ਸੰਮੋਹਨ ਕਲਾ ਪ੍ਰਤੀ ਵਹਿਮ \ਇੰਦਰਜੀਤ ਕਮਲ - Inderjeet Kamal

Latest

Friday, 8 February 2019

ਸੰਮੋਹਨ ਕਲਾ ਪ੍ਰਤੀ ਵਹਿਮ \ਇੰਦਰਜੀਤ ਕਮਲ


ਲੋਕ ਜਦੋਂ ਇਹ ਪੜ੍ਹਦੇ ਹਨ ਕਿ ਫਲਾਣੇ ਮਾਨਸਿਕ ਰੋਗੀ ਨੂੰ ਸੰਮੋਹਿਤ ਕਰਕੇ ਠੀਕ ਕੀਤਾ ਤਾਂ ਕਈਆਂ ਦੇ ਦਿਮਾਗ ਵਿੱਚ ਇੱਕ ਗੱਲ ਘਰ ਕਰ ਜਾਂਦੀ ਹੈ ਕਿ ਸੰਮੋਹਨ (ਹਿਪਨਾਟਿਜ਼ਮ ) ਹਰ ਮਾਨਸਿਕ ਰੋਗ ਦਾ ਇਲਾਜ ਹੈ ,ਜਦ ਕਿ ਇਹ ਗੱਲ ਬਿਲਕੁਲ ਗਲਤ ਹੈ ! #KamalDiKalamਇਸੇ ਵਹਿਮ ਕਾਰਨ ਹੀ ਕਈ ਲੋਕ ਕਈ ਵਰ੍ਹਿਆਂ ਤੋਂ ਅੰਗਰੇਜ਼ੀ ਦਵਾਈ ਖਾ ਰਹੇ ਮਰੀਜ਼ ਨੂੰ ਲਿਆਉਂਦੇ ਹਨ ਅਤੇ ਸਿੱਧਾ ਹੀ ਕਹਿੰਦੇ ਹਨ ,' ਡਾਕਟਰ ਸਾਹਿਬ ,ਇਹਨੂੰ ਹਿਪਨਾਟਾਈਜ਼ ਕਰਕੇ ਠੀਕ ਕਰ ਦਿਓ |' ਇਹਦੇ ਵਿੱਚ ਉਹਨਾਂ ਦਾ ਕਸੂਰ ਇੰਨਾਂ ਹੀ ਹੁੰਦਾ ਹੈ ਕਿ ਉਹ ਇਲਾਜ ਕਰਵਾ ਕਰਵਾਕੇ ਥੱਕ ਹਾਰ ਚੁੱਕੇ ਹੁੰਦੇ ਹਨ ਅਤੇ ਇਸ ਮੁਸੀਬਤ ਤੋਂ ਛੇਤੀ ਤੋਂ ਛੇਤੀ ਛੁਟਕਾਰਾ ਪਾਉਣਾ ਚਾਹੁੰਦੇ ਹਨ !ਹਰ ਮਾਨਸਿਕ ਰੋਗੀ ਦੇ ਹਾਲਾਤ ਆਪਣੇ ਆਪਣੇ ਹੁੰਦੇ ਹਨ | ਕਿਸੇ ਨੂੰ ਸੰਮੋਹਨ ਨਾਲ ਠੀਕ ਕੀਤਾ ਜਾ ਸਕਦਾ ਅਤੇ ਕਿਸੇ ਨੂੰ ਲਗਾਤਾਰ ਕਈ ਦਿਨਾਂ ਦੀ ਗੱਲਬਾਤ ਰਾਹੀਂ ਸਲਾਹਾਂ ਦੇਕੇ , ਕਿਸੇ ਨੂੰ ਦਵਾਈ ਦੀ ਲੋੜ ਪੈਂਦੀ ਹੈ ਅਤੇ ਕਿਸੇ ਨਾਟਕਬਾਜ਼ ਨੂੰ ਦਬਕੇ ਦੀ । ਕਈਆਂ ਨੂੰ ਠੀਕ ਕਰਨ ਵਾਸਤੇ ਉਹਨਾਂ ਦੇ ਪਰਿਵਾਰ ਦਾ ਵਿਹਾਰ ਬਦਲਣ ਦੀ ਵੀ ਲੋਡ਼ ਪੈਂਦੀ ਹੈ ਅਤੇ ਕਈ ਕੇਸ ਅੜ ਵੀ ਜਾਂਦੇ ਹਨ ।
ਕੁੱਲ ਮਿਲਾਕੇ ਨਤੀਜਾ ਇਹ ਨਿਕਲਦਾ ਹੈ ਕਿ ਇਲਾਜ ਕਰਨ ਵਾਲੇ ਨੂੰ ਹੀ ਆਪਣੇ ਤਜ਼ਰਬੇ ਮੁਤਾਬਕ ਫੈਸਲਾ ਕਰਨਾ ਪੈਂਦਾ ਹੈ ਕਿ ਕਿਸ ਮਰੀਜ਼ ਦਾ ਇਲਾਜ ਕਿਸ ਢੰਗ ਨਾਲ ਹੋ ਸਕਦਾ ਹੈ ।

No comments:

Post a Comment