ਬੜਾ ਸਿਆਣਾ ਮਿੱਠੂਰਾਮ
ਰੋਜ਼ ਸਵੇਰੇ ਕਰੇ ਸਲਾਮ |
ਤੜਕੇ ਦਾਦੀ ਪਾਠ ਕਰੇ ਜਦ
ਮਿੱਠੂ ਉਹਦੇ ਨਾਲ ਪੜੇ ਤਦ
ਬੜਾ ਪਿਆਰਾ ਮੈਨੂੰ ਲੱਗੇ
ਕਹਿੰਦਾ ਵਾਹਿਗੁਰੂ ਅਲਾਹ ਰਾਮ
ਬੜਾ ਸਿਆਣਾ ਮਿੱਠੂਰਾਮ .........
ਪੜ੍ਹਣ ਸਕੂਲੇ ਜਾਵਾਂ ਜਦ ਮੈਂ
ਮਿੱਠੂਰਾਮ ਬੁਲਾਵਾਂ ਤਦ ਮੈਂ
ਟਾਟਾ ਕਰਦਾ ਜਾਂਦੀ ਵਾਰੀ
ਘਰ ਆਵਾਂ ਤੇ ਕਰੇ ਸਲਾਮ
ਬੜਾ ਸਿਆਣਾ ਮਿੱਠੂਰਾਮ .........
ਚੂਰੀ ਪਾਵਾਂ ਇਹਨੂੰ ਕੁਟਕੁਟ
ਹਰੀਆਂ ਮਿਰਚਾਂ ਖਾਂਦਾ ਟੁਕਟੁਕ
ਸਾਰਾ ਦਿਨ ਇਹ ਖੇਡਾਂ ਖੇਡੇ
ਬੱਸ ਰਾਤੀਂ ਹੀ ਕਰੇ ਆਰਾਮ
ਬੜਾ ਸਿਆਣਾ ਮਿੱਠੂਰਾਮ .........
ਘੜ ਮੁੜ ਇਹਨੂੰ 'ਵਾਜਾਂ ਮਾਰਾਂ
ਨਾਂ ਇਹਦੇ ਮੈਂ ਕਈ ਪੁਕਾਰਾਂ
ਕਦੀ ਕਹਾਂ ਮੈਂ ਮਿੱਠੂ ਤੋਤਾ
ਕਦੀ ਬੁਲਾਂਵਾਂ ਗੰਗਾਰਾਮ
ਬੜਾ ਸਿਆਣਾ ਮਿੱਠੂਰਾਮ ........
No comments:
Post a Comment