ਸਿਰਫ ਜਾਣਕਾਰੀ ਹਿੱਤ \ ਇੰਦਰਜੀਤ ਕਮਲ
ਇੱਕ ਜਾਣਕਰ ਵਿਅਕਤੀ ਇੱਕ ਛੋਟੀ ਜਿਹੀ ( 15 ml ) kyani NITRO XTREME ਨਾਂ ਦੀ ਵਿਦੇਸ਼ੀ ਸ਼ੀਸ਼ੀ ਦੇ ਗਿਆ ਜਿਹਦੇ ਬਾਰੇ ਉਹਨੇ ਕਈ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਦੀ ਗੱਲ ਕਹੀ ਤੇ ਇੱਕ ਦੋ ਉਹਨਾਂ ਲੋਕਾਂ ਨਾਲ ਮੇਰੀ ਫੋਨ ਤੇ ਗੱਲਬਾਤ ਵੀ ਕਰਵਾਈ, ਜੋ ਆਪਣੇ ਆਪ ਨੂੰ ਇਸ ਸ਼ੀਸ਼ੀ ਨਾਲ ਕੁਝ ਦਿਨਾਂ ਵਿੱਚ ਹੀ ਜੋੜਾਂ ਦੇ ਦਰਦਾਂ ਤੋਂ ਛੁਟਕਾਰਾ ਪਾਉਣ ਦਾ ਦਾਅਵਾ ਕਰਦੇ ਸਨ | #KamalDiKalam
google ਬਾਬੇ ਨੂੰ ਪੁੱਛਿਆ ਤਾਂ ਕਿਤੇ ਇਹਨੂੰ ਨਾ ਖਰੀਦਣ ਦੀ ਚੇਤਾਵਨੀ ਦਿੱਤੀ ਗਈ ਤੇ ਕਿਤੇ ਤਰੀਫਾਂ ਦੇ ਪੁਲ ਬੰਨ੍ਹੇ ਗਏ | ਬਹੁਤ ਸਾਰੀਆਂ ਵਿਦੇਸ਼ ਕੰਪਨੀਆਂ ਨੇ ਭਾਰਤ ਨੂੰ ਇਸ ਵਕਤ ' ਮੂਰਖਾਂ ਦੀ ਮੰਡੀ ' ਵੱਜੋਂ ਚੁਣਿਆਂ ਹੋਇਆ ਹੈ |
ਕੰਪਨੀਆਂ ਦੇ ਕੰਮ ਕਰਨ ਦੇ ਤਰੀਕੇ ਥੋੜੇ ਜਿਹੇ ਫਰਕ ਨਾਲ ਤਕਰੀਬਨ ਇੱਕੋ ਜਿਹੇ ਹਨ | ਮੈਨੂੰ ਪੱਕਾ ਵਿਸ਼ਵਾਸ ਹੈ ਕਿ FB ਤੇ ਵੀ ਬਹੁਤ ਸਾਰੇ ਸੱਜਣ ਇਹੋ ਜਿਹੇ ਹੋਣਗੇ ਜਿਹਨਾਂ ਨੇ ਇਹ ਸ਼ੀਸ਼ੀ ਵਿਚਲਾ ਤਰਲ ਵਰਤਿਆ ਹੋਵੇਗਾ | ਅਗਰ ਕਿਸੇ ਨੂੰ ਨਿੱਜੀ ਤਜਰਬਾ ਹੈ ਤਾਂ ਜਰੂਰ ਸਾਂਝਾ ਕਰੋ ਤਾਂਕਿ ਹੋਰ ਸੱਜਣਾ ਨੂੰ ਜਾਣਕਾਰੀ ਮਿਲ ਸਕੇ |


No comments:
Post a Comment