ਸਭ ਤੋਂ ਪਹਿਲਾਂ ਇਹ ਸਾਫ਼ ਹੋ ਜਾਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਨੂੰ ਤੁਸੀਂ ਸੰਮੋਹਿਤ ਕੀਤਾ ਹੈ ਕੀ ਉਹ ਪੂਰੀ ਤਰ੍ਹਾਂ ਸੰਮੋਹਿਤ ਹੋ ਚੁੱਕਾ ਹੈ ? ਇਸ ਕੰਮ ਵਾਸਤੇ ਸੰਮੋਹਿਤ ਕੀਤੇ ਵਿਅਕਤੀ ਨੂੰ ਆਦੇਸ਼ ਦਿਓ ਕਿ ਉਹ ਆਪਣੇ ਦੋਵੇਂ ਹੱਥ ਆਪਣੇ ਢਿੱਡ ਤੇ ਰੱਖ ਲਵੇ ਤੇ ਉਹਨਾਂ ਦੀਆਂ ਉਂਗਲਾਂ ਨੂੰ ਆਪਸ ਵਿੱਚ ਫਸਾ ਲਵੇ | ਹੁਣ ਉਹਨੂੰ ਆਦੇਸ਼ ਦਿਓ ," ਮੈਂ ਤਿੰਨ ਤੱਕ ਗਿਣਤੀ ਕਰਾਂਗਾ ਤੇ ਤੁਹਾਡੇ ਹੱਥ ਆਪਸ ਵਿੱਚ ਚਿਪਕ ਜਾਣਗੇ ਤੇ ਜੋਰ ਲਗਾਉਣ ਤੇ ਵੀ ਚਿਪਕੇ ਹੀ ਰਹਿਣਗੇ | .... ਇੱਕ .... ਤੁਹਾਡੇ ਦੋਵੇਂ ਹੱਥ ਆਪਸ ਵਿੱਚ ਪੂਰੀ ਤਰ੍ਹਾਂ ਚਿਪਕ ਰਹੇ ਹਨ |" ਇਸ ਤਰ੍ਹਾਂ ਆਦੇਸ਼ ਦੁਹਰਾਉਂਦੇ ਹੋਏ ਤਿੰਨ ਤੱਕ ਪਹੁੰਚਕੇ ਇਸ ਗੱਲ ਦੀ ਪੁਸ਼ਟੀ ਕਰ ਲਓ ਕਿ ਉਕਤ ਵਿਅਕਤੀ ਸੰਮੋਹਿਤ ਹੋ ਗਿਆ ਹੈ ਜਾਂ ਨਹੀਂ ? ਅਗਰ ਉਹਦੇ ਹੱਥਾਂ ਦੀ ਪਕੜ ਢਿੱਲੀ ਹੈ ਤਾਂ ਉਹਨੂੰ ਕੁਝ ਆਦੇਸ਼ ਦੋਬਾਰਾ ਦੇਕੇ ਗਹਿਰੀ ਨੀਂਦ ਵਿੱਚ ਲੈ ਜਾਓ |
ਹੁਣ ਸੰਮੋਹਿਤ ਹੋ ਚੁੱਕੇ ਵਿਅਕਤੀ ਨੂੰ ਉਹਦੀ ਲੋੜ ਅਤੇ ਆਪਣੀ ਸਮਝ ਮੁਤਾਬਿਕ ਆਦੇਸ਼ ਦਿਓ | ਕੋਸ਼ਿਸ਼ ਕਰੋ ਕਿ ਕੋਈ ਵੀ ਆਦੇਸ਼ ਨਾਂਹਵਾਚਕ ਨਹੀਂ ਹੋਣਾ ਚਾਹੀਦਾ | ਅਗਰ ਰੋਗੀ ਕਿਸੇ ਐਸੇ ਵਹਿਮ ਦਾ ਸ਼ਿਕਾਰ ਹੈ ਕਿ ਉਹਨੂੰ ਕੋਈ ਭੂਤ ਪ੍ਰੇਤ ਤੰਗ ਕਰਦਾ ਹੈ ਤਾਂ ਉਹਨੂੰ ਆਦੇਸ਼ ਦਿੱਤਾ ਜਾ ਸਕਦਾ ਹੈ , " ਮੇਰੇ ਤਿੰਨ ਗਿਣਦੇ ਹੀ ਤੁਹਾਨੂੰ ਤੰਗ ਕਰਨ ਵਾਲੀ ਓਪਰੀ ਚੀਜ਼ ਤੁਹਾਡੇ ਅੱਗੇ ਹੱਥ ਜੋੜਕੇ ਖੜ੍ਹੀ ਹੋ ਜਾਏਗੀ |" ਇਸ ਆਦੇਸ਼ ਨੂੰ ਬਾਰਬਾਰ ਦੁਹਰਾ ਕੇ ਤਿੰਨ ਤੱਕ ਗਿਣਤੀ ਵੱਲ ਪਹੁੰਚ ਜਾਓ | ... " ਇੱਕ ...... ਉਹ ਚੀਜ਼ ਹੱਥ ਜੋੜਕੇ ਤੁਹਾਡੇ ਵੱਲ ਆ ਰਹੀ ਹੈ |" ਇਸ ਆਦੇਸ਼ ਨੂੰ ਦੁਹਰਾ ਕੇ ਕਹੋ ," ਦੋ ........... ਉਹ ਚੀਜ਼ ਹੱਥ ਜੋੜਕੇ ਕੰਬਦੀ ਹੋਈ ਤੁਹਾਡੇ ਵੱਲ ਵਧ ਰਹੀ ਹੈ |" ਇਸ ਆਦੇਸ਼ ਨੂੰ ਵਾਰਵਾਰ ਦੁਹਰਾਉਣ ਤੋਂ ਬਾਦ " ਤਿੰਨ ..... ਹੁਣ ਉਹ ਚੀਜ਼ ਤੁਹਾਡੇ ਸਾਹਮਣੇ ਹੱਥ ਜੋੜਕੇ ਖੜ੍ਹੀ ਹੈ |" ਇੱਥੇ ਆਦੇਸ਼ ਦਿੰਦੇ ਹੋਏ ਉਹਨੂੰ ਪੁੱਛ ਵੀ ਲਓ ਕਿ ਉਹਨੂੰ ਚੀਜ਼ ਨਜਰ ਆ ਰਹੀ ਹੈ ?
