ਜਵਾਨੀ ਚ ਮੈਨੂੰ ਵੱਖ ਵੱਖ ਜਾਨਵਰਾਂ ਦੀਆਂ ਆਵਾਜ਼ਾਂ ਦੀ ਨਕਲ ਕਰਨ ਦਾ ਸ਼ੌਕ ਸੀ | ਇੱਕ ਵਾਰ ਸਾਡੇ ਸ਼ਹਿਰ ਚ ਆਪੋ ਆਪਣੀ ਕਲਾ ਦੇ ਜੌਹਰ ਵਿਖਾਉਣ ਦਾ ਮੁਕਾਬਲਾ ਹੋਇਆ ਤਾਂ ਮੈਂ ਵੀ ਨਾਂ ਲਿਖਵਾ ਦਿੱਤਾ | ਮੈਂ ਸਟੇਜ਼ ਉੱਪਰ ਬਿੱਲੀ , ਸ਼ੇਰ , ਗਿੱਦੜ ਤੇ ਕੁੱਤੇ ਵਗੈਰਾ ਦੀਆਂ ਆਵਾਜ਼ਾਂ ਦੀ ਨਕਲ ਕਰਕੇ ਵਿਖਾਈ | ਸਭ ਤੋਂ ਜਿਆਦਾ ਵਨਗੀਆਂ ਕੁੱਤੇ ਦੀ ਆਵਾਜ਼ ਦੀਆਂ ਸਨ | #kamaldikalam
ਮੈਂ ਪਹਿਲੇ ਇਨਾਮ ਲਈ ਚੁਣ ਲਿਆ ਗਿਆ | ਜਦੋਂ ਮੈਂ ਸਟੇਜ਼ ਤੇ ਇਨਾਮ ਲੈਣ ਗਿਆ ਤਾਂ ਸਟੇਜ਼ ਸਕੱਤਰ ਨੇ ਮਜ਼ਾਕ ਨਾਲ ਕਿਹਾ ," ਅੱਜ ਇੰਦਰਜੀਤ ਬਹੁਤ ਵਧੀਆ ਭੌਂਕਿਆ | " ਫਿਰ ਮੈਨੂੰ ਸੰਬੋਧਿਤ ਹੋਕੇ ਕਹਿੰਦਾ ," ਤੂੰ ਇਹ ਆਵਾਜ਼ਾਂ ਕਿਵੇਂ ਸਿੱਖੀਆਂ ?"
ਮੈਂ ਕਿਹਾ ," ਜਾਨਵਰਾਂ ਨਾਲ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਨੇ ਤੇ ਉਹਨਾਂ ਦੀ ਆਵਾਜ਼ ਸੁਣਕੇ ਨਕਲ ਕਰਨ ਦੀ ਕੋਸ਼ਿਸ਼ ਕਰੀਦੀਏ ਤੇ ਕਾਮਯਾਬੀ ਮਿਲ ਜਾਂਦੀ ਏ | "
ਸਕੱਤਰ ਨੇ ਫਿਰ ਸ਼ਰਾਰਤ ਭਰੇ ਅੰਦਾਜ਼ ਚ ਪੁੱਛਿਆ ," ਹੁਣ ਕਿਹੜਾ ਜਾਨਵਰ ਬਣਨ ਦੀ ਇੱਛਾ ਹੈ ?"
ਮੈਂ ਕਿਹਾ ," ਅੱਜ ਤੁਹਾਡੇ ਨਾਲ ਮੁਲਾਕਾਤ ਹੋਈ ਹੈ , ਮੈਨੂੰ ਤੁਹਾਡੀ ਆਵਾਜ਼ ਵੀ ਬਹੁਤ ਪਸੰਦ ਆਈ ਹੈ | ਆਉਣ ਵਾਲੇ ਦਿਨਾਂ ਚ ਤੁਹਾਡੀ ਆਵਾਜ਼ ਦੀ ਨਕਲ ਕਰਨ ਦਾ ਮਨ ਬਣਾਇਆ ਹੈ |" ਸਾਰੇ ਦਰਸ਼ਕ ਜੋਰ ਜੋਰ ਦੀ ਹੱਸ ਪਏ !
No comments:
Post a Comment