ਜਿਆਦਾ ਬਿਉਟੀ ਪਾਰਲਰ ਖੁੱਲ੍ਹਣ ਦਾ ਕਾਰਣ ਇਹੋ ਹੈ ਕਿ ਹਰ ਇਨਸਾਨ ਸੋਹਣਾ ਲੱਗਣਾ ਚਾਹੁੰਦਾ ਹੈ |ਭਾਵੇਂ ਮੈਨੂੰ ਕਦੇ ਵੀ ਕਿਸੇ ਬਿਊਟੀ ਪਾਰਲਰ ਦੇ ਅੰਦਰ ਜਾਣ ਦਾ ਮੌਕਾ ਨਹੀਂ ਮਿਲਿਆ , ਪਰ ਸੁਣਿਆਂ ਹੈ ਕਿ ਇਹ ਚੰਗੀ ਕਮਾਈ ਕਰਦੇ ਹਨ | ਔਰਤਾਂ ਮਰਦਾਂ ਦੇ ਬਿਊਟੀ ਪਾਰਲਰ ! ਥ੍ਰੈਡਿੰਗ - ਬਲੀਚਿੰਗ ਪਤਾ ਨਹੀਂ ਕੀ ਕੁਝ ਕਰਵਾਉਂਦੇ ਨੇ ਲੋਕ | ਖੈਰ ! ਗੱਲ ਹੋਰ ਹੀ ਪਾਸੇ ਜਾ ਰਹੀ ਹੈ ਅਸਲ ਗੱਲ ਵਾਲੇ ਪਾਸੇ ਆਉਂਦੇ ਹਾਂ | ਕਈ ਵਾਰ ਬੰਦਾ ਅਜੀਬੋ ਗਰੀਬ ਸਥਿਤੀ ਵਿੱਚ ਫਸ ਜਾਂਦਾ ਹੈ ਤੇ ਹਲਾਤ ਘਬਰਾਹਟ ਵਾਲੇ ਬਣ ਜਾਂਦੇ ਹਨ | ਅਸੀਂ ਘਰ ਵਿੱਚ ਖੱਟੀ ਮਿੱਠੀ ਹਾਜ਼ਮੇਦਾਰ ਚਟਨੀ ਬਣਾਈ ਤੇ ਮੈਂ ਸੋਚਿਆ , ਅੱਜ ਉਧਰ ਕੰਮ ਤਾਂ ਜਾਣਾ ਹੀ ਹੈ , ਚਟਨੀ ਦੀ ਇੱਕ ਡੱਬੀ ਤੇਜੇ ਵਾਸਤੇ ਵੀ ਲੈ ਚਲਦਾ ਹਾਂ , ਰਾਹ ਚ ਫੜਾਉਂਦਾ ਚੱਲਾਂਗਾ | ਯਾਰ ਖੁਸ਼ ਹੋ ਜਾਊ | ਕਰਦਿਆਂ ਕਰਾਉਂਦਿਆਂ ਦੇਰ ਹੋਣ ਕਰਕੇ ਤੇਜੇ ਦੇ ਇਲਾਕੇ ਚ ਪਹੁੰਚਦਿਆਂ ਦੁਪਹਿਰ ਹੋ ਗਈ | ਛੁੱਟੀ ਹੋਣ ਕਰਕੇ ਤੇਜਾ ਘਰ ਹੀ ਮਿਲ ਗਿਆ | ਮੈਂ ਡੱਬੀ ਫੜਾਉਂਦੇ ਹੋਏ ਦੱਸਿਆ ਕਿ ਇਹਦੇ ਵਿੱਚ ਖੱਟੀ ਮਿੱਠੀ ਹਾਜ਼ਮੇਦਾਰ ਚਟਨੀ ਹੈ | ਮੈਂ ਆਪਣੇ ਕੰਮ ਜਾਣ ਲੱਗਾ ਪਰ ਤੇਜੇ ਨੇ ਜਬਰਦਸਤੀ ਰੋਕ ਲਿਆ | ਕਹਿੰਦਾ ," ਡਾ ਡਾ ਡਾ ਡਾ ਡਾਕਟਰ ਸਾਹਬ ਤੁਸੀਂ ਕਿਹੜੇ ਰੋਜ਼ ਰੋਜ਼ ਆਉਂਦੇ ਹੋ | ਉਂਝ ਵੀ ਰੋ ਰੋ ਰੋ ਰੋ ਰੋ ਰੋਟੀ ਬਣ ਰਹੀ ਏ 'ਕੱਠੇ ਛਕਦੇ ਹਾਂ | #KamalDiKalam ਤੇਜੇ ਦੀ ਵਹੁਟੀ ਨੇ ਗਰਮ ਗਰਮ ਰੋਟੀ ਪਰੋਸੀ ਤੇ ਨਾਲ ਮੇਰੇ ਵੱਲੋਂ ਲੈਕੇ ਆਂਦੀ ਚਟਨੀ ਵੀ ਰੱਖ ਦਿੱਤੀ | ਮੈਂ ਕਿਹਾ ," ਭਾਬੀ ਜੀ ਤੁਸੀਂ ਵੀ ਖਾ ਲਓ |"ਕਹਿੰਦੀ ," ਨਹੀਂ ਬਾਈ ਜੀ , ਤੁਸੀਂ ਛਕੋ ! ਬੱਚੇ ਆਉਣ ਵਾਲੇ ਨੇ ਮੈਂ ਉਦੋਂ ਹੀ ਛਕੂੰਗੀ !" ਹੁਕਮ ਮੰਨ ਕੇ ਅਸੀਂ ਪੂਰੇ ਮਜ਼ੇ ਨਾਲ ਅੰਨ ਪਾਣੀ ਛਕ ਵਿਹਲੇ ਹੀ ਹੋ ਰਹੇ ਸਾਂ ਕਿ ਬੱਚੇ ਆ ਪਹੁੰਚੇ | ਤੇਜੇ ਦੀ ਵਹੁਟੀ ਨੇ ਸਾਡੇ ਸਾਮ੍ਹਣੇ ਦੋ ਕੱਪ ਚਾਹ ਰੱਖੀ ਤੇ ਦੂਜੇ ਕਮਰੇ ਵਿੱਚ ਜਾਕੇ ਬੱਚਿਆਂ ਨਾਲ ਬੈਠ ਕੇ ਰੋਟੀ ਖਾਣ ਲਗ ਪਈ | ਤੇਜੇ ਨੇ ਉੱਥੇ ਬੈਠੇ ਨੇ ਹੀ ਆਵਾਜ਼ ਮਾਰ ਕੇ ਕਿਹਾ ," ਭਾ ਭਾ ਭਾ ਭਾ ਭਾਗਵਾਨੇ ਆ ਖੱਟੀਮਿੱਠੀ ਚਟਨੀ ਜਰੂਰ ਖਾਈਂ , ਬੜੀ ਸਵਾਦ ਏ |" ਕਮਰੇ ਚੋਂ ਆਵਾਜ਼ ਆਈ , " ਸਵਾਦ ਤਾਂ ਹੈਗੀ ਏ , ਪਰ ਪਹਿਲਾ ਚਿਮਚਾ ਖਾਂਦਿਆਂ ਹੀ ਮੈਨੂੰ ਤਾਂ ਮੁੱਛਾਂ ਆ ਗਈਆਂ ਨੇ |" ਇੰਨਾ ਸੁਣਦੇ ਹੀ ਮੇਰੇ ਹੋਸ਼ ਉੱਡ ਗਏ |ਮੈਂ ਸੋਚਿਆ ਚਟਨੀ ਚ ਇਹੋ ਜਿਹੀ ਕਿਹੜੀ ਚੀਜ਼ ਪੈ ਗਈ ਜਿਹੜੀ ਕਿਸੇ ਜਨਾਨੀ ਦੇ ਇੱਕ ਚਿਮਚਾ ਖਾਣ ਨਾਲ ਹੀ ਉਹਨੂੰ ਮੁੱਛਾਂ ਆ ਜਾਣ !! ਮੈਂ ਤੇ ਤੇਜਾ ਹੈਰਾਨ ਹੋਕੇ ਇੱਕ ਦੂਜੇ ਵੱਲ ਵੇਖਣ ਲੱਗੇ ਤੇ ਆਖਰ ਉਠਕੇ ਉਸ ਕਮਰੇ ਵਿੱਚ ਗਏ , ਜਿੱਥੇ ਤੇਜੇ ਦੀ ਵਹੁਟੀ ਆਪਣੇ ਬੱਚਿਆਂ ਨਾਲ ਖਾਣਾ ਖਾ ਰਹੀ ਸੀ | ਅਸੀਂ ਜਾਂਦਿਆਂ ਹੀ ਉਹਦੇ ਮੂੰਹ ਵੱਲ ਵੇਖਿਆ ਪਰ ਉੱਥੇ ਕੋਈ ਮੁੱਛਾਂ ਨਹੀਂ ਸਨ ਆਈਆਂ | ਤੇਜਾ ਗੁੱਸੇ ਚ ਬੋਲਿਆ , " ਕੀ ਮੁ ਮੁ ਮੁ ਮੁ ਮੁ ਮੁੱਛਾਂ ਮੁੱਛਾਂ ਕਰ ਰਹੀ ਸੀ ?" ਤੇਜੇ ਦੀ ਵਹੁਟੀ ਨੇ ਆਪਣੀ ਥਾਲੀ ਚੋਂ ਇਮਲੀ ਦੇ ਕੁੰਡਲਦਾਰ ਵਾਲ ਜਿਹੇ ਚੁੱਕ ਕੇ ਵਿਖਾਉਂਦੇ ਹੋਏ ਕਿਹਾ ," ਮੈਂ ਚਟਨੀ ਦਾ ਪਹਿਲਾ ਚਿਮਚਾ ਹੀ ਮੂੰਹ ਚ ਪਾਇਆ ਸੀ ਕਿ ਨਾਲ ਹੀ ਮੈਨੂੰ ਤਾਂ ਮੁੱਛਾਂ ਆ ਗਈਆਂ | ਚਟਨੀ ਬਣਾਉਂਦੇ ਵਕਤ ਇਹ ਇਮਲੀ ਚੋਂ ਕਢ ਲੈਣੀਆਂ ਚਾਹੀਦੀਆਂ ਨੇ , ਨਹੀਂ ਤਾਂ ਚਟਨੀ ਦਾ ਸਵਾਦ ਮਾਰਿਆ ਜਾਂਦਾ ਏ |"
Tuesday, 19 May 2015
New
ਤੇਜੇ ਦੀ ਵਹੁਟੀ ਕਹਿੰਦੀ , " ਮੈਨੂੰ ਤਾਂ ਮੁੱਛਾਂ ਆ ਗਈਆਂ ਨੇ |" ਇੰਦਰਜੀਤ ਕਮਲ
About Inderjeet Kamal
A homeopath by profession. A writer by passion.
ਕਪਿਲ ਸ਼ਰਮਾ
Labels:
अक्लमंदी,
अन्धविश्वास,
चलाकी,
चुटकुले,
भूत,
समझदारी,
ਅੰਧਵਿਸ਼ਵਾਸ,
ਕਪਿਲ ਸ਼ਰਮਾ
Subscribe to:
Post Comments (Atom)
No comments:
Post a Comment