ਮੈਂ ਇੱਕ ਨੂੰ ਕਿਹਾ ," ਭਾਈ ਤੂੰ ਗੱਲ ਇੱਕ ਕਰਦਾ ਏਂ ਤੇ ਵਿੱਚ ਮਾਂ ਭੈਣ ਦੀਆਂ ਦੋ ਗਾਲ੍ਹਾਂ ਕਢ ਦਿੰਦਾ ਏਂ , ਇਹ ਆਦਤ ਹਟਾ ਨਹੀਂ ਸਕਦਾ ?"
ਆਪਣੇ ਆਪ ਨੂੰ ਹੀ ਮੋਟੀ ਜਿਹੀ ਗਾਲ੍ਹ ਕਢਕੇ ਕਹਿੰਦਾ ," ਅਸੀਂ ....... ਜੇ ਗੱਲ ਗੱਲ 'ਤੇ .... ਗਾਲ੍ਹ ਨਾ ਕਢੀਏ ਤਾਂ ਸਾਨੂੰ 'ਅਸਲੀ ਪੰਜਾਬੀ' ਕੌਣ ਕਹੂ !"#KamalDiKalam
ਮੈਂ ਸੋਚਿਆ ,' ਬੱਲੇ ਸ਼ੇਰਾ ! ਇੱਕ ਗੱਲ ਚ ਦੋ ਗਾਲ੍ਹਾਂ ਤੂੰ ਆਪਣੀ ਮਾਂ ਭੈਣ ਨੂੰ ਹੀ ਕਢ ਲਈਆਂ , ਤੇਰੀ 'ਅਸਲੀ ਪੰਜਾਬੀਅਤ' ਤੈਨੂੰ ਹੀ ਮੁਬਾਰਕ ! ਅਸੀਂ ਨਕਲੀ ਪੰਜਾਬੀ ਹੀ ਠੀਕ ਹਾਂ !!'
ਅੱਜ ਕੱਲ੍ਹ facebook 'ਤੇ ਵੀ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ' ਅਸਲੀ ਪੰਜਾਬੀ ' ਸਾਬਤ ਕਰਨ ਤੇ ਲੱਗੇ ਹੋਏ ਨੇ |
ਜਿਉਂਦੇ ਵੱਸਦੇ ਰਹੋ !!
No comments:
Post a Comment