संमोहन ...... 2 ਸੰਮੋਹਨ ... 2 \ ਇੰਦਰਜੀਤ ਕਮਲ - Inderjeet Kamal

Latest

Sunday, 24 May 2015

संमोहन ...... 2 ਸੰਮੋਹਨ ... 2 \ ਇੰਦਰਜੀਤ ਕਮਲ

                                  कुछ दिनों के अभिआस के बाद आप देखेंगे कि आप के अपने अंदर ही काफी बदलाव आ गया है और आप का आत्मविश्वास इस कद्र बड गया है कि आप अपने आप को इस काबिल समझने लगेंगे कि अब आप दुसरे लोगों को सन्मोहित कर सकते हो |
आपके पहिली बार बच्चों के साथ किये गए तजुर्बे में जो बच्चा सब  से ज़्यादा प्रभावित हुआ था यां किसी और बच्चे का चुनाव करके आपने मकसद के लिए आगे बड सकते हो | सब से पहले सन्मोहित करने वाले व्यक्ति को एक आरामदायक कुर्सी पर पीठ लगा कर बैठा दो यां किसी आरामदायक बिस्तर  पर लेटा दो |उसको अपना शरीर बिलकुल ढीला रखने का आदेश दो और उसको अपनी नजर तुम्हारे हाथ में पकड़ी वस्तु  पर टिकाने को कहो | तुम्हारे हाथ में पकड़ी वस्तु ज़्यादा बड़ी नहीं होनी चाहिए | इसके लिए आप अपनी हाथ घड़ी के डायल  यां अंगूठी का प्रयोग कर सकते हो |
उस व्यक्ति को कहो कि तुम्हारे 'एक ' बोलने पर ऑंखें बंद करले और 'दो' बोलने पर खोल ले | ये आदेश आप अपनी भारी और असरदार आवाज़ में तब तक दोहराते  रहें जब तक सामने वाला व्यक्ति तुम्हारे आदेश की पूरी पालना न करने लगे | जब वो आपके कहने पर उसी समय आँख खोलने व बंद करने लगे तो समझो आप सही जा रहे हैं |उसकी नजर इस दौरान एक ही जगह ( तुम्हारे हाथ में पकड़ी वस्तु ) पर टिका कर रखें | #KamalDiKalam
इसके बाद उसे साथ ही आदेश दो ,"अब मैं दस तक गिनती करूंगा और मेरे दस तक पहुंचते पहुंचते आप बहुत गहरी नींद में चले जाओगे , मगर मेरी आवाज़ आप को बिलकुल साफ सुनाई देगी |" इस आदेश को बार बार दोहराओ और उस व्यक्ति की नजर बराबर टिका कर रखो | अब 'एक' बोल कर उसे आदेश दो ," अब आप की आँखों की पलके बहुत भारी होने  जा  रही  हैं |" इस आदेश को बार बार दुहराओ और फिर 'दो ' बोलकर उसे कहो ," आप का सारा शरीर भारी  हो रहा है और आप गहरी नींद में जा रहे हो | मगर मेरी आवाज़ आप को बिलकुल साफ़ सुनाई दे रही है |" अब दुसरे आदेश में बोलो ,"अब आपका सारा शरीर बहुत  भारी हो चुका है और आप बहुत गहरी नींद में पहुंच चुके हो , मगर मेरी आवाज़ आप को साफ साफ सुनाई दे रही है |"
इस तरह के आदेश देते देते आप दस तक पहुंचोगे और आप को हैरानी होगी कि सामने वाले व्यक्ति की ऑंखें अपने आप बंद हो गई हैं | वो गहरी नींद में होने के बावजूद भी आप के आदेश की पलना कर रहा है | जारी ...................
  ਕੁਝ ਦਿਨ ਦੇ ਅਭਿਆਸ ਤੋਂ ਬਾਦ ਤੁਸੀਂ ਵੇਖੋਗੇ ਕਿ ਤੁਹਾਡੇ ਆਪਣੇ ਵਿੱਚ ਹੀ ਕਾਫੀ ਤਬਦੀਲੀ ਆ ਗਈ ਹੈ ਤੇ ਤੁਹਾਡਾ ਆਤਮਵਿਸ਼ਵਾਸ ਇਸ ਹੱਦ ਤੱਕ  ਵਧ ਚੁੱਕਾ ਹੈ ਕਿ ਤੁਸੀਂ ਆਪਣੇ ਆਪ ਨੂੰ ਇਸ ਕਾਬਲ ਸਮਝਣ ਲੱਗ ਜਾਓਗੇ ਕਿ ਤੁਸੀਂ ਹੁਣ ਦੂਸਰਿਆਂ ਨੂੰ ਸੰਮੋਹਿਤ ਕਰਨ ਦੇ ਕਾਬਲ ਹੋ ਗਏ ਹੋ |
                                     ਤੁਹਾਡੇ ਪਹਿਲੀ ਵਾਰ ਬੱਚਿਆਂ ਨਾਲ ਕੀਤੇ ਗਏ ਤਜ਼ਰਬੇ ਵਿੱਚ ਜਿਹੜਾ ਬੱਚਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਜਾਂ ਕਿਸੇ ਹੋ ਬੱਚੇ ਦੀ ਚੋਣ  ਕਰਕੇ ਆਪਣੇ ਮੰਤਵ ਲਈ ਅੱਗੇ ਵਧ ਸਕਦੇ ਹੋ | ਸਭ ਤੋਂ ਪਹਿਲਾਂ ਸੰਮੋਹਿਤ ਕਰਨ ਵਾਲੇ ਵਿਅਕਤੀ ਨੂੰ ਇੱਕ ਆਰਾਮਦਾਇਕ ਕੁਰਸੀ ਤੇ ਢੋਹ ਲਗਾ ਕੇ ਬੈਠਾ ਦਿਓ ਜਾਂ ਕਿਸੇ ਬਿਸਤਰੇ ਤੇ ਲੰਮਾ ਪਾ ਦਿਓ | ਉਹਨੂੰ ਆਪਣਾ ਸਰੀਰ ਬਿਲਕੁਲ ਢਿੱਲਾ ਰੱਖਣ  ਦੇ ਆਦੇਸ਼ ਦਿਓ ਤੇ ਉਹਨੂੰ ਆਪਣੀ  ਨਜ਼ਰ ਤੁਹਾਡੇ  ਹੱਥ ਵਿੱਚ ਫੜੀ ਕਿਸੇ ਚੀਜ਼ ਤੇ ਟਿਕਾਉਣ ਲਈ ਕਹੋ | ਤੁਹਡੇ ਹੱਥ ਵਿੱਚ ਫੜੀ ਚੀਜ਼ ਜ਼ਿਆਦਾ ਵੱਡੀ  ਨਹੀਂ ਹੋਣੀ ਚਾਹੀਦੀ | ਇਹਦੇ ਵਾਸਤੇ ਤੁਸੀਂ ਆਪਣੀ ਹੱਥ ਘੜੀ ਦਾ ਡਾਇਲ ਜਾਂ ਕੋਈ ਮੁੰਦਰੀ ਵਗੈਰਾ ਵੀ ਉਸ ਵਿਅਕਤੀ ਦੀ ਨਜਰ ਸਾਹਮਣੇ ਰੱਖ ਸਕਦੇ ਹੋ |
