ਕਾਫੀ ਪੁਰਾਣੀ ਗੱਲ ਹੈ , ਸਾਡੇ ਕਸਬੇ ਚ ਇੱਕ ' ਆਫਿਸਰ ਕਲੱਬ ' ਸੀ, 'ਤੇ ਉੱਥੇ ਸ਼ਹਿਰ ਦੇ ਅਫਸਰ ਰੋਜ਼ ਰਾਤ ਨੂੰ ਖਾਣ ਪੀਣ ਤੇ ਜੂਆ ਵਗੈਰਾ ਖੇਡਣ ਦਾ ਪ੍ਰੋਗਰਾਮ ਬਣਾਉਂਦੇ ਸਨ | ਸ਼ਹਿਰ ਦੇ ਕੁਝ ਸਰਦੇ ਪੁੱਜਦੇ ਲੋਕ ਵੀ ਉਹਨਾਂ ਦੇ ਅਫਸਰਾਂ ਨਾਲ ਬਣੇ ਰਿਸ਼ਤਿਆਂ ਕਾਰਣ ਪਹੁੰਚ ਜਾਂਦੇ ਸਨ | #KamalDiKalam
ਇੱਕ ਦਿਨ ਅਸੀਂ ਹੈਪੀ ਨਾਂ ਦੇ ਇੱਕ ਬੰਦੇ ਦੀ ਦੁਕਾਨ ਤੇ ਬੈਠੇ ਕੋਈ ਹਿਸਾਬ ਕਰ ਰਹੇ ਸਾਂ ਕਿ ਇੱਕ ਮੁੰਡੇ ਨੇ ਹੈਪੀ ਨੂੰ ਅਚਾਨਕ ਪੁੱਛ ਲਿਆ ," ਅੰਕਲ ਜੀ ਅੱਜ ਕੀ ਵਾਰ ਏ ?"
ਹੈਪੀ ਕਹਿੰਦਾ ," ਅੱਜ ਤੇ ਨਹੀਂ ਪਤਾ , ਪਰਸੋੰ ਮੰਗਲਵਾਰ ਏ |"
ਅਸੀਂ ਬੜੇ ਹੈਰਾਨ ਹੋਏ ਕਿ ਇਹ ਕੀ ਗੱਲ ਹੋਈ ! ਇੱਕ ਮੁੰਡੇ ਨੇ ਕਾਰਣ ਪੁੱਛ ਹੀ ਲਿਆ |
ਹੈਪੀ ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦਾ ," ਕੋਈ ਗੱਲ ਨਹੀਂ ਕਾਕਾ, ਪਰਸੋੰ ਮੰਗਲਵਾਰ ਤੇ ਹੈਪਨ (ਉਹਦੀ ਘਰਵਾਲੀ ) ਰਾਤ ਨੂੰ ਘਰ ਹੀ ਮਿਲੂਗੀ | ਮੰਗਲਵਾਰ ਕਲੱਬ ਬੰਦ ਹੁੰਦੀ ਏ ਤੇ ਉਹ ਜੂਆ ਖੇਡਣ ਨਹੀਂ ਜਾਂਦੀ |
No comments:
Post a Comment