सुल्फा ,भांग - ਸੁਲਫਾ ਭੰਗ \ ਇੰਦਰਜੀਤ ਕਮਲ - इन्द्रजीत कमल - Inderjeet Kamal

Latest

Sunday, 31 May 2015

सुल्फा ,भांग - ਸੁਲਫਾ ਭੰਗ \ ਇੰਦਰਜੀਤ ਕਮਲ - इन्द्रजीत कमल

ਤਿੰਨ ਦਹਾਕੇ ਤੋਂ ਜ਼ਿਆਦਾ ਪੁਰਾਨੀ ਗੱਲ ਹੈ | ਫੋਟੋਗਰਾਫੀ ਦੀ ਸ਼ੌਕ ਕਾਰਣ ਮੇਰਾ ਕੋਈ ਵੀ ਵਿਹਲਾ ਵਕਤ ਮੇਰੇ ਦੋਸਤ ਅਸ਼ਵਨੀ ਸ਼ਰਮਾ ਦੀ ਦੁਕਾਨ 'ਸ਼ਰਮਾ ਸਟੂਡੀਓ' ਤੇ ਹੀ ਗੁਜਰਦਾ ਸੀ | ਅਸੀਂ ਕਾਲੀਆਂ ਚਿੱਟੀਆਂ ਫੋਟੋਆਂ ਤੇ ਆਪਣੀ ਕਲਾਕਾਰੀ ਕਰਦੇ ਰਹਿੰਦੇ ਸਾਂ | ਇੱਕ ਦਿਨ ਦੁਕਾਨ ਤੇ ਇੱਕ ਔਰਤ ਫੋਟੋ ਖਿਚਵਾਉਣ ਆਈ , ਪਰ ਉਹਦੀ ਗੋਦ ਵਿੱਚ ਚੁੱਕੀ ਛੋੱਟੀ ਬੱਚੀ ਬਹੁਤ ਰੋ ਰਹੀ ਸੀ ਤੇ ਉਹਦੀ ਗੋਦੀ ਚੋਂ ਉੱਤਰਣ ਦਾ ਨਾਂ ਨਹੀਂ ਸੀ ਲੈ ਰਹੀ | ਉਸ ਔਰਤ ਨੂੰ ਫੋਟੋ ਵੀ ਜ਼ਰੂਰੀ ਚਾਹੀਦੀ | ਅਸੀਂ ਇਹਦੇ ਬਾਰੇ ਕੁਝ ਸੋਚ ਹੀ ਰਹੇ ਸਾਂ ਕਿ ਸਾਹਮਣੇ ਵਾਲੇ ਸ਼ਰਾਬ ਦੇ ਠੇਕੇ ਦਾ ਇੱਕ ਕਰਿੰਦਾ ਪਹੁੰਚ ਗਿਆ | ਉਹਦੇ ਸੱਜੇ ਹੱਥ ਦੀਆਂ ਉਂਗਲਾਂ ਵਿੱਚ ਲੰਮੀ ਜਿਹੀ ਸਿਗਰਟ ਧੁਖ ਰਹੀ ਸੀ | ਆਉਂਦਿਆਂ ਕਹਿੰਦਾ ," ਸ਼ਰਮਾ , ਕੀ ਦਿੱਕਤ ਹੋ ਗਈ ?" ‪#‎KamalDiKalam‬ " ਨਹੀਂ, ਕੋਈ ਗੱਲ ਨਹੀਂ ! ਆਹ ਬੀਬੀ ਦੀ ਫੋਟੋ ਖਿੱਚਣੀ ਹੈ , ਪਰ ਬੱਚੀ ਬਹੁਤ ਰੋ ਰਹੀ ਹੈ |" ਅਸ਼ਵਨੀ ਦੇ ਇੰਨਾਂ ਕਹਿੰਦੇ ਹੀ ਉਸ ਕਰਿੰਦੇ ਨੇ ਆਪਣੇ ਸੱਜੇ ਹੱਥ ਵਿੱਚ ਫੜੀ ਸਿਗਰਟ ਦਾ ਲੰਮਾਂ ਜਿਹਾ ਕਸ਼ ਖਿੱਚਿਆ ਤੇ ਆਪਣੇ ਮੂੰਹ ਵਾਲਾ ਧੂੰਆਂ ਉਸ ਬੱਚੀ ਦੇ ਮੂੰਹ ਤੇ ਮਾਰ ਦਿੱਤਾ | ਸਾਨੂੰ ਪਤਾ ਵੀ ਨਹੀਂ ਲੱਗਾ ਕਿ ਬੱਚੀ ਦੀ ਗਰਦਨ ਕਿਹੜੇ ਵੇਲੇ ਇੱਕ ਪਾਸੇ ਨੂੰ ਝੁਕ ਗਈ ਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚ ਗਈ | ਮੈਂ ਉਸ ਕਰਿੰਦੇ ਨੂੰ ਕੁਝ ਕਹਿਣ ਹੀ ਲੱਗਾ ਸਾਂ ਕਿ ਉਹ ਕਹਿੰਦਾ ," ਕੁਝ ਨਹੀਂ ਹੋਇਆ ! ਤੂੰ ਆਪਣਾ ਫੋਟੋ ਖਿੱਚਣੀ ਵਾਲਾ ਕੰਮ ਕਰ , ਥੋੜੀ ਦੇਰ ਨੂੰ ਸਭ ਕੁਝ ਠੀਕ ਹੋ ਜਾਊ |" ਉਸ ਕਰਿੰਦੇ ਨੇ ਮੈਨੂੰ ਦੱਸਿਆ ਕਿ ਉਹ ਸਿਗਰਟ ਸੁਲਫੇ ਯਾਨੀ ਭੰਗ ਦੀ ਭਰੀ ਹੈ | ਬੱਚੀ ਦੇ ਸ਼ਾਂਤ ਹੋ ਜਾਣ ਨਾਲ ਉਹਦੀ ਮਾਂ ਨੇ ਤਾਂ ਸੁੱਖ ਦਾ ਸਾਹ ਲਿਆ ਸੀ ,ਪਰ ਮੈਂ ਅਸ਼ਾਂਤ ਹੋ ਰਿਹਾ ਸਾਂ | ਉਹ ਔਰਤ ਫੋਟੋ ਖਿਚਵਾ ਕੇ ਚਲੀ ਗਈ ਤੇ ਜਿੰਨਾ ਚਿਰ ਤੀਸਰੇ ਦਿਨ ਫੋਟੋ ਲੈਣ ਨਹੀਂ ਆਈ ਮੈਂ ਅਸ਼ਾਂਤ ਹੀ ਰਿਹਾ | ਕੋਈ ਬੁਰੀ ਖਬਰ ਨਹੀਂ ਮਿਲੀ !! तीन दशक पहले की बात है | फोटोग्राफी का शौक होने के कारण मेरा ज्यादा खाली समय अपने दोस्त अश्वनी शर्मा की दुकान शर्मा स्टूडियो पर ही गुजरता था |हम काली सफैद तस्वीरों पर कलाकारी करते रहते थे | एक दिन दुकान पर एक औरत फोटो खिचवाने आई पर उसकी गोद में उठाई छोटी सी बच्ची चुप होने का नाम ही नहीं ले रही थी |उस औरत को फोटो भी जरूर चाहिए थी | हम इसके बारे में कुछ सोच ही रहे थे कि सामने से शराब की दुकान का एक करिन्दा आ पहुंचा |उसके दहने हाथ की उंगलिओं में जलती हुई सिगरेट पकड़ी हुई थी | बोला ," शर्मा क्या बात है ?" " नहीं , कोई खास बात नहीं | इस औरत ने फोटो करवानी है , मगर बच्ची रो रही है |"अश्वनी के इतना कहते ही उस करिंदे ने अपने दहने हाथ में पकड़ी सिगरेट का एक लम्बा सा कश खींचा और अपने मूंह का धुआँ उस बच्ची के मूंह पर मार दिया |हमें पता भी न चला कि उस बच्ची की गर्दन किस समय एक तरफ मुद गई और वो बेहोशी की हालत में पहुंच गई | मैं उस करिंदे को कुछ कहने ही लगा था कि वो बोला ," कुछ नहीं हुआ ! तूं अपना फोटो का काम कर , थोड़ी देर में सभ ठीक हो जाएगा |"
                                                                  उस करिंदे ने बताया की वो सिगरेट सुल्फे यानि भाँग वाली थी | बच्ची के चुप होने से उस की माँ ने तो सुख की सांस ली , मगर मैं अशांत हो गया |उस औरत ने फोटो करवा ली और जब तक तीसरे दिन फोटो लेने नहीं आई मैं अशांत ही रहा | अच्छा रहा कि कोई बुरी खबर नहीं मिली |

No comments:

Post a Comment