आज सोने की ढलाई का काम नजदीक से देखने मौका मिला | उसने टूटा फूटा सोना कुठाली में डाला और ढक कर तेज सेंक की भट्टी में रख दिया | थोड़ी देर में ही वो सारा पिघल गया और उसको पलट कर ठंडा किया तो एक सुनहरी डली का रूप धारण कर गया | दोबारा उसका वजन करने के बाद उसने उसको फिर एक कुठाली में डाल कर उसके वजन से दुगनी चाँदी डाल कर पिघलाया और एक तवा नुमा बर्तन में डाल कर उसी तरह के एक और बर्तन से फैला दिया | अब उसकी शक्ल चाँदी यां एलमुनियम के एक पत्तरे जैसी थी | उसने उसको ठोकपीट कर दोहरा तिहरा किया और एक बीकर में डाल कर उसमें शोरे का तेज़ाब डाला और उस को तेजाब में डुबो कर आग पर रख दिया | #KamalDiKalam
अब उसमें से तांबे के रंग का धूँआ निकलता रहा जो नाक को बहुत चड़ रहा था , मगर नीचे वाले हिस्से का रंग हरा था | थोड़ी देर में उसमें से तांबे के रंग का धूँआ निकलना बंद हो गया और उसने उसको नीचे उतार कर ठंडा करके शोरे के तेज़ाब में पानी डाल कर उसको बार बार निथारता रहा और आखिर में ईंट के चूरे जैसा सामान बच गया | अब उस ईंट के चूरे जैसे सामान को उसने फिर कुठाली में डाला और ढक कर भट्टी में रख दिया | थोड़ी देर में ही वो चूरा पिघल गया और पलटने पर ठंडा हो कर बहुत ही सुंदर सुनहरी डली का रूप धारण कर गया | ये था बिना मिलावट के शुद्ध सोना |
