ਭੂਤ ਪ੍ਰੇਤ ਦਾ ਇਲਾਜ - Inderjeet Kamal

Latest

Sunday, 14 September 2014

ਭੂਤ ਪ੍ਰੇਤ ਦਾ ਇਲਾਜ


ਭੂਤਾਂ ਪ੍ਰੇਤਾਂ ਦੇ ਕੇਸ ਜਦੋਂ ਆਉਂਦੇ ਨੇਤਾਂ ਲੋਕ ਅਕਸਰ ਕਹਿੰਦੇ ਨੇ ,' ਜਦੋਂ ਇਹਦੇ ਚ ਚੀਜ਼ ਆਉਂਦੀ ਏ ,ਇਹਦੇ ਚ ਬੜੀ ਸ਼ਕਤੀ ਆ ਜਾਂਦੀ ਏ ,ਇਹ ਕਈ ਕਈ ਬੰਦਿਆਂ ਦੇ ਕਾਬੂ ਨਹੀਂ ਆਉਂਦਾ 'ਅਸਲ ਵਿੱਚ ਉਸ ਬੰਦੇ ਵਿੱਚ ਕੋਈ ਸ਼ਕਤੀ ਨਹੀਂ ਆਉਂਦੀ
ਸਗੋਂ ਸੰਭਾਲਣ ਵਾਲੇ ਡਰ ਜਾਂਦੇ ਨੇ ਤੇ ਉਹਨਾਂ ਦੀ ਸ਼ਕਤੀ ਘਟ ਜਾਂਦੀ ਏ
ਥੋੜੀ ਜਿਹੀ ਹਿੰਮਤ ਕਰਨ ਨਾਲ ਮਰੀਜ਼ ਨੂੰ ਕਾਬੂ ਕੀਤਾ ਜਾ ਸਕਦਾ ਹੈ |

Mahesh Sood ਕਿਸੇ ਸਾਧ ਦੇ ਚਿਮਟੇ ਤੋਂ ਤਾਂ ਹੀ ਡਰ ਜਾਂਦੇ ਨੇੰ ..ਕਿਓਂ ਜੋ ਓਹ ਸਚੀਂ ਹੀਂ ਮਾਰਦਾ ਤੇ ਪਾਸੇ ਭੰਨ ਦਿੰਦਾ ..ਤੇ ਅਸੀਂ ਸਿਰਫ ਡਰਾਵਾ ਹੀ ਦਿੰਦੇ ਹਨ ..ਦੋ ਚਪੇੜਾਂ ਵਜੀਆਂ ਹੋਣ ਪੇਹ੍ਲਾਂ ਹੀ ..ਭੂਤ ਦਾ ਵੀ ਮੂਤ ਨਿਕਲ ਜਾਂਦਾ ..


Jagsir Kotbhai :
ਭੂਤ-ਪ੍ਰੇਤ ਦੇ ਚੱਕਰ 'ਚ ਬੂਬਨੇ ਸਾਧਾਂ ਦੇ ਚੱਕਰ 'ਚ ਆਉਣ ਵਾਲੇ ਪਰਿਵਾਰ ਸਾਡੀ ਹਮਦਰਦੀ ਦੇ ਪਾਤ਼ਰ ਹੁੰਦੇ ਹਨ.! ਕਿਉਂਕਿ ਉਨ੍ਹਾਂਨੂੰ ਸਹੀ ਦਿਸ਼ ਨਿਰਦੇਸ਼ ਨਹੀਂ ਮਿਲੇ ਹੁੰਦੇ ਅਤੇ ਉਹ ਅਗਿਆਨਤਾ ਦਾ ਸ਼ਿਕਾਰ ਹੁੰਦੇ ਹਨ ਅਤੇ ਤੀਸਰੇ ਉਨ੍ਹਾਂ ਦੇ ਪਰਿਵਾਰ ਦਾ ਇਕ ਮੈਂਬਰ ਮਰੀਜ਼ ਬਣ ਗਿਆ ਹੁੰਦਾ ਹੈ । ਅਜਿਹੀਆਂ ਪਰਿਸਥ
ੀਆਂ 'ਚ ਫਸਿਆ ਸਧਾਰਨ ਮਨੁੱਖ ਪੀਰ-ਫਕੀਰ ਵੀ ਮਨਾਉਂਦਾ ਹੈ ਅਤੇ ਬੂਬਨੇ ਵੀ ਘਰ ਸਦਾਉਂਦਾ ਹੈ । ਅਜਿਹੇ ਜਿਹਨੂੰ ਸਹੀ ਇਲਾਜ ਵਾਲਾ ਡਾੱਕਟਰ ਮਿਲ ਜਾਂਦਾ ਹੈ ਉਹ ਬਚ ਜਾਂਦਾ ਹੈ ।ਨਹੀ ਤਾਂ ਕਈ ਪਰਿਵਾਰ ਉੱਜੜ ਜਾਂਦੇ ਹਨ । ਉੱਜੜ ਜਾਣ ਵਾਲੇ ਪਰਿਵਾਰਾਂ ਦੀ ਪਿੰਡਾਂ ਵਿੱਚ ਬਹੁਗਿਣਤੀ ਪਤੈ ਕਿਉਂ ਹੈ ? ਕਾਰਨ ਹੈ ਅਖੌਤੀ ਤਰਕਸ਼ੀਲਾਂ ਦੁਆਰਾ ਅਜਿਹੇ ਲੋਕਾਂ ਦਾ ਉਡਾਇਆ ਜਾਂਦਾ ਮਜ਼ਾਕ ਅਤੇ ਆਸਤਿਕ ਲੋਕਾਂ ਨਾਲ ਕੀਤੀ ਜਾਂਦੀ ਨਫ਼ਰਤ ।ਇਸ ਨਾਲ ਅਸਲ ਤਰਕਸ਼ੀਲ ਲਹਿਰ ਆਮ ਲੋਕਾਂ ਚ ਆਪਣਾ ਆਧਾਰ ਗੁਆ ਲੈਂਦੀ ਹੈ ।



1 comment: