ਹੱਥ ਤੰਗ \ ਇੰਦਰਜੀਤ ਕਮਲ - Inderjeet Kamal

Latest

Wednesday, 17 September 2014

ਹੱਥ ਤੰਗ \ ਇੰਦਰਜੀਤ ਕਮਲ


ਗੱਲ ਇਹ ਵੀ ਪੁਰਾਣੀ ਹੈ | ਮੇਰੇ ਇੱਕ ਜਾਣਕਾਰ ਦੇ ਘਰ ਨਵਾਂ ਨਵਾਂ ਟੇਲੀਫ਼ੋਨ ਲੱਗਾ | ਉਹਨੇ ਮੈਨੂੰ ਫੋਨ ਕਰਕੇ ਖੁਸ਼ੀ ਸਾਂਝੀ ਕੀਤੀ ਤੇ ਨੰਬਰ ਦੱਸਿਆ , " ਲਿਖ ਲਓ , ਟੂ , ਥ੍ਰੀ ਸੇਵਨ , ਫਾਈਵ |"
ਮੈਂ ਕਿਹਾ ," ਅੱਗੇ ?"
ਕਹਿੰਦਾ , " ਭਾਜੀ ਹੋਰ ਅੱਗੇ ਕੀ ਭਾਲਦੇ ਓ ?"
ਮੈਂ ਕਿਹਾ ," ਪੂਰਾ ਨੰਬਰ ਦੱਸ |"
ਕਹਿੰਦਾ ," ਦੱਸ ਤਾਂ ਦਿੱਤਾ , ਹੋਰ ਕਿਵੇਂ ਦੱਸਾਂ ?"
ਮੈਂ ਕਿਹਾ ," ਨੰਬਰ ਪੰਜ ਅੰਕਾਂ ਦਾ ਹੋਣਾ ਚਾਹੀਦਾ ਏ , ਇਹ ਤਾਂ ਚਾਰ ਨੇ !"
ਕਹਿੰਦਾ ," ਭਾਜੀ , ਤੁਹਾਡਾ ਵੀ ਸਰਿਆ ਪਿਆ ਏ ! ਅੰਕ ਪੰਜ ਹੀ ਨੇ |"
ਮੈਂ ਕਿਹਾ ," ਨਹੀਂ ਚਾਰ ਨੇ !"
ਕਹਿੰਦਾ ," ਹੱਦ ਹੋ ਗਈ ਤੁਹਾਡੇ ਵਾਲੀ , ਪੰਜ ਪੂਰੇ ਤਾਂ ਨੇ |"
ਮੈਂ ਕਿਹਾ , " ਚੱਲ ,ਪੰਜਾਬੀ ਚ ਦੱਸ |"
ਕਹਿੰਦਾ ," ਕੀ ਗੱਲ ਅੰਗੇਰਜ਼ੀ ਨਹੀਂ ਆਉਂਦੀ ?"
ਮੈਂ ਕਿਹਾ ," ਦੱਸ ਤਾਂ ਸਹੀ |"
ਕਹਿੰਦਾ ," ਜੋ ਅੰਗ੍ਰੇਜ਼ੀ ਚ ਏ ਉਹੋ ਪੰਜਾਬੀ ਚ ਏ | ਲਿਖੋ , ਦੋ , ਤਿੰਨ ਸਾਤੇ ਤੇ ਪੰਜ |" 

ਮੈਂ ਕਿਹਾ , " ਹੁਣ ਠੀਕ ਏ , ਵਾਕਿਆ ਹੀ ਮੇਰਾ ਅੰਗ੍ਰੇਜ਼ੀ ਚ ਹੱਥ ਤੰਗ ਏ !" 
July 18-14
बात पुरानी है | मेरे एक जानकार के घर में नयाँ नयाँ टेलीफोन लगा | उसने मुझे फोन करके ख़ुशी ज़ाहिर  की और नंबर बताया ," लिख लो , टू , थ्री सेवन , फाईव |"
मैंने पूछा ," आगे ?"
बोला ," और आगे क्या चाहते हो ?"
मने कहा ," पूरा नंबर बता |"
कहने लगा ," बता तो दिया |"
मैंने कहा ," नंबर पांच अंकों का होना चाहिए |, ये तो चार हैं |"
बोला ," भईया !  आप भी बस ! पांच अंक ही हैं !!"
मैंने कहा , नहीं , चार हैं !"
बोला ," हद हो गई आप वाली भी ! पूरे पांच हैं !!"
मैंने कहा , " चल अंग्रेजी छोड़ और अपनी भाषा में बोल |"
बोला ," क्या बात अंग्रेजी नहीं आती क्या ?"
मैंने कहा ," बता तो सही !"
बोला ," लिखो दो , तीन सत्ते और पांच !"
मैंने कहा , ठीक है , मेरा ही हाथ अंग्रेजी में तंग है |"

No comments:

Post a Comment