਰ ਹਨ, ਜਿਹਨਾਂ ਵਿੱਚੋਂ ਦੋ ਮਾਂ ਬਾਪ 'ਤੇ ਚਾਰ ਬੱਚੇ ਹਨ | ਸਭ ਤੋਂ ਵੱਡੀ ਕੁੜੀ 14 ਸਾਲ ਦੀ ਹੈ ਜਿਹਨੇ ਪਿਛਲੇ ਵਰ੍ਹੇ ਪੜ੍ਹਾਈ ਛੱਡ ਦਿੱਤੀ | ਮੇਰੀ ਨਜਰ ਵਿੱਚ ਉਹ ਕੁੜੀ ਦੋਸ਼ੀ ਹੋ ਸਕਦੀ ਸੀ , ਪਰ ਕਿਸੇ ਨੂੰ ਆਪਣੇ ਮਨ ਵਿੱਚ ਪਹਿਲਾਂ ਹੀ ਦੋਸ਼ੀ ਮੰਨ ਲੈਣਾ ਗਲਤ ਤਰੀਕਾ ਹੈ , ਇਸ ਲਈ ਮੈਂ ਕੁੜੀ ਨੂੰ ਸਿਰਫ ਛੱਕ ਦੇ ਘੇਰੇ ਵਿੱਚ ਰੱਖਿਆ | ਘਰ ਦੇ ਸਾਰੇ ਮੈਂਬਰਾਂ ਨੂੰ ਬਾਹਰ ਕਢਕੇ ਅਸੀਂ ਇੱਕ ਕਮਰੇ ਵਿੱਚ ਬੈਠ ਗਏ ਤੇ ਸਭ ਨੂੰ ਵਾਰੀ ਵਾਰੀ ਬੁਲਾਉਣਾ ਸ਼ੁਰੂ ਕਰ ਦਿੱਤਾ | ਸਭ ਤੋਂ ਪਹਿਲਾਂ ਘਰ ਦਾ ਮਲਿਕ ਆਇਆ ਜੋ ਇੱਕ ਪੱਕੀ ਹੋਈ ਉਮਰ ਦਾ ਸੀ | ਉਹਨੇ ਦੱਸਿਆ ਕਿ ਸੜਣ ਵਾਲੀ ਹਰ ਥਾਂ ਤੋਂ ਮਿੱਟੀ ਦੇ ਤੇਲ ਦੀ ਬਦਬੂ ਆਉਂਦੀ ਹੈ | ਉਹਦੇ ਨਾਲ ਥੋੜੀ ਬਹੁਤੀ ਗੱਲਬਾਤ ਕਰਨ ਤੋਂ ਬਾਦ ਉਹਨੂੰ ਭੇਜ ਕੇ ਉਹਦੀ ਔਰਤ ਨੂੰ ਬੁਲਾਇਆ ਤਾਂ ਚੁੰਨੀ ਨਾਲ ਮੂੰਹ ਸੀ ਲਪੇਟੀ ਇੱਕ ਔਰਤ ਆਕੇ ਬੈਠ ਗਈ | ਵਸ੍ਭ ਤੋਂ ਪਹਿਲਾਂ ਮਸੀਂ ਉਹਨੂੰ ਮੂੰਹ ਤੋਂ ਕਪੜਾ ਹਟਾਉਣ ਲਈ ਕਿਹਾ ਤਾਂ ਕਿ ਉਹਦੇ ਚਿਹਰੇ ਦੇ ਹਾਵਭਾਵ ਸਾਫ਼ ਦਿੱਸ ਸਕਣ | ਉਹਦੇ ਚਿਹਰੇ ਤੋਂ ਪਰਦਾ ਹਟਾਉਂਦੇ ਹੀ ਮੈਂ ਵੇਖਿਆ ਕਿ ਘਰ ਦੇ ਮਲਿਕ ਦੇ ਮੁਕਾਬਲੇ ਉਹ ਔਰਤ ਜਵਾਨ ਸੀ |#KamalDiKalam
ਮੈਂ ਸਿੱਧਾ ਸਵਾਲ ਕੀਤਾ , " ਦੂਜਾ ਵਿਆਹ ਹੈ ?"