                                   ਉਸ ਵਿਅਕਤੀ ਨੂੰ ਕਹੋ ਕਿ ਉਹ ਤੁਹਾਡੇ 'ਇੱਕ' ਕਹਿਣ ਤੇ ਆਪਣੀਆਂ ਅੱਖਾਂ ਬੰਦ ਕਰ ਲਵੇ ਤੇ 'ਦੋ' ਬੋਲਣ ਤੇ ਖੋਲ੍ਹ ਲਵੇ | ਇਸ ਆਦੇਸ਼ ਨੂੰ ਆਪਣੀ ਭਰਵੀਂ ਤੇ ਅਸਰਦਾਰ ਆਵਾਜ਼ ਵਿੱਚ ਉਦੋਂ ਤੱਕ  ਦੁਹਰਾਓ ਜਦੋਂ ਤੱਕ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਆਦੇਸ਼ ਦੀ ਪੂਰੀ ਤਰ੍ਹਾਂ ਪਾਲਣਾ ਨਾ ਕਰਨ ਲੱਗ ਪਵੇ | ਜਦੋਂ ਉਹ ਤੁਹਾਡੇ ਇੱਕ ਕਹਿਣ ਤੇ ਉਸੇ ਵੇਲੇ ਅੱਖਾਂ ਬੰਦ ਕਰਨ ਤੇ ਦੋ ਕਹਿਣ ਤੇ ਉਸੇ ਵੇਲੇ ਖੋਲ੍ਹਣ ਲੱਗ ਜਾਵੇ ਤਾਂ ਸਮਝੋ ਤੁਸੀਂ ਸਹੀ ਜਾ ਰਹੇ ਹੋ | ਉਹਦੀ ਨਜ਼ਰ ਇਸ ਦੌਰਾਨ ਇੱਕੋ ਥਾਂ  ( ਆਪਣੇ ਹੱਥ ਵਿੱਚ ਫੜੀ ਚੀਜ਼ )  ਤੇ ਟਿਕਾ ਕੇ ਰੱਖੋ | #KamalDiKalam
                                             ਇਸ ਤੋਂ ਬਾਦ ਉਹਨੂੰ ਨਾਲ ਹੀ  ਆਦੇਸ਼ ਦਿਓ ," ਹੁਣ ਮੈਂ ਦਸ ਤੱਕ ਗਿਣਤੀ ਕਰਾਂਗਾ ਤੇ ਮੇਰੇ ਦਸ ਤੱਕ ਪਹੁੰਚਦੇ ਪਹੁੰਚਦੇ ਤੁਸੀਂ ਬਹੁਤ ਗਹਿਰੀ ਨੀਂਦ ਵਿੱਚ ਚਲੇ ਜਾਓਗੇ , ਪਰ ਮੇਰੀ ਆਵਾਜ਼ ਤੁਹਾਨੂੰ ਬਿਲਕੁਲ ਸਾਫ਼ ਸੁਣਾਈ ਦੇਵੇਗੀ |" ਇਸ ਆਦੇਸ਼ ਨੂੰ ਬਾਰ ਬਾਰ ਦੁਹਰਾਓ ਤੇ ਉਸ ਵਿਅਕਤੀ ਦੀ ਨਜ਼ਰ ਸਾਵਧਾਨੀ ਨਾਲ ਟਿਕਾਕੇ ਰੱਖੋ | ਹੁਣ ਇੱਕ ਬੋਲੋ ਤੇ ਉਹਨੂੰ  ਆਦੇਸ਼ ਦਿਓ ," ਹੁਣ ਤੁਹਾਡੀਆਂ ਅੱਖਾਂ ਦੀਆਂ ਪਲਕਾਂ ਬਹੁਤ ਭਾਰੀਆਂ ਹੋ ਰਹੀਆਂ ਨੇ |"  ਇਸ ਆਦੇਸ਼ ਨੂੰ ਦੁਹਰਾਉਣ ਤੋਂ ਬਾਦ ਦੋ  ਕਹਿਕੇ ਉਹਨੂੰ ਕਹੋ ," ਤੁਹਾਡਾ ਸਾਰਾ ਸਰੀਰ ਭਾਰਾ ਹੋ ਰਿਹਾ  ਹੈ ਤੇ ਤੁਸੀਂ ਬਹੁਤ ਗਹਿਰੀ ਨੀਂਦ ਵਿੱਚ ਜਾ ਰਹੇ ਹੋ |ਲੇਕਿਨ ਮੇਰੀ ਆਵਾਜ਼ ਤੁਹਾਨੂੰ ਸਾਫ਼ ਸੁਣਾਈ ਦੇ ਰਹੀ ਹੈ |" ਫਿਰ ਅਗਲੇ ਆਦੇਸ਼ ਵਿੱਚ ਕਹੋ ," ਹੁਣ ਤੁਹਾਡਾ ਸਾਰਾ ਸਰੀਰ ਬਹੁਤ ਭਾਰਾ ਹੋ ਚੁੱਕਾ ਹੈ ਤੇ ਤੁਸੀਂ ਬਹੁਤ ਗਹਿਰੀ ਨੀਂਦ ਵਿੱਚ ਪਹੁੰਚ ਚੁੱਕੇ ਹੋ , ਪਰ ਮੇਰੀ ਆਵਾਜ਼ ਤੁਸੀਂ ਬਿਲਕੁਲ ਸਾਫ਼ ਸੁਣ ਰਹੇ ਹੋ |"
                                            ਇਸ ਤਰ੍ਹਾਂ ਆਦੇਸ਼ ਦਿੰਦੇ ਦਿੰਦੇ ਜਦੋਂ ਤੁਸੀਂ ਦਸ ਤੱਕ ਪਹੁੰਚੋਗੇ ਤਾਂ ਤੁਹਾਨੂੰ ਹੈਰਾਨੀ ਹੋਏਗੀ ਕਿ ਸਾਹਮਣੇ ਵਾਲੇ ਵਿਅਕਤੀ ਦੀਆਂ ਅੱਖਾਂ ਆਪਣੇ ਆਪ ਬੰਦ ਹੋ ਜਾਣਗੀਆਂ ਤੇ ਉਹ ਗਹਿਰੀ ਨੀਂਦ ਵਿੱਚ ਹੋਣ ਦੇ ਬਾਵਜੂਦ ਵੀ ਤੁਹਾਡੇ ਹਰ ਆਦੇਸ਼ ਦੀ ਪਾਲਣਾ ਕਰੇਗਾ | ਚਲਦਾ ...........................
                                         
                               

No comments:

Post a Comment