ਪੁਸ਼ਟੀ ਹੋਣ ਤੋਂ ਬਾਦ ਉਹਨੂੰ ਕਹੋ ," ਹੁਣ ਮੈਂ ਤਿੰਨ ਤੱਕ ਗਿਣਤੀ ਕਰਾਂਗਾ ਤੇ ਉਸ ਓਪਰੀ ਚੀਜ਼ ਨੂੰ ਅੱਗ ਲੱਗ ਜਾਏਗੀ ਤੇ ਉਹ ਹਮੇਸ਼ਾ ਵਾਸਤੇ ਰਾਖ ਵਿੱਚ ਬਦਲ ਜਾਏਗੀ | .. ...... ਇੱਕ ..... ਮੇਰੇ ਤਿੰਨ ਤੱਕ ਪਹੁੰਚਦੇ ਹੀ ਇਹ ਓਪਰੀ ਚੀਜ਼ ਨੂੰ ਅੱਗ ਲੱਗ ਜਾਏਗੀ |" ਇਹੋ ਜਿਹੇ ਆਦੇਸ਼ ਦਿੰਦੇ ਹੋਏ ਤਿੰਨ ਤੱਕ ਪਹੁੰਚਕੇ ਰੋਗੀ ਤੋਂ ਪੁਸ਼ਟੀ ਕਰ ਲਓ ਕਿ ਉਸ ਚੀਜ਼ ਨੂੰ ਅੱਗ ਲੱਗ ਗਈ ਹੈ ? ਉਹਦੇ ਮਨ ਵਿੱਚ ਇਹ ਧਾਰਨਾ ਪੱਕੀ ਕਰ ਦਿਓ ਕਿ ਹੁਣ ਉਹ ਦੁਨੀਆਂ ਦੀ ਹਰ ਓਪਰੀ ਚੀਜ਼ ਤੋਂ ਸੁਰੱਖਿਅਤ ਹੈ | ਚਲਦਾ .........
सब से पहले ये साफ़ हो जाना चाहिए कि जिस व्यक्ति को आप सन्मोहित कर रहे हैं , क्या वो पूरी तरह सन्मोहित हो चुका है ? इस काम के लिए सन्मोहित हुए व्यक्ति को आदेश दो कि वो अपने दोनों हाथ अपने पेट पर रख ले और उनकी उंगलिओं को आपस में फसा ले | अब उसको आदेश दो ," मैं तीन तक गिनती करूंगा और आप के हाथ आपस में चिपक जाएँगे और जोर लगाने पर भी चिपके ही रहेंगे | ..... एक .....आपके दोनों हाथ आपस में चिपक रहे हैं |" ऐसे आदेश दोहराते हुए तीन तक पहुंच कर इस बात की पुष्टि कर लो कि उक्त व्यक्ति सन्मोहित हो गया है यां नहीं ? अगर उसके हाथों की पकड़ ढीली है तो कुछ आदेश दोबारा दे कर गहरी नींद में ले जाओ |
अब सन्मोहित हो चुके व्यक्ति को उसकी जरूरत और अपनी समझ मुताबिक आदेश दो | कोशिश करो कि कोई भी आदेश नकारात्मक नहीं होना चाहिए | अगर रोगी किसी ऐसे वहम का शिकार है कि उसे कोई भूत प्रेत तंग करता है तो उसे आदेश दिया जा सकता है ," मेरे तीन गिनते ही आप को तंग करने वाली ओपरी वस्तु आपके आगे हाथ जोड़ कर खड़ी हो जाएगी |" इस आदेश को बारबार दोहरा कर गिनती को तीन तक ले जाओ |," ..... एक ... वो वस्तु हाथ जोड़ कर आपकी तरफ आ रही है .........| " इस आदेश को दोहराने के बाद कहो ,"...... दो ....... वो वस्तु हाथ जोड़ कर कांपती हुई आप की तरफ आ रही है |" इस आदेश को भी बारबार दोहराने के बाद " ..... तीन ....... अब वो वस्तु आप के सामने हाथ जोड़ के खड़ी है |" इस आदेश को दोहराते हुए उसे पूछ भी लो कि क्या उसे वो वस्तु नजर आ रही है ?
पुष्टि होने के बाद उसको कहो ,"अब मैं तीन तक गिनती करूंगा और उस वस्तु को आग लग जएगी और वो वस्तु हमेशा के लिए राख में तब्दील हो जाएगी |........ एक .... मेरे तीन तक पहुंचते ही उस वस्तु को आग लग जाएगी |" ऐसे आदेश दोहराते हुए तीन तक पहुंच कर रोगी से पुष्टि कर लो कि क्या उस वस्तु को आग लग चुकी है ? उसके मन में ये बात पक्की कर दो कि अब संसार की कोई भी ओपरी शक्ति उसका कुछ नहीं बिगाड़ सकती | जारी ................
No comments:
Post a Comment