ਗਊ ਮਾਤਾ \ ਇੰਦਰਜੀਤ ਕਮਲ - Inderjeet Kamal

Latest

Thursday, 2 July 2015

ਗਊ ਮਾਤਾ \ ਇੰਦਰਜੀਤ ਕਮਲ


ਸਾਡੀ ਗਲੀ ਚ ਦੋ ਤਿੰਨ ਭਗਵੇ ਕਪੜਿਆਂ ਵਾਲੇ ਇੱਕ ਰੇੜੀ ਜਿਹੀ ਵਿੱਚ ਇੱਕ ਗਾਂ ਲੱਦ ਕੇ ਲੈ ਆਏ | ਔਰਤਾਂ ਇੱਕਠੀਆਂ ਹੋ ਗਈਆਂ | ਇੱਕ ਬੰਦੇ ਨੇ ਗਾਂ ਦੀ ਪੂਛ ਚੁੱਕੀ ਤੇ ਕਹਿੰਦਾ ," ਵੇਖੋ ਜੀ ਗਊ ਮਾਤਾ ਦੀਆਂ ਪੇਸ਼ਾਬ ਕਰਨ ਵਾਲੀਆਂ ਦੋ ਥਾਵਾਂ |" ਔਰਤਾਂ ਨੇ ਫਟਾਫਟ ਨੋਟ ਕਢੇ ਤੇ ਮੱਥਾ ਟੇਕਣ ਲਗ ਪਈਆਂ | ਇੰਨੇ ਚਿਰ ਨੂੰ ਮੈਂ ਉੱਥੇ ਪਹੁੰਚ ਗਿਆ | ਮੈਂ ਉਸ ਭਗਵੇ ਬਾਣੇ ਵਾਲੇ ਨੂੰ ਧੌਣ ਤੋਂ ਫੜ ਕੇ ਕਿਹਾ ," ਇੱਕ ਪਾਸੇ ਮਾਤਾ ਕਹਿਣਾ ਏਂ ਦੂਜੇ ਪਾਸੇ ਉਹਦੀ ਪੇਸ਼ਾਬ ਕਰਨ ਵਾਲੀ ਥਾਂ ਲੋਕਾਂ ਨੂੰ ਵਿਖਾ ਰਿਹਾ ਏਂ |"‪#‎KamalDiKalam‬
ਸਾਰੀਆਂ ਔਰਤਾਂ ਆਪੋ ਆਪਣੇ ਘਰਾਂ ਨੂੰ ਭੱਜ ਗਈਆਂ ਤੇ ਬਾਬੇ ਕਿਸੇ ਹੋਰ ਗਲੀ ਵੱਲ ਚੱਲ ਪਏ , ਆਪਣੀ ਮਾਂ ਦੀ ਨੁਮਾਇਸ਼ ਲਗਾਉਣ |

No comments:

Post a Comment