ਕੱਟੜਤਾ ਕਿਤੇ ਵੀ ਮਾੜੀ ਹੁੰਦੀ ਹੈ ਹਰ ਧਰਮ ਆਪਣੇ ਆਪ ਨੂੰ ਦੂਜੇ ਧਰਮ ਨਾਲੋਂ ਵਧੀਆ ਤੇ ਉੱਚਾ ਦਸਦਾ ਹੈ | ਚੰਗੀ ਜਾਂ ਮਾੜੀ ਸੋਚ ਵਾਲੇ ਇਨਸਾਨ ਕਿਸੇ ਵੀ ਫਿਰਕੇ ਚ ਹੋ ਸਕਦੇ ਹਨ | ਇੱਕ ਘਰ ਵਿੱਚ ਹੀ ਆਸਤਿਕ ਤੇ ਨਾਸਤਿਕ ਹੁੰਦੇ ਹਨ , ਪਰ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੀ ਵਿਰੋਧੀ ਸੋਚ ਵਾਲੇ ਨੂੰ ਨਫਰਤ ਕਰੀਏ | ਮੈਂ ਪਿਛਲੇ ਤਿੰਨ ਦਹਾਕਿਆਂ ਤੋਂ ਤਰਕਸ਼ੀਲ ਹਾਂ ਤੇ ਅਨੇਕਾਂ ਲੋਕਾਂ ਦੇ ਕੇਸ ਹੱਲ ਕੀਤੇ ਹਨ |
ਮਜ਼ੇਦਾਰ ਗੱਲ ਹੈ ਕਿ ਸਾਰੇ ਦੇ ਸਾਰੇ ਕੇਸ ਹੀ ਆਸਤਿਕ ਲੋਕਾਂ ਦੇ ਹਨ | ਅਗਰ ਮੈਂ ਇਹ ਕਹਾਂ ਕਿ ਇਹ ਤਾਂ ਲੋਕ ਆਸਤਿਕ ਹਨ ਮੈਂ ਇਹਨਾ ਦਾ ਕੇਸ ਹੱਲ ਨਹੀਂ ਕਰਾਂਗਾ ਤਾਂ ਸਮਝੋ ਕਿ ਜਾਂ ਤਾਂ ਮੈਂ ਆਪਣੀ ਜਿੰਮੇਵਾਰੀ ਤੋਂ ਭੱਜ ਰਿਹਾ ਹਾਂ ਜਾਂ ਮੇਰੇ ਅੰਦਰ ਉਸ ਕੇਸ ਨੂੰ ਹੱਲ ਕਰਨ ਦੀ ਕਾਬਲੀਅਤ ਨਹੀਂ ਹੈ |#KamalDiKalam
ਮੈਂ ਅੱਜ ਤੱਕ ਕਿਸੇ ਨੂੰ ਵੀ ਤਰਕਸ਼ੀਲ ਬਣਨ ਲਈ ਜੋਰ ਨਹੀਂ ਦਿੱਤਾ , ਹਾਂ ਉਹਨੂੰ ਆਪਣੀ ਸੋਚ ਮਜਬੂਤ ਕਰਨ ਵਾਸਤੇ ਤਰਕਸ਼ੀਲ ਸਾਹਿਤ ਪੜ੍ਹਨ ਦੀ ਸਲਾਹ ਜ਼ਰੂਰ ਦਿੰਦਾ ਹਾਂ |
No comments:
Post a Comment