ਡਾਕਟਰ ਦਿਵਸ ਜਾਂ ਭੂਤ ਦਿਵਸ ? \ ਇੰਦਰਜੀਤ ਕਮਲ - Inderjeet Kamal

Latest

Wednesday, 1 July 2015

ਡਾਕਟਰ ਦਿਵਸ ਜਾਂ ਭੂਤ ਦਿਵਸ ? \ ਇੰਦਰਜੀਤ ਕਮਲ


ਅੱਜ ਸਵੇਰੇ ਸਵੇਰ ਮੈਂ ਸਾਰਿਆਂ ਨੂੰ ' ਡਾਕਟਰ ਦਿਵਸ ' ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਉਸੇ ਵੇਲੇ ਹੀ ਤਿੰਨ ਅਲਗ ਅਲਗ ਥਾਵਾਂ ਤੋਂ ਫੋਨ ਆਏ ਕਿ ਉਹ ਕਿਸੇ ਭੂਤਾਂ ਦੇ ਸਤਾਏ ਮਰੀਜ਼ ਨੂੰ ਲੈ ਕੇ ਆਉਣਾ ਚਾਹੁੰਦੇ ਹਨ | ਮੈਂ ਉਹਨਾਂ ਨੂੰ ' ਜੀ ਆਇਆਂ ਨੂੰ ' ਕਹਿ ਕੇ ਆਪਣੇ ਕੰਮ ਵਿੱਚ ਲੱਗ ਗਿਆ ਤੇ ਨਿੱਤ ਕਰਮ ਤੋਂ ਵਿਹਲਾ ਹੋਕੇ ਕਲੀਨਿਕ ਤੇ ਪਹੁੰਚ ਗਿਆ | 
ਭੂਤਾਂ ਦੇ ਦੋ ਕੇਸ ਪੰਜਾਬ ਤੋਂ ਤੇ ਇੱਕ ਉੱਤਰ ਪ੍ਰਦੇਸ਼ ਤੋਂ ਆਇਆ ਸੀ | ਹਾਲੇ ਕੰਮ ਸ਼ੁਰੂ ਹੀ ਹੋਇਆ ਸੀ ਕਿ ਬਿਜਲੀ ਚਲੀ ਗਈ ਤੇ ਇਨਵਰਟਰ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ | ਮੈਂ ਇਨਵਰਟਰ ਵਾਲੇ ਨੂੰ ਫੋਨ ਕਰਕੇ ਬੁਲਾਇਆ ਤੇ ਉਹਨੇ ਕਿਹਾ ਇਹਦੇ ਕਾਰਡ ਵਿੱਚ ਨੁਕਸ ਆ ਗਿਆ ਹੈ , ਇੱਕ ਘੰਟੇ ਤੱਕ ਠੀਕ ਕਰਕੇ ਭੇਜ ਦੇਵੇਗਾ | ਉਹਦੇ ਜਾਣ ਤੋਂ ਥੋੜੀ ਦੇਰ ਬਾਦ ਬਿਜਲੀ ਆ ਗਈ , ਪਰ ਅੰਦਰੋ ਬਾਹਰ ਹਵਾ ਸੁੱਟਣ ਵਾਲਾ ਪੱਖਾ ਜਾਮ ਹੋ ਗਿਆ | ਬਿਜਲੀ ਵਾਲੇ ਨੂੰ ਫੋਨ ਕੀਤਾ ਤਾਂ ਉਹਨੇ ਆਕੇ ਕਿਹਾ ਕਿ ਇਹਦਾ ਬੁਸ਼ ਵਗੈਰਾ ਪਏਗਾ | ਉਹ ਉਹਨੂੰ ਖੋਲ੍ਹਕੇ ਲੈ ਗਿਆ | ‪#‎KamalDiKalam‬
ਦਵਾਈ ਵਾਲੇ ਮਰੀਜ਼ਾਂ ਦੇ ਨਾਲ ਨਾਲ ਭੂਤਾਂ ਵਾਲੇ ਕੇਸਾਂ ਦਾ ਵੀ ਵੇਰਵਾ ਲਿਆ ਤੇ ਉਹਨਾਂ ਦੇ ਇਲਾਜ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ | ਕੰਮ ਚੱਲ ਹੀ ਰਿਹਾ ਸੀ ਕਿ ਲੈਪਟੌਪ ਦਾ ਅਡਾਪਟਰ ਛੋਟੀ ਜਿਹੀ ਚੀਕ ਮਾਰਕੇ ਚੁੱਪ ਕਰ ਗਿਆ | ਲੈਪਟੌਪ ਨੂੰ ਵੀ ਓਪਰੀ ਕਸਰ ਹੋ ਗਈ | ਕਿਸੇ ਤਰ੍ਹਾਂ ਕੇਸ ਨਿਪਟਾਏ ਤੇ ਦੁਪਹਿਰ ਨੂੰ ਲੈਪਟੌਪ ਦਾ ਅਡਾਪਟਰ ਲੈਕੇ ਬਜਾਰ ਗਿਆ | ਲੈਪਟੌਪ ਪੁਰਾਣਾ ਹੋਣ ਕਰਕੇ ਦੁਕਾਨਾਂ ਵਾਲੇ ਅੱਗੇ ਤੋਂ ਅੱਗੇ ਭੇਜਦੇ ਰਹੇ ਤੇ ਅਖੀਰ ਨਵਾਂ ਅਡਾਪਟਰ ਮਿਲ ਹੀ ਗਿਆ | 
ਜੈ ਹੋ ਭੂਤ ਦਿਵਸ !!!

No comments:

Post a Comment