ਸਾੜ ਦੀ ਵੀ ਕੋਈ ਹੱਦ ਹੋਣੀ ਚਾਹੀਦੀ ਏ
ਸਾਡੇ ਮੁਹੱਲੇ ਦੀ ਇੱਕ ਨੂੰਹ ਬੀਮਾਰ ਹੋ ਗਈ ਤੇ ਉਹਨੂੰ ਸ਼ਹਿਰ ਦੇ ਸਭ ਤੋਂ ਵਧੀਆ ਹਸਪਤਾਲ ਵਿੱਚ ਨਿੱਜੀ ਕਮਰੇ ਵਿੱਚ ਦਾਖਲ ਕਰਵਾ ਕੇ ਇਲਾਜ ਕਰਵਾਇਆ | ਇਲਾਜ ਦੇ ਦੌਰਾਨ ਕਈ ਰਿਸ਼ਤੇਦਾਰ ਤੇ ਜਾਣਕਾਰ ਪਤਾ ਲੈਣ ਆਉਂਦੇ ਰਹੇ | ਉਸ ਨੂੰਹ ਦੀ ਜੇਠਾਨੀ ਵੀ ਤਕਰੀਬਨ ਰੋਜ਼ ਉਹਨੂੰ ਖਾਣਾ ਵਗੈਰਾ ਦੇਣ ਜਾਂਦੀ | ਕੁਝ ਦਿਨ ਹਸਪਤਾਲ ਵਿੱਚ ਇਲਾਜ ਤੋਂ ਬਾਦ ਉਹ ਠੀਕ ਹੋਕੇ ਘਰ ਆ ਗਈ | #KamalDiKalam
ਛੋਟੀ ਨੂੰਹ ਦੇ ਠੀਕ ਹੋਕੇ ਘਰ ਆਉਂਦੇ ਹੀ ਵੱਡੀ ਨੂੰਹ ਨੇ ਜਿਦ ਫੜ ਲਈ ਕਿ ਉਹ ਵੀ ਉੰਨੇ ਦਿਨ ਉਸੇ ਹਸਪਤਾਲ ਵਿੱਚ ਏ. ਸੀ ਵਾਲੇ ਕਮਰੇ ਵਿੱਚ ਹੀ ਰਹੇਗੀ ਜਿੰਨੇ ਦਿਨ ਛੋਟੀ ਰਹੀ ਏ ਤੇ ਛੋਟੀ ਨੂੰਹ ਉਹਦੀ ਟਹਿਲ ਸੇਵਾ ਕਰੇਗੀ | ਕਾਫੀ ਜੱਦੋ ਜਹਿਦ ਹੋਈ ਕਿ ਉਹਨੂੰ ਤੰਦਰੁਸਤ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਕੀ ਲੋੜ ਹੈ | ਵੱਡੀ ਨੂੰਹ ਵੀ ਅਖੀਰ ਵੱਡੀ ਸੀ ਉਹਨੇ ਆਪਣੀ ਬਾਂਹ ਤੇ ਬਲੇਡ ਨਾਲ ਵਾਰ ਕਰ ਲਿਆ , ਪਹੁੰਚ ਗਈ ਉਸੇ ਹਸਪਤਾਲ ਦੇ ਏ.ਸੀ ਕਮਰੇ ਚ |
No comments:
Post a Comment