ਉਹਦਾ ਹਾਂ ਚ ਉੱਤਰ ਆਉਣ ਤੇ ਮੈਂ ਕਿਹਾ ," ਆਪਣੀ ਤਕਲੀਫ਼ ਦੱਸ ਕਿ ਤੈਨੂੰ ਦਿੱਕਤ ਕੀ ਕੀ ਹੈ ? "
ਉਹਨੇ ਇੱਕੋ ਸਾਹੇ ਆਪਣੀਆਂ ਕਈ ਦਿੱਕਤਾਂ ਦੱਸ ਦਿੱਤੀਆਂ , ਜਿਹਨਾਂ ਵਿੱਚ ਡਰ ਲੱਗਣਾ , ਬੁਰੇ ਬੁਰੇ ਸੁਪਨੇ ਆਉਣੇ , ਘਬਰਾਹਟ ਹੋਣੀ ਆਦਿ ਮੁੱਖ ਸਨ | ਉਹਦੀ ਗੱਲਬਾਤ ਦੇ ਲਹਿਜੇ ਨੂੰ ਵੇਖਕੇ ਮੈਂ ਸਿੱਧਾ ਕਿਹਾ ," ਅੱਗ ਲਾਉਣ ਨਾਲ ਇਹ ਮਸਲੇ ਹੱਲ ਹੋ ਜਾਣਗੇ , ਜੇ ਮੈਂ ਦੱਸ ਦੇਵਾਂ ਕਿ ਅੱਗ ਕੌਣ ਲਗਾਉਂਦਾ ਏ ? "
ਕਹਿੰਦੀ ," ਹਾਂ , ਦੱਸਣਾ ਚਾਹੀਦਾ ਹੈ ! "
ਮੈਂ ਕਿਹਾ ," ਮੈਨੂੰ ਇਹ ਕੰਮ ਕਰਦਿਆਂ ਤੀਹ ਸਾਲ ਹੋ ਗਏ ਹਨ , ਮੇਰੇ ਦੋ ਬੋਲ ਕਤਲ ,ਤਲਾਕ ਜਾਂ ਗ੍ਰਹਿਯੁੱਧ ਕਰਵਾ ਸਕਦੇ ਹਨ , ਇਸ ਕਰਕੇ ਮੈਂ ਇਹੋ ਜਿਹੇ ਮਸਲਿਆਂ 'ਤੇ ਜ਼ਿਆਦਾ ਚੁੱਪ ਰਹਿਣਾ ਹੀ ਠੀਕ ਸਮਝਦਾ ਹਾਂ | ਆਪਣੇ ਛੋਟੇ ਛੋਟੇ ਬੱਚਿਆਂ ਤੇ ਆਪਣੇ ਭਵਿੱਖ ਬਾਰੇ ਸੋਚਕੇ ਇਹ ਦੱਸ ਅੱਗੇ ਤੋਂ ਇਹ ਕੰਮ ਕਰੇਂਗੀ ?"
" ਮੈਨੂੰ ਬਖਸ਼ ਦਿਓ , ਮੇਰੇ ਮਾਂ ਪਿਓ ਵੀ ਮਰ ਗਏ ਹਨ ਤੇ ਹੁਣ ਕੋਈ ਭੈਣ ਭਰਾ ਵੀ ਨਹੀਂ ਹਨ , ਮੈਂ ਕਿੱਥੇ ਜਾਵਾਂਗੀ |" ਉਹ ਗਿੜਗਿੜਾਈ |
ਮੈਂ ਉਹਨੂੰ ਪੂਰੀ ਤਰ੍ਹਾਂ ਵਿਸ਼ਵਾਸ ਵਿੱਚ ਲਿਆ ਤੇ ਘਰਦਿਆਂ ਨੂੰ ਕਿਹਾ ਕਿ ਉਹਨੂੰ ਮੇਰੇ ਕਲੀਨਿਕ 'ਤੇ ਲੈਕੇ ਆਉਣ ਤਾਂਕਿ ਝਾੜਾ ਕਰਕੇ ਇਹਦੇ ਮਨ ਦਾ ਡਰ ਖਤਮ ਕੀਤਾ ਜਾਵੇ |
No comments:
Post a Comment