ਸ਼ਕਤੀਵਰਧਕ ਸਵਾਦਿਸ਼ਟ ਖੀਰ \ਇੰਦਰਜੀਤ ਕਮਲ - Inderjeet Kamal

Latest

Wednesday, 8 August 2018

ਸ਼ਕਤੀਵਰਧਕ ਸਵਾਦਿਸ਼ਟ ਖੀਰ \ਇੰਦਰਜੀਤ ਕਮਲ


ਸ਼ਾਇਦ ਹੀ ਕੋਈ ਵਿਅਕਤੀ ਹੋਵੇ ਜੋ ਖੀਰ ਖਾਣਾ ਅਤੇ ਤਾਕਤਵਰ ਰਹਿਣਾ ਨਾ ਪਸੰਦ ਕਰਦਾ ਹੋਵੇਗਾ | ਸਵਾਦ ਵਾਸਤੇ ਖੀਰ ਤਾਂ ਤੁਸੀਂ ਵੰਨਸੁਵੰਨੀ ਖਾਧੀ ਹੋਵੇਗੀ , ਪਰ ਜਿਸ ਖੀਰ ਦਾ ਜ਼ਿਕਰ ਮੈਂ ਅੱਜ ਕਰਨ ਜਾ ਰਿਹਾ ਹਾਂ ਉਹ ਸ਼ਾਇਦ ਹੀ ਕਿਸੇ ਦੋਸਤ ਨੇ ਖਾਧੀ ਹੋਵੇ | #KamalDiKalam 
ਕੌਂਚ ਫਲੀ : ਕੌਂਚ ਫਲੀ ( Kaunch Fali ) ਏਸ਼ੀਆ ਅਤੇ ਅਫਰੀਕਾ ਵਿੱਚ ਮਿਲਣ ਵਾਲੀ ਇੱਕ ਜੰਗਲੀ ਬੂਟੀ ਹੈ , ਜੋ ਭਾਰਤ ਵਿੱਚ ਵੀ ਆਮ ਪਾਈ ਜਾਂਦੀ ਹੈ ਅਤੇ ਕਈ ਪਿੰਡਾਂ ਵਿੱਚ ਮੈਂ ਇਹਦੀਆਂ ਵੇਲਾਂ ਤੂੜੀ ਦੇ ਮੂਸਲਾਂ ( ਕੁੱਪਾਂ ) ਉੱਤੇ ਚੜ੍ਹੀਆਂ ਆਮ ਵੇਖੀਆਂ ਹਨ !
ਕੌਂਚ ਬੀਜ : ਕੌਂਚ ਫਲੀ ( kaunch phali ) ਵਿੱਚੋਂ ਨਿਕਲਣ  ਵਾਲਾ ਅੰਡਾ ਆਕਾਰ ਬੀਜ ਹੀ ਕੌਂਚ ਬੀਜ ( kaunch beej ) ਹੁੰਦਾ ਹੈ , ਜਿਸ ਨੂੰ ਗਰੀਬਾਂ ਦਾ ਕਾਜੁ ਵੀ ਕਿਹਾ ਜਾਂਦਾ ਹੈ | ਇਹਨਾਂ ਬੀਜਾਂ ਨੂੰ ਮਰਦਾਨਾਂ ਤਾਕਤ ਲਈ ਬਣਨ ਵਾਲੀਆਂ ਦਵਾਈਆਂ ਵਿੱਚ ਵੀ ਵਰਤਿਆ ਜਾਂਦਾ ਹੈ | ਇਹ ਇੱਕ ਤਾਕਤਵਰ ਬੀਜ ਹੈ !
ਕੌਂਚ ਬੀਜ ਦੀ ਖੀਰ : ਸਰੀਰਕ ਤਾਕਤ ਲਈ ਕੌਂਚ ਬੀਜ ਦੀ ਖੀਰ ਬਹੁਤ ਵਧੀਆ ਅਤੇ ਸਵਾਦਿਸ਼ਟ ਖੁਰਾਕ ਹੈ ! #KamalDiKalam 
ਕੌਂਚ ਬੀਜ ਦੀ ਖੀਰ ਬਣਾਉਣ ਦੀ ਵਿਧੀ : ਲੋੜ ਅਨੁਸਾਰ ਸਾਫ ਸੁਥਰੇ ਕੌਂਚ ਬੀਜ ਲਓ ਤੇ ਉਹਨਾਂ ਨੂੰ ਪਾਣੀ ਵਿੱਚ ਭਿਓਂ ਦਿਓ ! ਥੋੜੀ ਦੇਰ ਵਿੱਚ ਹੀ ਇਹਨਾਂ ਬੀਜਾਂ ਦਾ ਛਿਲਕਾ ਫੁੱਲ ਜਾਏਗਾ ਅਤੇ ਇਹਨਾਂ ਨੂੰ ਛਿੱਲ ਲਓ | ਛਿੱਲੇ ਕੌਂਚ ਬੀਜਾਂ ਦੀ ਮਿਕਸੀ ਜਾਂ ਦੌਰੀ ਡੰਡੇ ਨਾਲ ਚਟਨੀ ਜਿਹੀ ਬਣਾ ਲਓ ਅਤੇ ਦੁੱਧ ਵਿੱਚ ਪਾਕੇ ਲੋੜ ਅਨੁਸਾਰ ਕਾਜੁ, ਬਦਾਮ ਗਿਰੀ , ਸੌਗੀ ਅਤੇ ਖੰਡ ਪਾਕੇ ਪਕਾਓ | ਤੁਹਾਡੀ ਸ਼ਕਤੀਵਰਧਕ ਅਤੇ ਸਵਾਦਿਸ਼ਟ ਖੀਰ ਤਿਆਰ ਹੈ , ਇਹਨੂੰ ਗਰਮਾ ਗਰਮ ਖਾਓ ਅਤੇ ਆਪਣੇ ਪਿਆਰਿਆਂ ਨੂੰ ਪਰੋਸੋ !
ਕੌਂਚ ਬੀਜਾਂ ਨੂੰ ਸੁਕਾ ਕੇ ਪਾਊਡਰ ਵੀ ਤਿਆਰ ਕਰਕੇ ਰੱਖਿਆ ਜਾ ਸਕਦਾ ਹੈ !
                           ਕੌਂਚ ਬੀਜ Kaunch bij Kaunch beej 
 
                      
                       
ਕੌਂਚ ਬੀਜ , Kaunch bij , Kaunch beej  

No comments:

Post a Comment