ਇੱਕ ਵਾਰ ਇੱਕ ਲਿਫਾਫੇ ਵੇਚਣ ਵਾਲਾ ਘਬਰਾਹਿਆ ਜਿਹਾ ਮੇਰੇ ਕੋਲ ਆਇਆ | ਮੇਰੇ ਸਾਹਮਣੇ ਰਜਿਸਟਰਡ ਡਾਕ ਰਾਹੀਂ ਆਇਆ ਇੱਕ ਲਿਫ਼ਾਫ਼ਾ ਰੱਖ ਕੇ ਕਹਿੰਦਾ ਕਹਿੰਦਾ , " ਡਾਕਟਰ ਸਾਹਬ , ਮੇਰੇ ਇੱਕ ਰਿਸ਼ਤੇਦਾਰ ਨੇ ਮੇਰੇ ਤੇ ਕੇਸ ਕਰ ਦਿੱਤਾ ਏ , ਕੁਝ ਕਰੋ !"
ਮੈਂ ਕਿਹਾ , "ਭਾਈ ਇਹ ਤਾਂ ਕਿਸੇ ਵਕੀਲ ਦਾ ਕੰਮ ਹੈ ਉਹਨੂੰ ਮਿਲ |"
ਕਹਿੰਦਾ ,"ਕਈਆਂ ਨੂੰ ਮਿਲਿਆ ਸਾਂ , ਪਰ ਪੈਸੇ ਬਹੁਤ ਮੰਗਦੇ ਨੇ |"
ਮੈਂ ਉਹਦੀ ਮਜਬੂਰੀ ਵੇਖਦੇ ਹੋਏ ਲਿਫ਼ਾਫ਼ਾ ਖੋਲ੍ਹਕੇ ਵੇਖਿਆ | ਇੱਕ ਵਕੀਲ ਵੱਲੋਂ ਨੋਟਿਸ ਸੀ ਕਿ ਤੁਸੀਂ ਫਲਾਣੇ ਬੰਦੇ ਦੇ ਇੰਨੇ ਪੈਸੇ ਦੇਨੇ ਨੇ , ਇੰਨੀ ਤਰੀਕ ਤੱਕ ਦੇ ਦਿਓ , ਨਹੀਂ ਤਾਂ ਤੁਹਾਡੇ ਉੱਤੇ ਮੁਕਦਮਾ ਕਰ ਦਿੱਤਾ ਜਾਵੇਗਾ |
ਮੈਂ ਉਹਦੇ ਤੋਂ ਇਸ ਨੋਟਿਸ ਪਿਛਲੀ ਕਹਾਣੀ ਪੁੱਛੀ | ਉਹਨੇ ਦੱਸਿਆ ਕਿ ਉਹਨੇ ਕਿਸੇ ਰਿਸ਼ਤੇਦਾਰ ਤੋਂ ਦਸ ਹਜ਼ਾਰ ਰੂਪਏ ਉਧਾਰੇ ਲਏ ਸਨ | ਥੋੜੇ ਥੋੜੇ ਕਰਕੇ ਸਾਰੇ ਮੋੜ ਦਿੱਤੇ , ਪਰ ਉਹ ਹੋਰ ਮੰਗਦਾ ਹੈ | ਉਹਦਾ ਰਿਸ਼ਤੇਦਾਰ ਵੀ ਇੱਕ ਗਰੀਬ ਮਜ਼ਦੂਰ ਸੀ | ਮੈਂ ਉਹਨਾਂ ਦਾ ਮਸਲਾ ਹੱਲ ਕਰਨ ਵਾਸਤੇ ਪਹਿਲਾਂ ਵਕੀਲ ਤੋਂ ਪਿੱਛਾ ਛੁਡਵਾਉਣ ਬਾਰੇ ਸੋਚਿਆ | ਮੈਨੂੰ ਪਤਾ ਸੀ ਕਿ ਅਗਰ ਵਕੀਲ ਆਪਣੇ ਗਾਹਕ ਤੋਂ ਦੁਬਾਰਾ ਨੋਟਿਸ ਭੇਜਣ ਵਾਸਤੇ ਰਕਮ ਮੰਗੇਗਾ ਤਾਂ ਗਾਹਕ ਜ਼ਰੂਰ ਝਿਜਕੇਗਾ | ਮੈਂ ਉਸ ਨੂੰ ਇੱਕ ਅੰਤਰਦੇਸ਼ੀ ਲਿਫ਼ਾਫ਼ਾ ਲੈਕੇ ਆਉਣ ਨੂੰ ਕਿਹਾ |
