ਇੱਕ ' ਧੀਅ' ਜਰੂਰ ਹੋਣੀ ਚਾਹੀਦੀ ਹੈ \ ਇੰਦਰਜੀਤ ਕਮਲ - Inderjeet Kamal

Latest

Friday, 6 November 2015

ਇੱਕ ' ਧੀਅ' ਜਰੂਰ ਹੋਣੀ ਚਾਹੀਦੀ ਹੈ \ ਇੰਦਰਜੀਤ ਕਮਲ

ਕੁਝ ਦਿਨ ਹੋਏ ਕਿਸੇ ਪੜੋਸੀ ਦੇ ਪਿਤਾ ਦੀ ਮੌਤ ਹੋਈ । ਘਰੋਂ ਫੋਨ ਆਇਆ ," ਦਫਤਰ ਤੋਂ ਥੋੜਾ ਜਲਦੀ ਆ ਜਾਣਾ ।" ਆਪਾਂ ਬਜੁਰਗ ਦੇ ਸੰਸਕਾਰ ਤੇ ਜਾਣਾ ਹੈ । ਜਲਦੀ ਜਲਦੀ ਕੰਮ ਨਿਪਟਾਕੇ ਅਸੀਂ ਉਹਨਾਂ ਦੇ ਘਰ ਪਹੁੰਚ ਗਏ ।
ਉਸ ਬਜੁਰਗ ਦੇ ਦੋ ਪੁੱਤਰ ਤੇ ਇੱਕ ਧੀਅ ਸੀ । ਤਿੰਨੇ ਬੱਚੇ ਆਪਣੇ ਆਪਣੇ ਘਰ ਵਧੀਆ ਗੁਜਾਰਾ ਕਰਦੇ ਸਨ ।ਆਪਣੇ ਕੋਲ ਵੀ ਸ਼ਹਿਰ ਵਿੱਚ ਕੋਠੀ ਤੇ ਫਲੈਟ ਬੱਚਿਆਂ ਲਈ ਲੈਕੇ ਦਿੱਤੇ ਹੋਏ ਸਨ ।ਇਹ ਸਾਰਾ ਕੁਝ ਉਸ ਬਜੁਰਗ ਨੇ ਆਪਣੀ ਮਿਹਨਤ ਤੇ ਆਪਣੀਆਂ ਇੱਛਾਵਾਂ ਨੂੰ ਸੀਮਤ ਰੱਖਕੇ ਬਣਾਇਆ ਸੀ।
ਅੱਜ ਜਦ ਉਸ ਬਜੁਰਗ ਦੀ ਮੌਤ ਤੇ ਉਹਨਾਂ ਦੇ ਘਰ ਗਏ ਤਾਂ ਵੇਖਿਆ ਅਜੇ ਲਾਸ਼ ਉਹਨਾਂ ਦੇ ਘਰ ਹੀ ਸੀ ਤਾਂ ਇੱਕ ਕੋਨੇ ਿਵੱਚ ਵੱਡਾ ਲੜਕਾ ਤੇ ਉਸਦੀ ਘਰਵਾਲੀ ਖੜੇ ਘੁਸਰਮੁਸਰ ਕਰ ਰਹੇ ਸੀ । ਦੂਜੇ ਪਾਸੇ ਛੋਟਾ ਲੜਕਾ ਤੇ ਉਸਦਾ ਪਰਿਵਾਰ ਆਪਸ ਵਿੱਚ ਬਹਿਸਬਾਜੀ ਕਰ ਰਹੇ ਸੀ । ਜਿਸ ਤੋਂ ਲੱਗ ਰਿਹਾ ਸੀ ਬਈ ਜਾਇਦਾਦ ਦੀ ਵੰਡ ਦਾ ਚੱਕਰ ਹੀ ਹੋਵੇਗਾ । ਜਿਸਨੇ ਸਾਰੀ ਉਮਰ ਆਪਣੀ ਇਹ ਜਾਇਦਾਦ ਬਣਾਉਣ ਤੇ ਲਗਾ ਦਿੱਤੀ ਉਸਨੂੰ ਤਾਂ ਵਿਚਾਰੇ ਨੂੰ ਕੋਈ ਰੋ ਹੀ ਨਹੀਂ ਰਿਹਾ ਸੀ ।
ਇੰਨੇ ਨੂੰ ਵੇਖਦੇ ਵੇਖਦੇ ਕੁਝ ਕੁ ਸਮੇਂ ਵਿੱਚ ਉਸ ਬਜੁਰਗ ਦੀ ਬੇਟੀ ਜੋ ਵਿਦੇਸ਼ ਵਿੱਚ ਰਹਿੰਦੀ ਸੀ ਆਈ ਤੇ ਉਹ ਧਾਹਾਂ ਮਾਰਦੀ ਆਪਣੇ ਪਾਪਾ ਦੀ ਲਾਸ਼ ਨੂੰ ਚਿੰਬੜ ਗਈ ।ਉਸ ਦੀਆਂ ਚੀਕਾਂ ਨੇ ਸਾਰੀ ਦੁਨੀਆਂ ਰੁਆ ਦਿੱਤੀ । ਰੋਂਦੀ ਰੋਂਦੀ ਕਹਿੰਦੀ ਹਾਏ ਡੈਡ ਹੁਣ ਮੇਰੇ ਸਿਰ ਤੇ ਹੱਥ ਕੌਣ ਰੱਖੇਗਾ । ਖੁਸ਼ ਰਹਿ! ਦੀ ਆਸੀਸ ਕੌਣ ਦੇਵੇਗਾ । ਤੇਰੇ ਬਿਨਾ ਤੇਰਾ ਵਿਹੜਾ ਸੁੰਨਾ ਲੱਗੇਗਾ । ਸਾਰੇ ਲੋਕ ਉਸ ਕੁੜੀ ਨੇ ਰਵਾ ਦਿੱਤੇ ।
ਇਹ ਸਾਰਾ ਵੇਖਕੇ ਲੱਗਿਆ ਆਪਣੇ ਰੋਣ ਲਈ ਹਰ ਇੱਕ ਦੇ ਘਰ ਇੱਕ ' ਧੀਅ' ਜਰੂਰ ਹੋਣੀ ਚਾਹੀਦੀ ਹੈ ।
.......... ਜਸਵਿੰਦਰ ਕੌਰ ......... 5-11-2015

No comments:

Post a Comment