ਕਈ ਸਾਲ ਪਹਿਲਾਂ ਦੀ ਗੱਲ ਹੈ ਸਾਡੇ ਸ਼ਹਿਰ ਹਰ ਛਨੀਵਾਰ ਇੱਕ ਪੁੱਛਾਂ ਦੇਣ ਵਾਲਾ ਤਾਂਤਰਿਕ ਆਇਆ ਕਰਦਾ ਸੀ |ਤਾੰਤ੍ਰਿਕ ਆਪਣੇ ਇਸ਼ਤਿਹਾਰ ਵਿੱਚ ਆਪਣੇ ਆਪ ਨੂੰ ' ਕਾਲੀ ਕਿਤਾਬ ਵਾਲੇ ਪੰਡਿਤ ਜੀ ' ਲਿਖਿਆ ਕਰਦਾ ਸੀ | ਉਹ ਇੱਕ ਸਰੀਏ ਦੀ ਦੁਕਾਨ ਪਿੱਛੇ ਬਣੇ ਕਮਰੇ ਵਿੱਚ ਬੈਠਦਾ ਸੀ , ਜਿਸਦਾ ਇੱਕ ਦਰਵਾਜ਼ਾ ਗਲੀ ਵਿੱਚ ਤੇ ਇੱਕ ਦਰਵਾਜ਼ਾ ਸਰੀਏ ਦੀ ਦੁਕਾਨ ਵਿੱਚ ਖੁੱਲ੍ਹਦਾ ਸੀ | ਇਸ਼ਤਿਹਾਰ ਤੇ ਇੱਕ ਲੈੰਡ ਲਾਈਨ ਟੈਲੀਫੋਨ ਨੰਬਰ ਵੀ ਸੀ ਕਿਓਂਕਿ ਉਸ ਵਕਤ ਮੋਬਾਇਲ ਨਹੀਂ ਹੁੰਦੇ ਸਨ | ਅਸੀਂ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਫੋਨ ਨੰਬਰ ਸਰੀਏ ਵਾਲੀ ਦੁਕਾਨ ਦਾ ਸੀ |
ਅਸੀਂ ਕੁਝ ਸਾਥੀ ਪੂਰੀ ਤਿਆਰੀ ਕਰਕੇ ਉਸ ਤਾੰਤ੍ਰਿਕ ਦਾ ਪਰਦਾਫਾਸ਼ ਕਰਨ ਲਈ ਪਹੁੰਚ ਗਏ | ਅਸੀਂ ਗਲੀ ਵਾਲੇ ਦਰਵਾਜ਼ੇ ਰਾਹੀਂ ਜਾਕੇ ਉਥੇ ਬੈਠ ਗਏ | ਸਾਹਮਣੇ ਤਾੰਤ੍ਰਿਕ ਦੇ ਲੋਕ ਇੱਕ ਮੋਟੀ ਸਾਰੀ ਕਾਲੀ ਜਿਲਦ ਵਾਲੀ ਕਿਤਾਬ ਪਈ ਸੀ | ਕੁਝ ਲੋਕ ਹੀ ਬੈਠੇ ਸਨ | ਤਾੰਤ੍ਰਿਕ ਲੋਕਾਂ ਨਾਲ ਪੁੱਠੀਆਂ ਸਿਧੀਆਂ ਗੱਲਾਂ ਕਰ ਕੇ ਕੰਮ ਚਲਾ ਰਿਹਾ ਸੀ ਤੇ ਹਰ ਵਾਰ ਜਵਾਬ ਦੇਣ ਤੋਂ ਪਹਿਲਾਂ ਉਸ ਕਾਲੀ ਕਿਤਾਬ ਨੂੰ ਹੱਥ ਲਗਾ ਕੇ ਮੱਥੇ ਨਾਲ ਲਗਾਉਂਦਾ | ਸਕੀਮ ਮੁਤਾਬਿਕ ਇੱਕ ਦੋਸਤ ਨੂੰ ਨੇੜੇ ਦੇ P.C.O ਤੋਂ ਤਾੰਤ੍ਰਿਕ ਨੂੰ ਫੋਨ ਕਰਨ ਲਈ ਭੇਜ ਦਿੱਤਾ | ਝੱਟ ਹੀ ਸਰੀਏ ਵਾਲੀ ਦੁਕਾਨ ਵੱਲ ਦਾ ਦਰਵਾਜ਼ਾ ਖੁੱਲ੍ਹਾ ਤੇ ਤਾੰਤ੍ਰਿਕ ਨੂੰ ਫੋਨ ਸੁਣਨ ਦਾ ਬੁਲਾਵਾ ਆ ਗਿਆ | ਤਾੰਤ੍ਰਿਕ ਫੋਨ ਸੁਣਨ ਗਿਆ ਤੇ ਅਸੀਂ ਝਪਟ ਕੇ ਕਾਲੀ ਕਿਤਾਬ ਖੋਲ੍ਹ ਲਈ |
ਮਜ਼ੇਦਾਰ ਗੱਲ ਇਹ ਨਿਕਲੀ ਕਿ ਕਾਫੀ ਸਾਰੀਆਂ ਪੁਰਾਣੀਆਂ ਜੰਤਰੀਆਂ ਇੱਕਠੀਆਂ ਕਰਕੇ ਉਹਨਾਂ ਉੱਪਰ ਮਜਬੂਤ ਕਾਲੀ ਜਿਲਦ ਚੜ੍ਹਾਈ ਹੋਈ ਸੀ | ਅਸੀਂ ਤਾੰਤ੍ਰਿਕ ਦੀ ਇਹ ਕਾਲੀ ਕਰਤੂਤ ਲੋਕਾਂ ਨੂੰ ਵੀ ਵਿਖਾਈ ਪਰ ਸ਼ਾਂਤ ਰਹਿਣ ਲਈ ਕਿਹਾ ਤੇ ਕਿਤਾਬ ਮੁੜ ਰੱਖ ਦਿੱਤੀ | ਤਾੰਤ੍ਰਿਕ ਵਾਪਸ ਆ ਕੇ ਆਪਣੀ ਗੱਦੀ ਤੇ ਬੈਠ ਗਿਆ | ਵਾਰੀ ਆਉਣ ਤੋਂ ਪਹਿਲਾਂ ਹੀ ਮੈਂ ਤਾੰਤ੍ਰਿਕ ਨੂੰ ਸਵਾਲ ਕਰ ਦਿੱਤਾ ਕਿ ਇਹ ਕਾਲੀ ਕਿਤਾਬ ਦੀ ਕੀ ਕਹਾਣੀ ਹੈ ? ਤਾੰਤ੍ਰਿਕ ਨੇ ਦੱਸਿਆ ," ਇਹ ਹਜ਼ਾਰਾਂ ਸਾਲ ਪੁਰਾਣੀ ਸਾਡੀ ਖਾਨਦਾਨੀ ਕਿਤਾਬ ਹੈ ਜਿਸ ਵਿੱਚ ਸਾਰੀ ਦੁਨੀਆਂ ਦਾ ਹਾਲ ਲਿਖਿਆ ਹੈ |" ਮੈਂ ਝੱਟ ਕਿਹਾ ," ਪਰ ਇਹਦੇ ਵਿੱਚ ਤਾਂ ਕੁਝ ਸਾਲ ਪਹਿਲਾਂ ਦੀਆਂ ਜੰਤਰੀਆਂ ਹਨ |" ਲੋਕ ਵੀ ਬੁਰਾ ਭਲਾ ਬੋਲਣ ਲੱਗ ਪਏ | ਤਾੰਤ੍ਰਿਕ ਨੇ ਹੱਥ ਜੋੜ ਕੇ ਮਾਫ਼ੀ ਮੰਗੀ ਤੇ ਫਿਰ ਕਦੇ ਨਹੀਂ ਆਇਆ

No comments:
Post a Comment