ਸ਼ਰਾਬੀ ਤੇ ਸਾਗ \ ਇੰਦਰਜੀਤ ਕਮਲ - Inderjeet Kamal

Latest

Thursday, 5 November 2015

ਸ਼ਰਾਬੀ ਤੇ ਸਾਗ \ ਇੰਦਰਜੀਤ ਕਮਲ

ਇੱਕ ਰਾਤ ਨੂੰ ਕਰਮਜੀਤ ਬਰਾੜ ਨੇ ਕੁਝ ਜ਼ਿਆਦਾ ਹੀ ਪੀ ਲਈ ਤੇ ਪਤਾ ਵੀ ਨਹੀਂ ਲੱਗਾ ਕਿ ਰਾਤ ਨੂੰ ਰੋਟੀ ਵੀ ਖਾਧੀ ਕਿ ਨਹੀਂ l ਸਵੇਰੇ ਰਸੋਈ ਦੇ ਭਾਂਡਿਆਂ ਦੇ ਖੜਾਕ ਨਾਲ ਅੱਖ ਖੁੱਲ੍ਹੀ ਤਾਂ ਬਰਾੜ ਨੂੰ ਸਮਝ ਆਈ ਕਿ ਉਹ ਰਾਤ ਭਰ ਸੋਫੇ ਤੇ ਹੀ ਸੁੱਤਾ ਰਿਹਾ l ‪#‎KamalDiKalam‬
ਬਰਾੜ ਨੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਕੰਬਲ ਚੋਂ ਮੂੰਹ ਬਾਹਰ ਕਢ ਕੇ ਉੱਚੀ ਆਵਾਜ਼ ਵਿੱਚ ਕਿਹਾ ," ਰਾਤੀਂ ਸਾਗ ਬਹੁਤ ਸਵਾਦ ਸੀ !" ਬਰਾੜ ਦੀ ਵਹੁਟੀ ਦਾ ਜਵਾਬ ਆਇਆ ,"ਹਫਤਾ ਹੋ ਗਿਆ ਏ ਘਰ ਸਾਗ ਬਣਿਆਂ ਹੀ ਨਹੀਂ !"

No comments:

Post a Comment