ਸਵੈ ਸੰਮੋਹਨ \ ਇੰਦਰਜੀਤ ਕਮਲ - Inderjeet Kamal

Latest

Saturday, 23 May 2015

ਸਵੈ ਸੰਮੋਹਨ \ ਇੰਦਰਜੀਤ ਕਮਲ

                                                             ਸੰਮੋਹਨ ਕਲਾ ਨਾਲ ਅਸੀਂ ਦੂਸਰੇ ਦੀ ਮਾਨਸਿਕਤਾ ਮਜਬੂਤ ਕਰਕੇ ਉਹਨੂੰ ਡਰ-ਮੁਕਤ ਕਰਕੇ ਕਈ ਤਰ੍ਹਾਂ ਦੇ ਵਹਿਮਾਂ ਤੋਂ ਮੁਕਤ ਕਰ ਸਕਦੇ ਹਾਂ ਤੇ  ਨਾਲ ਹੀ ਆਪਣੇ ਆਪ ਨੂੰ ਵੀ ਮਾਨਸਿਕ ਤੌਰ ਤੇ ਮਜਬੂਤ ਕਰਨ ਲਈ ਜਾਂ ਕਿਸੇ ਮਾੜੇ ਵਕਤ ਵਿੱਚੋਂ ਆਪਣੇ ਆਪ ਨੂੰ ਸਫਲਤਾ ਪੂਰਵਕ ਬਾਹਰ ਕਰਨ ਲਈ ਇਸ ਦੀ ਵਰਤੋਂ ਕਰ ਸਕੇ ਹਾਂ | ਆਪਣੇ ਆਪ ਨੂੰ ਸੰਮੋਹਨ ਕਰਨ ਨੂੰ ਸਵੈ ਸੰਮੋਹਨ ਕਿਹਾ ਜਾਂਦਾ ਹੈ | ਆਪਣੇ ਆਪ ਨੂੰ ਕਿਸੇ ਔਖਾ ਲੱਗਣ ਵਾਲੇ ਕੰਮ ਲਈ ਤਿਆਰ ਕਰਨ ਵਾਸਤੇ ਵੀ ਕਈ ਵਾਰ ਸਵੈ ਸੰਮੋਹਨ ਬਹੁਤ ਸਹਾਈ ਹੁੰਦਾ ਹੈ | ਇਹਦੇ ਵਾਸਤੇ ਸਾਨੂੰ ਕੁਝ ਵੀ ਉਚੇਚਾ ਨਹੀਂ ਕਰਨਾ ਪੈਂਦਾ | ਨਾ ਹੀ ਪਖੰਡੀਆਂ ਵੱਲੋਂ ਲਿਖੀਆਂ ਕਿਤਾਬਾਂ ਵਿੱਚ ਲਿਖੇ ਮੋਮਬੱਤੀ ਜਗਾਕੇ ਉਹਨੂੰ ਘੂਰਦੇ ਰਹਿਣ ਦੀ ਜ਼ਰੂਰਤ ਹੈ ਤੇ ਨਾ ਹੀ ਕੰਧ ਤੇ ਗੋਲ ਗੋਲ ਚੱਕਰ ਵੱਲ ਟਿਕਟਿਕੀ ਲਗਾ ਕੇ ਵੇਖਣ ਦੀ ਲੋੜ ਹੈ | ਇਹ ਸਭ ਕੁਝ ਉਹਨਾਂ ਲੋਕਾਂ ਨੇ ਆਮ ਲੋਕਾਂ ਨੂੰ ਭੰਬਲਭੂਸੇ ਚ ਪਾਕੇ ਰੱਖਨ ਲਈ ਲਿਖਿਆ ਹੁੰਦਾ ਹੈ ਤੇ  ਬਹੁਤਿਆਂ  ਨੂੰ ਖੁਦ ਵੀ ਸੰਮੋਹਨ ਬਾਰੇ ਜਾਣਕਾਰੀ ਨਹੀਂ ਹੁੰਦੀ ਬਲਕਿ ਲੋਕ ਵੇਖਾ ਵੇਖੀ ਉਹਨਾਂ ਦੇ ਮਗਰ ਲੱਗ ਜਾਂਦੇ ਹਨ | #KamalDiKalam
                                                    ਆਪਣੇ ਆਪ ਨੂੰ ਇੱਕ ਆਰਾਮਦਾਇਕ ਬਿਸਤਰੇ ਉੱਪਰ ਲਿਟਾ ਕੇ ਸਰੀਰ ਨੂੰ ਢਿੱਲਾ ਛੱਡ ਦਿਓ ਤੇ ਅੱਖਾਂ ਬੰਦ ਕਰ ਲਓ | ਇੱਕ ਡੇਢ ਮਿੰਟ ਤੱਕ ਲੰਮੇ ਲੰਮੇ ਸਾਹ ਲਓ ਤੇ  ਆਪਣੇ ਮਨ ਅੰਦਰ ਹੀ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਮਜਬੂਤ ਤੇ ਖੁਸ਼ ਰਹਿਣ ਦੇ ਆਦੇਸ਼ ਦਿਓ | ਹੁਣ ਆਪਣੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਕੇ ਸਾਹ ਸਧਾਰਨ ਤੌਰ ਤੇ ਲੈਂਦੇ ਰਹੋ ਤੇ ਆਪਣੇ ਆਪਨੂੰ ਆਦੇਸ਼ ਦਿੰਦੇ ਰਹੋ | ਹਰ ਵਿਅਕਤੀ ਨੂੰ  ਆਦੇਸ਼ ਆਪਣੀ ਜਰੂਰਤ ਮੁਤਾਬਕ ਬਣਾਉਣੇ ਪੈਂਦੇ ਹਨ | ਕਿਸੇ ਨੇ ਆਪਣਾ ਗੁੱਸਾ ਸ਼ਾਂਤ ਕਰਨਾ ਹੈ ਤੇ ਕਿਸੇ ਨੇ ਚਿੜਚਿੜਾਪਣ | ਕੋਈ ਆਪਣੇ ਉਦਾਸੀ ਰੋਗ ਚੋਂ ਬਾਹਰ ਆਉਣਾ ਚਾਹੁੰਦਾ ਹੈ ਤੇ ਕੋਈ ਕਿਸੇ ਹੋਰ ਕਿਸਮ ਦੀ ਮਾਨਸਿਕਤਾ ਮਜਬੂਤ ਕਰਨਾ ਚਾਹੁੰਦਾ ਹੈ |
                                                    ਇਸ ਪ੍ਰਕਿਰਿਆ ਨੂੰ ਰੋਜ਼ ਸੌਂਣ  ਲੱਗੇ ਲਗਾਤਾਰ ਵੀ ਦੁਹਰਾਇਆ ਜਾ ਸਕਦਾ ਹੈ | ਇਹਦਾ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ ਬਲਕਿ ਅਸੀਂ ਆਪਣੇ ਆਪ ਨੂੰ ਰੋਜ਼ ਪਹਿਲਾਂ ਨਾਲੋਂ ਮਾਨਸਿਕ ਤੌਰ ਮਜਬੂਤ ਹੋਏ ਪਾਵਾਂਗੇ |

                                                                   

No comments:

Post a Comment