ਇੱਟ ਮੰਤਰੀ \ ਇੰਦਰਜੀਤਕਮਲ - Inderjeet Kamal

Latest

Thursday, 12 November 2015

ਇੱਟ ਮੰਤਰੀ \ ਇੰਦਰਜੀਤਕਮਲ


ਤੇਜਾ ਕਈ ਦਿਨਾਂ ਬਾਦ ਮਿਲਿਆ , ਹਾਲ ਚਾਲ ਪੁੱਛਣ ਤੋਂ ਬਾਦ ਕਹਿੰਦਾ ," ਡਾ ਡਾ ਡਾ ਡਾ ਡਾਕਟਰ ਸਾਹਬ ਆਪਣਾ ਇ ਇ ਇ ਇ ਇੱਟ ਮੰਤਰੀ ਕੌਣ ਏ ? " ‪#‎kamaldikalam‬
ਇੱਕ ਵਾਰ ਤਾਂ ਮੇਰਾ ਦਿਮਾਗ ਘੁੰਮ ਗਿਆ | ਮੈਂ ਪੁੱਛਿਆ , " ਇੱਟ ਮੰਤਰੀ ਕੀ ਹੁੰਦਾ ਏ ? "
ਕਹਿੰਦਾ ," ਇ ਇ ਇ ਇ ਇ ਇੱਟ ਮੰਤਰੀ ਇੱਟ ਮੰਤਰੀ ਹੂਹੂ ਹੂ ਹੂ ਹੁੰਦਾ ਏ ਹੋ ਹੋ ਹੋ ਹੋ ਹੋਰ ਕੀ ਹੁੰਦਾ ਏ ! , ਪ ਪ ਪ ਪ ਪ ਪਰ ਆਪਣਾ ਇੱਟ ਮੰਤਰੀ ਕੌਣ ਏ ? "
ਮੈਂ ਕਿਹਾ ," ਭਰਾਵਾ , ਮੈਨੂੰ ਤਾਂ ਤੇਰੀਆਂ ਬੁਝਾਰਤਾਂ ਸਮਝ ਨਹੀਂ ਆਉਂਦੀਆਂ |"
ਤੇਜੇ ਨੇ ਆਪਣੀ ਜੇਬ੍ਹ ਚੋਂ ਮੋਬਾਇਲ ਕਢਿਆ ਤੇ ਉਹਦੇ ਤੇ ਉਂਗਲਾਂ ਜਿਹੀਆਂ ਮਾਰਕੇ ਮੈਨੂੰ ਸਕ੍ਰੀਨ ਵਿਖਾਉਂਦਾ ਹੋਇਆ ਕਹਿੰਦਾ , " ਆਹ ਵੇਖੋ , ਇਨਾਮ ਜਿੱਤਣਾ ਏ , ਸ ਸ ਸ ਸ ਸ ਸ ਸਵਾਲ ਆਇਆ ਹੈ ਕਿ ਸਾਡੇ ਦੇ ਦੇ ਦੇ ਦੇ ਦੇ ਦਾ ਇੱਟ ਮੰਤਰੀ ਕੌਣ ਏ ? "
ਮੈਂ ਮੈਸੇਜ ਪੜ੍ਹਿਆ , ਲਿਖਿਆ ਸੀ ," dasso sade desh da it mantri kaun hai ? " 
ਮੈਂ ਕਿਹਾ," ਤੇਜੇ ਵੀਰ ਇਹ ਇੱਟ ਮੰਤਰੀ ਨਹੀਂ ਆਈ ਟੀ ਮੰਤਰੀ ਹੈ , ਤੇ ਉਹ ਹੈ ਰਵੀ ਸ਼ੰਕਰ ਪ੍ਰਸ਼ਾਦ |"

No comments:

Post a Comment