ਦੂਸਰੇ ਦਿਨ ਉਹ ਇੱਕ ਅੰਤਰਦੇਸ਼ੀ ਲਿਫ਼ਾਫ਼ਾ ਲੈਕੇ ਆ ਗਿਆ ਤਾਂ ਮੈਂ ਉਹਨੂੰ ਉਸ ਲਿਫਾਫੇ ਵਿੱਚ ਇੰਝ ਲਿਖਾਇਆ ," ਸਤਿਕਾਰਯੋਗ ..... ਵਕੀਲ ਸਾਹਿਬ , ਨਮਸਕਾਰ ! ਡਾਕ ਰਾਹੀਂ ਤੁਹਾਡਾ ਇੱਕ ਲਿਫ਼ਾਫ਼ਾ ਮਿਲਿਆ , ਜਿਹਦੇ ਬਾਹਰ ਤੁਹਾਡਾ ਪਤਾ ਲਿਖਿਆ ਸੀ , ਪਰ ਅੰਦਰੋਂ ਕੋਈ ਕਾਗਜ਼ ਨਹੀਂ ਨਿਕਲਿਆ ,ਬਿਲਕੁਲ ਖਾਲੀ ਸੀ | ਨਾ ਤਾਂ ਪਹਿਲੀ ਅਪ੍ਰੈਲ ਨਜਦੀਕ ਹੈ ਤੇ ਨਾ ਹੀ ਮੇਰੀ ਤੁਹਾਡੇ ਨਾਲ ਕੋਈ ਜਾਣਕਾਰੀ ਹੈ | ਕਿਰਪਾ ਕਰਕੇ ਵੇਰਵਾ ਦੇਣਾ ਕਿ ਇਹਦਾ ਕੀ ਮਤਲਬ ਹੈ | ਤੁਹਡਾ ਹਿਤੂ ......... |"
ਮੈਂ ਉਸ ਲਿਫਾਫੇ ਨੂੰ ਬੰਦ ਕਰਵਾਕੇ U.P.C ਕਰਵਾਉਣ ਦੀ ਸਲਾਹ ਦਿੱਤੀ ਤਾਂ ਕਿ ਡਾਕ ਭੇਜੀ ਦਾ ਸਬੂਤ ਰਹੇ , ਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਆਪਣੇ ਉਸ ਰਿਸ਼ਤੇਦਾਰ ਮੇਰੇ ਨਾਲ ਮਿਲਣ ਲਈ ਸੁਨੇਹਾ ਭੇਜੇ | ਪਹਿਲਾਂ ਤਾਂ ਉਹਦੇ ਰਿਸ਼ਤੇਦਾਰ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ, ਕਿਓਂਕਿ ਵਕੀਲ ਨੇ ਉਹਨੂੰ ਮੁੰਡਾ ਦਿੱਤਾ ਹੋਇਆ ਸੀ | ਪਰ ਜਦੋ ਮੇਰੇ ਵੱਲੋ ਲਿਖਾਈ ਚਿੱਠੀ ਵਕੀਲ ਕੋਲ ਪਹੁੰਚੀ ਤਾਂ ਉਹ ਅਗਲੇ ਦਿਨ ਹੀ ਮੈਨੂੰ ਮਿਲਣ ਆ ਗਿਆ | ਮੈਂ ਦੋਹਾਂ ਨੂੰ ਬੈਠਾ ਕੇ ਸਮਝਾਇਆ ਤੇ ਵਕੀਲਾਂ ਦੇ ਚੱਕਰ ਤੋਂ ਬਚਣ ਦੀ ਸਲਾਹ ਦੇਕੇ ਕਿਹਾ ਕਿ ਜਿੰਨੀ ਰਕਮ ਤੁਸੀਂ ਵਕੀਲਾਂ ਕੋਲ ਬਰਬਾਦ ਕਰੋਗੇ ਆਪਸ ਵਿੱਚ ਹੀ ਰਾਜ਼ੀਨਾਮਾ ਕਰ ਲਓ | ਕੁਝ ਮਿੰਟਾਂ ਵਿੱਚ ਹੀ ਮਸਲਾ ਹੱਲ ਹੋ ਗਿਆ |

No comments:
Post a Comment