रावण \ इन्द्रजीत कमल - Inderjeet Kamal

Latest

Thursday, 21 May 2015

रावण \ इन्द्रजीत कमल

ਮਾਸਟਰ ਜੀ ਨੇ ਜਮਾਤ ਵਿੱਚ ਪੁੱਛਿਆ , " ਕੋਈ ਦੱਸ  ਸਕਦਾ ਹੈ ਕਿ ਰਾਵਣ ਕੌਣ ਸੀ ?"
ਤੇਜੇ ਨੇ ਸਭ ਮਾਤੋਂ ਲੰਮੀ ਬਾਂਹ ਖੜੀ ਕੀਤੀ ਤਾਂ ਮਾਸਟਰ ਜੀ ਨੇ ਕਿਹਾ ," ਤੇਜੇ ਖੜ੍ਹਾ  ਹੋਕੇ ਦੱਸ |"
ਤੇਜਾ ਖੜ੍ਹਾ ਹੋਕੇ ਆਪਣੀ ਕਮੀਜ਼ ਨੂੰ ਥੱਲੇ ਖਿੱਚਦਾ ਹੋਇਆ ਬੋਲਿਆ , " ਮਾ ਮਾ ਮਾ ਮਾ ਮਾ ਮਾਹਟਰ ਜੀ , ਆਪਣੇ ਇਲਾਕੇ ਦੀ ਤਾਂ ਜਾ ਜਾ ਜਾ ਜਾ ਜਾ ਜਾ  ਜਾਣਕਾਰੀ ਪੂਰੀ ਰੱਖੀਦੀਏ ,  ਬਾਕੀਆਂ ਦਾ ਪਤਾ ਨਹੀਂ |"
" ਕੀ ਮਤਲਬ ?" ਮਾਸਟਰ ਜੀ ਨੇ ਹੈਰਾਨ ਹੋਕੇ ਪੁੱਛਿਆ | #KamalDiKalam
" ਸਾਡੇ ਇਲਾਕੇ ਚ ਤਾਂ ਪਿੱਛਲੇ ਦ ਦ ਦ ਦ ਦ ਦਸ ਸਾਲਾਂ ਤੋਂ ਦੇਸ ਰਾਜ ਹੀ ਹੈ ! ਪਰ ਕੁਝ ਮਹੀਨਿਆਂ  ਉਹਦੀ ਤ ਤ ਤ ਤ ਤ ਤਬੀਅਤ  ਕੁਝ ਠੀਕ  ਨਹੀਂ ਰਹਿੰਦੀ | ਹੁਣ ਤਾਂ ਰਾਮਲੀਲਾ ਦੇ ਦਿਨਾਂ ਚ ਹੀ ਪਤਾ ਲੱਗੂ ਕਿ ਅਗਲੀ ਵਾਰ ਕੌਣ ਬਣਦਾ ਏ !"

मास्टर जी ने क्लास में पूछा ," कोई बता सकता है कि रावण कौन था ?"
तेजे ने सभ से ऊँची बाजू खड़ी की तो मास्टर जी ने कहा ," तेजे खड़ा हो कर बता |"
तेजा खड़ा होकर अपनी कमीज़ खींचता हुआ बोला ,"मा मा मा मा मा मा माहटर जी , अपने इलाके की जा जा जा जा जा जानकारी पूरी है , दूसरों का पता नहीं |"
" क्या  मतलब ? " मास्टर जी ने हैरान होकर पूछा |
" हमारे इलाके में तो पिछले द  द द द द द द दस सालों से देसराज ही है ! पर कुछ  महीनों से उसकी त त त त त तबियत ठीक नहीं रह रही | अब तो रामलीला के दिनों में ही पता चलेगा कि अगली बार कौन बनता है |"

No comments:

Post a Comment