ਅੱਜ ਪਹਿਲੀ ਵਾਰ ਸੋਨੇ ਦੀ ਢਲਾਈ ਕਰਕੇ ਉਹਨੂੰ ਸ਼ੁੱਧ ਕਰਨ ਦਾ ਕੰਮ ਨੇੜਿਓਂ ਵੇਖਣ ਦਾ ਮੌਕਾ ਮਿਲਿਆ | ਉਹਨੇ ਟੁੱਟਿਆ ਫੁੱਟਿਆ ਸੋਨਾ ਕੁਠਾਲੀ ਵਿੱਚ ਪਾਕੇ ਢੱਕ ਕੇ ਇੱਕ ਤੇਜ਼ ਸੇਕ ਵਾਲੀ ਭੱਠੀ ਵਿੱਚ ਰੱਖ ਦਿੱਤਾ | ਥੋੜੇ ਚਿਰ ਵਿੱਚ ਹੀ ਉਹ ਪਿਘਲ ਗਿਆ ਤੇ ਉਹਨੇ ਪਲਟ ਕੇ ਠੰਡਾ ਕੀਤਾ ਤਾਂ ਉਹ ਇੱਕ ਸੁਨਹਿਰੀ ਡਲੀ ਦਾ ਰੂਪ ਧਾਰ ਗਿਆ | ਦੁਬਾਰਾ ਉਹਦਾ ਵਜਨ ਕਰਨ ਤੋਂ ਬਾਦ ਉਹਨੇ ਫਿਰ ਉਹਨੂੰ ਇੱਕ ਕੁਠਾਲੀ ਵਿੱਚ ਪਾਕੇ ਉਹਦੇ ਵਜਨ ਤੋਂ ਦੁਗਣੀ ਚਾਂਦੀ ਪਾਕੇ ਪਿਘਲਾਇਆ ਤੇ ਉਹਨੂੰ ਇੱਕ ਤਵਾ ਨੁਮਾ ਬਰਤਨ ਤੇ ਪਾਕੇ ਉਹੋ ਜਿਹੇ ਇੱਕ ਹੋਰ ਬਰਤਨ ਨਾਲ ਫੈਲਾ ਦਿੱਤਾ | ਹੁਣ ਉਹਦੀ ਸ਼ਕਲ ਚਾਂਦੀ ਜਾਂ ਏਲਮੁਨੀਅਮ ਦੇ ਇੱਕ ਪੱਤਰੇ ਵਰਗੀ ਸੀ | ਉਹਨੇ ਉਸ ਪੱਤਰੇ ਨੂੰ ਠੋਕਠਾਕ ਕੇ ਦੁਹਰਾ ਤੀਹਰਾ ਕੀਤਾ ਤੇ ਕਚ ਦੇ ਬੀਕਰ ਵਿੱਚ ਪਾਕੇ ਉਸ ਪੱਤਰੇ ਨੂੰ ਸ਼ੋਰੇ ਦੇ ਤੇਜਾਬ ਨਾਲ ਡੁਬੋਕੇ ਉਹਨੂੰ ਅੱਗ ਉੱਤੇ ਰੱਖ ਦਿੱਤਾ | #KamalDiKalam

ਉਹਦੇ ਵਿੱਚੋਂ ਤਾਂਬੇ ਰੰਗਾ ਧੂਆਂ ਨਿਕਲਣਾ ਸ਼ੁਰੂ ਹੋ ਗਿਆ , ਜੋ ਨੱਕ ਨੂੰ ਬਹੁਤ ਚੜ੍ਹ ਰਿਹਾ ਸੀ | ਬੀਕਰ ਦੇ ਹੇਠਲੇ ਹਿੱਸੇ ਦਾ ਰੰਗ ਹਰਾ ਸੀ | ਥੋੜੇ ਚਿਰ ਚ ਉਹਦੇ ਵਿੱਚੋਂ ਤਾਂਬੇ ਰੰਗਾ ਧੂਆਂ ਨਿਕਲਣਾ ਬੰਦ ਹੋ ਗਿਆ ਤੇ ਉਹਨੇ ਉਹਨੂੰ ਥੱਲੇ ਲਾਹ ਕੇ ਠੰਡਾ ਕੀਤਾ ਤੇ ਸ਼ੋਰੇ ਦੇ ਤੇਜਾਬ ਵਿੱਚ ਪਾਣੀ ਪਾਕੇ ਉਹਨੂੰ ਬਾਰਬਾਰ ਨਿਤਾਰਨਾ ਸ਼ੁਰੂ ਕਰ ਦਿੱਤਾ ਤੇ ਅਖੀਰ ਤੇ ਇੱਟ ਦੇ ਚੂਰੇ ਵਰਗਾ ਸਾਮਾਨ ਬਚ ਗਿਆ | ਉਸ ਇੱਟ ਦੇ ਚੂਰੇ ਵਰਗੇ ਸਾਮਾਨ ਨੂੰ ਉਹਨੇ ਫਿਰ ਕੁਠਾਲੀ ਵਿੱਚ ਪਾਇਆ ਤੇ ਢੱਕ ਕੇ ਭੱਠੀ ਵਿੱਚ ਰੱਖ ਦਿੱਤਾ | ਥੋੜੇ ਚਿਰ ਚ ਹੀ ਉਹ ਚੂਰਾ ਪਿਘਲ ਗਿਆ ਤੇ ਉਹਨੂੰ ਪਲਟ ਕੇ ਠੰਡਾ ਕੀਤਾ ਤਾਂ ਉਹ ਇੱਕ ਸੁੰਦਰ ਸੁਨਹਿਰੀ ਡਲੀ ਦਾ ਰੂਪ ਧਾਰ ਗਿਆ | ਇਹ ਤਿਆਰ ਹੋ ਗਿਆ ਸ਼ੁੱਧ ਸੋਨਾ |
No comments:
Post a Comment