ਝੱਖ ਮਾਰਨਾ \ Bhupinder Singh Chadha - Inderjeet Kamal

Latest

Tuesday, 16 September 2014

ਝੱਖ ਮਾਰਨਾ \ Bhupinder Singh Chadha


ਝੱਖ ਮਾਰਨਾ. :
:
:ਮਾਨਸੀ ਸਵੇਰੇ ਸਵੇਰੇ ਆਈ ਤੇ ਕਹਿੰਦੀ, ਅੰਕਲ ਜੀ ਵਾਚਮੈਨ ਨੂੰ ਕਹਿਕੇ ਮੈਨੂੰ ਥੋੜੇ ਜਹੇ ਬੇਲ ਦੇ ਪੱਤੇ ਪੂਜਾ ਵਾਸਤੇ ਤੁੜਵਾ ਦਿਓੁ ਅੱਜ ਇਕਾਦਸ਼ੀ ਹੈ।
ਪਹਿਲਾਂ ਮੈਂ ਦੱਸ ਦਿਆਂ ਕਿ ਮੇਰੇ ਆਂਗਣ ਵਿਚ ਇੱਕ ਦਰਖਤ ਹੈ ਜਿਸਨੂੰ 'ਬੇਲ' ਕਹਿੰਦੇ ਹਨ। ਇਸ ਦੇ ਪੱਤੇ ਪੂਜਾ ਲਈ ਵਰਤੇ ਜਾਂਦੇ ਹਨ।
ਮੈ ਓੂਸਨੂੰ ਕਿਹਾ ਇਥੇ ਬੈਠ ਮੇਰੇ ਲਾਗੇ। ਉਹ ਬੈਠ ਗਈ । ਮੈਂ ਸਮਝਾਣਾ ਸ਼ੁਰੂ ਕੀਤਾ ਕਿ ਦੇਖ ਤੂੰ ਪੜ੍ਹੀ ਲਿਖੀ ਹੈਂ। ਤੈਨੂੰ ਪਤਾ ਪੇੜ ਵਿਚ ਵੀ ਜਾਨ ਹੁੰਦੀ ਹੈ, ਤੇ ਪੱਤੁ ਤੋੜਿਆਂ ਉਸਦੇ ਵੀ ਦੁਖ ਲਗਦਾ ਹੈ। ਤੂੰ ਜਾਨਦਾਰ ਚੀਜ ਨੂੰ ਦੁਖ ਦੇਕੇ, ਬੇਜਾਨ ਪੱਥਰ ਨੂੰ ਖੁਸ਼ ਕਰ ਰਹੀ ਹੈਂ। ਇਹ ਠੀਕ ਨਹੀਂ। ਉਹ ਬਹੁਤ ਤਹਿ ਪਿਆਰ ਨਾਲ ਸੁਣਦੀ ਰਹੀ, ਤੇ ਬੀਬੀ ਧੀ ਵਾਂਗ ਹੁੰਗਾਰਾ ਵੀ ਭਰਦੀ ਰਹੀ। ਮੈ ਸੋਚਿਆ ਮੇਰੀ ਗੱਲ ਦਾ ਇਸ ਤੇ ਬਹੁਤ ਅਸਰ ਹੋ ਰਿਹਾ ਹੈ। ਇਸ ਕਰਕੇ ਮੈਨੂੰ ਦਿਲ ਹੀ ਦਿਲ ਖੁਸ਼ੀ ਹੋ ਰਹੀ ਸੀ। ਮੇਰਾ ਲੈਕਚਰ ਖਤਮ ਹੋਇਆ ਤੇ ਬੋਲੀ , " ਅੱਛਾ ਅੰਕਲ, ਜਰਾ ਵਾਚਮੈਨ ਨੂੰ ਬੁਲਾ ਕੇ ਪਾਂਚ ਛੇ ਪੱਤੇ ਤੁੜਵਾ ਦੀਜੀਏ |":
ਮੈ ਮਨ ਵਿਚ ਕਿਹਾ "ਤਾਂ ਕੀ ਮੈ ਇੰਨਾ ਚਿਰ ਝੱਖ ਹੀ ਮਾਰਦਾ ਰਿਹਾਂ"
Bhupinder Singh Chadha 

No comments:

Post a Comment