ਤਾੜੀਆਂ \ ਇੰਦਰਜੀਤ ਕਮਲ - Inderjeet Kamal

Latest

Friday, 4 December 2015

ਤਾੜੀਆਂ \ ਇੰਦਰਜੀਤ ਕਮਲ

ਮੇਰੇ ਕਲੀਨਿਕ ਤੇ ਇੱਕ ਲਿਫਾਫੇ ਚ ਥੋੜਾ ਜਿਹਾ ਕੂੜਾ ਪਿਆ ਸੀ | ਮੈਂ ਸੋਚਿਆ ਇਹਨੂੰ ਗਲੀ 'ਚ ਸੁੱਟਣ ਦੀ ਥਾਂ ਰਸਤੇ 'ਚ ਜਾਂਦਾ ਸੜਕ ਕਿਨਾਰੇ ਰੱਖੇ ਕੂੜਾਦਾਨ ਵਿੱਚ ਪਾ ਜਾਵਾਂਗਾ | ਮੈਂ ਲਿਫ਼ਾਫ਼ਾ ਫੜਿਆ 'ਤੇ ਜਾਣ ਲੱਗਿਆਂ ਮੋਟਰ ਸਾਇਕਲ ਦੇ ਹੈਂਡਲ ਨਾਲ ਟੰਗ ਲਿਆ | ਕੂੜਾਦਾਨ ਕੋਲ ਪਹੁੰਚਕੇ ਮੈਂ ਮੋਟਰ ਸਾਇਕਲ ਰੋਕਿਆ 'ਤੇ ਲਿਫ਼ਾਫ਼ਾ ਕੂੜਾਦਾਨ ਵਿੱਚ ਸੁੱਟ ਦਿੱਤਾ | ਇੰਨੇ ਨੂੰ ਕੂੜਾਦਾਨ ਕੋਲ ਖੜ੍ਹੇ ਦੋ ਬੰਦੇ ਤਾੜੀਆਂ ਮਾਰਨ ਲੱਗੇ | ਮੇਰੀ ਛਾਤੀ 56 ਇੰਚ ਚੌੜੀ ਹੋ ਗਈ | ਮੈਂ ਸੋਚਿਆ ,'ਵਾਹ ਬਈ ! 'स्वच्छ भारत अभियान' ਦਾ ਚੰਗਾ ਅਸਰ ਹੋ ਰਿਹਾ ਹੈ ਲੋਕਾਂ 'ਤੇ | ‪#‎KamalDiKalam‬ 
ਮੈਂ ਆਪਣੇ ਕੀਤੇ ਕੰਮ ਤੇ ਵੱਜੀਆਂ ਤਾੜੀਆਂ ਤੋਂ ਖੁਸ਼ ਹੋਕੇ ਚੌੜਾ ਹੋਇਆ ਮੋਟਰ ਸਾਇਕਲ ਵੱਲ ਵਧਿਆ, ਤਾਂ ਇੰਨੇ ਨੂੰ ਉਹਨਾਂ ਦੋਹਾਂ ਬੰਦਿਆਂ ਨੇ ਆਪਣੀਆਂ ਤਲੀਆਂ ਤੋਂ ਚੁਟਕੀਆਂ ਭਰ ਕੇ ਮਾਲ ਚੁੱਕਿਆ 'ਤੇ ਬੁੱਲ੍ਹਾਂ 'ਚ ਫਸਾਕੇ ਚਲਦੇ ਬਣੇ |


तालीयां \ इन्द्रजीत कमल 
                                                   मेरे क्लिनिक में एक लिफाफे में कुछ कूड़ा करकट पड़ा था |मैंने सोचा इसको गली में फेंकने  की बजाए रास्ते  में  जाते हुए सड़क किनारे पड़े कूड़ादान में डाल दूंगा |मैंने लिफाफा पकड़ा और जाते समय मोटर साइकल के हैंडल पर टांग लिया |कूड़ादान के पास पहुंच कर मैंने मोटर साइकल रोक कर लिफाफा कूड़ादान में फेंक  दिया |इतने में कूड़ादान  के पास खड़े दो व्यक्ति तालीयां बजाने  लगे | मेरा सीना 56 इंच चौड़ा हो गया | मैंने सोचा ,' वाह ! 'स्वच्छ भारत अभियान' का अच्छा असर हो  रहा  है  लोगों पर |#KamalDiKalam

                                                         मैं अपने किए काम पर बजी तालियों  से खुश होकर मोटर साइकल की तरफ बड़ा , तो इतने में उन दोनों व्यक्तियों ने अपने हाथों के  ऊपर  से माल  उठाया और होठों में लगाके  चलते बने |

No comments:

Post a Comment