ਇੱਕ ਵਾਰ ਸ਼ਨੀਵਾਰ ਵਾਲੇ ਦਿਨ ਇੱਕ ਬੰਦਾ ਡੋਲ ਜਿਹਾ ਲੈਕੇ ਮੇਰੇ ਕੋਲ ਆਇਆ |
ਕਹਿੰਦਾ," ਜੈ ਸ਼ਨੀ ਦੇਵ !"
ਮੈਂ ਵੇੱਖਿਆ ਉਹਦੇ ਡੋਲ ਵਿੱਚ ਸਰ੍ਹੋਂ ਦਾ ਤੇਲ ਸੀ ਤੇ ਤੇਲ ਵਿੱਚ ਉਹਨੇ ਇੱਕ ਲੋਹੇ ਦੀ ਪੱਤਰੀ ਇਨਸਾਨ ਦੇ ਸਰੀਰ ਵਾਂਗ ਕੱਟੀ ਹੋਈ ਪਾ ਰੱਖੀ ਸੀ |
ਮੈਂ ਪੱਤਰੀ ਵੱਲ ਇਸ਼ਾਰਾ ਕਰਕੇ ਪੁੱਛਿਆ ,"ਇਹ ਕੀ ਹੈ ?"
ਕਹਿੰਦਾ ," ਸ਼ਨੀਦੇਵ !"
ਮੈਂ ਕਿਹਾ ," ਇਹ ਕੀ ਕਰਦਾ ਏ ?" #KamalDiKalam
ਕਹਿੰਦਾ ," ਜੇ ਦਾਨ ਕਰੋ ਖੁਸ਼ ਰਹਿੰਦਾ ਏ , ਨਹੀਂ ਤਾਂ ਗੁੱਸੇ ਚ ਆ ਕੇ ਲੋਕਾਂ ਨੂੰ ਪੁੱਠਾ ਕਰ ਦਿੰਦਾ ਏ !"
ਮੈਂ ਉਹਦੇ ਡੋਲ ਚੋਂ ਪੱਤਰੀ ਕਢੀ ਤੇ ਪੁੱਠੀ ਕਰਕੇ ਉਹਦੇ ਡੋਲ ਵਿੱਚ ਹੀ ਪਾਕੇ ਕਿਹਾ ," ਇਹਨੂੰ ਕਹਿ ਪਹਿਲਾਂ ਆਪ ਸਿਧਾ ਹੋਕੇ ਵਿਖਾਵੇ |"

ਉਹ ਡੋਲ ਲੈਕੇ ਬੁੜ ਬੁੜ ਕਰਦਾ ਚਲਾ ਗਿਆ |
ਹੁਣ ਮੈਨੂੰ ਵੇਖ ਕੇ ਆਪਣਾ ਰਸਤਾ ਬਦਲ ਲੈਂਦਾ ਹੈ
No comments:
Post a Comment