ਸੋਨੀ ਦੀ ਕਮਾਈ \ ਇੰਦਰਜੀਤ ਕਮਲ - Inderjeet Kamal

Latest

Monday, 4 May 2015

ਸੋਨੀ ਦੀ ਕਮਾਈ \ ਇੰਦਰਜੀਤ ਕਮਲ

ਇੰਦਰਜੀਤ ਸੋਨੀ ਬਜਾਰ ਗਿਆ ਘਰਵਾਲੀ ਵਾਸਤੇ ਦੋ ਸੂਟ ਲੈ ਆਇਆ | ਸੂਟਾਂ ਦੀ ਕੀਮਤ ਸੀ ਤਿੰਨ ਤਿੰਨ ਹਜ਼ਾਰ ਰੁਪੈ ਸੋਨੀ ਨੇ ਸੋਚਿਆ ,'ਜੇ ਮੈਂ ਸਹੀ ਕੀਮਤ ਦੱਸੀ ਤਾਂ ਜਨਾਨੀ ਮੈਨੂੰ ਬੇਵਕੂਫ਼ ਕਹੇਗੀ |'
ਘਰ ਆਕੇ ਸੂਟ ਵਿਖਾਏ ਤਾਂ ਘਰਵਾਲੀ ਬਹੁਤ ਖੁਸ਼ ਹੋਈ | ਸੋਨੀ ਕਹਿੰਦਾ ਪੰਦਰਾਂ ਪੰਦਰਾਂ ਸੌ ਦੇ ਆਏ ਨੇ 
ਜਨਾਨੀ ਹੋਰ ਵੀ ਖੁਸ਼ ਹੋ ਗਈ | ਅਗਲੇ ਦਿਨ ਸੋਨੀ ਕੰਮ ਤੇ ਚਲਾ ਗਿਆ |
ਘਰੋਂ ਫੋਨ ਆਗਿਆ ਜਨਾਨੀ ਕਹਿੰਦੀ ," ਉਹਦੇ ਨਾਲ ਦੇ ਚਾਰ ਸੂਟ ਹੋਰ ਲੈ ਆਇਓ |"
ਸੋਨੀ ਕਹਿੰਦਾ ,"ਪਾਗਲ ਤਾਂ ਨਹੀਂ ਹੋ ਗਈ ?" KamalDiKalam
ਕਹਿੰਦੀ," ਪਾਗਲ ਮੈਂ ਨਹੀਂ , ਪਾਗਲ ਤੁਸੀਂ ਹੋ | ਮੈਂ ਤਾਂ ਕਮਾਈ ਕੀਤੀ ਏ, ਦੋਵੇਂ ਸੂਟ ਦੋ ਦੋ ਹਜ਼ਾਰ ਦੇ ਵੇਚ ਦਿੱਤੇ ਨੇ ਤੇ ਦੋ ਹੋਰ ਦੀ ਸਾਈ ਫੜ ਲਈ ਏ |ਚੇਤੇ ਨਾਲ ਲੈਕੇ ਆਇਓ !!"

1 comment: